27 ਲੱਖ ਲਗਾ ਕੇ ਕੈਨੇਡਾ ਭੇਜੀ ਨੂੰਹ ਨੇ ਨੰਬਰ ਕੀਤੇ ਬਲੌਕ
ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ੀ ਧਰਤੀ ’ਤੇ ਜਾ ਕੇ ਆਪਣਾ ਭਵਿੱਖ ਸੰਵਾਰਨ ਦੀ ਹੋੜ ਲੱਗੀ ਹੋਈ ਐ ਪਰ ਕਈ ਜਣਿਆਂ ਨੂੰ ਵਿਦੇਸ਼ ਜਾਣ ਦੀ ਇਹ ਹੋੜ ਕਾਫ਼ੀ ਮਹਿੰਗੀ ਸਾਬਤ ਹੋ ਰਹੀ ਐ। ਅਜਿਹਾ ਹੀ ਇਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਪਰਿਵਾਰ ਨੇ ਆਪਣੀ ਨੂੰਹ ਨੂੰ 27 ਲੱਖ ਖ਼ਰਚ ਕੇ ਕੈਨੇਡਾ ਭੇਜਿਆ ਸੀ ਪਰ ਵਿਦੇਸ਼;
ਨਾਭਾ : ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ੀ ਧਰਤੀ ’ਤੇ ਜਾ ਕੇ ਆਪਣਾ ਭਵਿੱਖ ਸੰਵਾਰਨ ਦੀ ਹੋੜ ਲੱਗੀ ਹੋਈ ਐ ਪਰ ਕਈ ਜਣਿਆਂ ਨੂੰ ਵਿਦੇਸ਼ ਜਾਣ ਦੀ ਇਹ ਹੋੜ ਕਾਫ਼ੀ ਮਹਿੰਗੀ ਸਾਬਤ ਹੋ ਰਹੀ ਐ। ਅਜਿਹਾ ਹੀ ਇਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਪਰਿਵਾਰ ਨੇ ਆਪਣੀ ਨੂੰਹ ਨੂੰ 27 ਲੱਖ ਖ਼ਰਚ ਕੇ ਕੈਨੇਡਾ ਭੇਜਿਆ ਸੀ ਪਰ ਵਿਦੇਸ਼ ਪਹੁੰਚਦਿਆਂ ਹੀ ਨੂੰਹ ਨੇ ਮੁੰਡੇ ਦਾ ਨੰਬਰ ਬਲੌਕ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਐ।
ਨਾਭਾ ਬਲਾਕ ਦੇ ਪਿੰਡ ਕਿਸ਼ਨਗੜ੍ਹ ਵਿਖੇ ਇਕ ਪਰਿਵਾਰ ਨਾਲ 27 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਏ। ਮਾਮਲੇ ਸਬੰਧੀ ਗੱਲਬਾਤ ਕਰਦਿਆਂ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੜੇ ਚਾਵਾਂ ਨਾਲ ਆਪਣੇ ਮੁੰਡੇ ਗੁਰਜਿੰਦਰ ਸਿੰਘ ਦਾ ਵਿਆਹ ਨਾਭਾ ਬਲਾਕ ਦੇ ਹੀ ਪਿੰਡ ਅਗੇਤੀ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਨਾਲ ਪੂਰੇ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਕੀਤਾ ਸੀ, ਕੁੜੀ ਨੇ ਆਇਲਟਸ ਕੀਤੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਅਸੀਂ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਕੁੜੀ ਨੂੰ ਕੈਨੇਡਾ ਭੇਜ ਦਿੱਤਾ ਪਰ ਕੁੜੀ ਨੇ ਕੈਨੇਡਾ ਪਹੁੰਚਦੇ ਹੀ ਸਾਡੇ ਫ਼ੋਨ ਨੰਬਰ ਬਲੌਕ ਲਿਸਟ ਵਿਚ ਪਾ ਦਿੱਤੇ। ਜਗਤਾਰ ਸਿੰਘ ਵੱਲੋਂ ਹੋਰ ਕੀ ਕੀ ਇਲਜ਼ਾਮ ਲਗਾਏ ਗਏ, ਆਓ ਤੁਹਾਨੂੰ ਵੀ ਸੁਣਾਓਨੇ ਆਂ।
ਉਧਰ ਜਦੋਂ ਇਸ ਸਬੰਧੀ ਪੁਲਿਸ ਥਾਣਾ ਭਾਦਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੜਕੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਲੜਕੀ ਦੇ ਪਰਿਵਾਰ ’ਤੇ ਧੋਖਾਧੜੀ ਦਾ ਦਰਜ ਕੀਤਾ ਗਿਆ ਏ।
ਦੱਸ ਦਈਏ ਕਿ ਪੰਜਾਬ ਵਿਚ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਮਾਮਲੇ ਪਹਿਲਾਂ ਵੀ ਬਹੁਤ ਸਾਰੇ ਸਾਹਮਣੇ ਆ ਚੁੱਕੇ ਨੇ, ਜਿਸ ਵਿਚ ਕਈ ਨੌਜਵਾਨਾਂ ਦੀ ਜ਼ਿੰਦਗੀ ਖ਼ਰਾਬ ਹੋ ਚੁੱਕੀ ਐ ਪਰ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਹੁਣ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਐ।