ਅਮਰੀਕਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀਆਂ ਮੰਦਭਾਗੀਆਂ ਖ਼ਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਮਾਛੀਵਾੜਾ ਦੇ ਰਹਿਣ ਵਾਲੇ ਇਕ ਨੌਜਵਾਨ ਬਲਜੋਤ ਸਿੰਘ ਦੀ ਅਮਰੀਕਾ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਗਿਆ ਹੋਇਆ ਸੀ।;
ਸ੍ਰੀ ਮਾਛੀਵਾੜਾ ਸਾਹਿਬ : ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀਆਂ ਮੰਦਭਾਗੀਆਂ ਖ਼ਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਮਾਛੀਵਾੜਾ ਦੇ ਰਹਿਣ ਵਾਲੇ ਇਕ ਨੌਜਵਾਨ ਬਲਜੋਤ ਸਿੰਘ ਦੀ ਅਮਰੀਕਾ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਗਿਆ ਹੋਇਆ ਸੀ। ਬਲਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਐ।
ਅਮਰੀਕਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਸ੍ਰੀ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਬਲਜੋਤ ਸਿੰਘ ਦੀ ਅਮਰੀਕਾ ਦੇ ਕੈਲੀਫੋਰਨੀਆ ਵਿਖੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ 23 ਸਾਲਾ ਬਲਜੋਤ ਸਿੰਘ ਟਰਾਲਾ ਲੈ ਕੇ ਸਮਾਨ ਛੱਡਣ ਦੇ ਲਈ 1/80 ਵੋਮਿੰਗ ਰਾਅਲਿਨਸ ਰੋਡ ’ਤੇ ਜਾ ਰਿਹਾ ਸੀ, ਅਚਾਨਕ ਟਰਾਲਾ ਸੰਤੁਲਨ ਗਵਾ ਬੈਠਿਆ ਅਤੇ ਪਲਟ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੋਤ ਸਿੰਘ ਮਾਮਾ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਭਾਣਜਾ ਸੀ, ਬਲਜੋਤ ਦੀ ਭੈਣ ਆਸਟ੍ਰੇਲੀਆ ਵਿਚ ਰਹਿੰਦੀ ਐ।
ਇਸੇ ਤਰ੍ਹਾਂ ਮਾਛੀਵਾੜਾ ਦੇ ਸਾਬਕਾ ਕੌਂਸਲਰ ਗੁਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਬਲਜੋਤ ਦੇ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਪਰ ਉਥੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ।
ਦੱਸ ਦਈਏ ਕਿ ਇਸ ਭਿਆਨਕ ਹਾਦਸੇ ਤੋਂ ਕੁੱਝ ਦਿਨ ਪਹਿਲਾਂ 15 ਸਤੰਬਰ ਨੂੰ ਬਲਜੋਤ ਸਿੰਘ ਨੇ ਆਪਣਾ ਜਨਮ ਦਿਨ ਬੜੀ ਖ਼ੁਸ਼ੀ ਦੇ ਨਾਲ ਮਨਾਇਆ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਉਸ ਦਾ ਆਖ਼ਰੀ ਜਨਮ ਦਿਨ ਸਾਬਤ ਹੋਵੇਗਾ।