ਸ਼ੁਰੂ ਹੋਈ ਜਲੰਧਰ ਜ਼ਿਮਨੀ ਚੋਣਾਂ ਦੀ ਗਿਣਤੀ, ਜਾਣੋ ਕਿਹੜਾ ਉਮੀਦਵਾਰ ਮਾਰ ਰਿਹਾ ਬਾਜ਼ੀ

ਜਲੰਧਰ ਪੱਛਮੀ ਦੇ ਅਗਲੇ ਵਿਧਾਇਕ ਵਜੋਂ ਚੁਣੇ ਜਾਣ ਲਈ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ। ਸ਼ੀਤਲ ਅੰਗੁਰਾਲ ਦੇ ਅਸਤੀਫੇ ਕਾਰਨ ਇਸ ਵਿਧਾਨ ਸਭਾ ਹਲਕੇ ਲਈ ਜ਼ਿਮਨੀ ਚੋਣ ਜ਼ਰੂਰੀ ਹੋ ਗਈ ਸੀ ।;

Update: 2024-07-13 01:32 GMT

ਜਲੰਧਰ: ਅੱਜ 13 ਜੁਲਾਈ ਜਲੰਧਰ ਪੱਛਮੀ ਜ਼ਿਮਨੀ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ । ਜਲੰਧਰ ਪੱਛਮੀ ਦੇ ਅਗਲੇ ਵਿਧਾਇਕ ਵਜੋਂ ਚੁਣੇ ਜਾਣ ਲਈ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ। ਸ਼ੀਤਲ ਅੰਗੁਰਾਲ ਦੇ ਅਸਤੀਫੇ ਕਾਰਨ ਇਸ ਵਿਧਾਨ ਸਭਾ ਹਲਕੇ ਲਈ ਜ਼ਿਮਨੀ ਚੋਣ ਜ਼ਰੂਰੀ ਹੋ ਗਈ ਸੀ । ਜੇਕਰ ਗੱਲ ਕਰੀਏ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਾਂ,ਜਲੰਧਰ ਪੱਛਮੀ ਖੇਤਰ ਵਿੱਚ 67.31% ਵੋਟਿੰਗ ਦਰਜ ਕੀਤੀ ਗਈ ਸੀ । ਹਾਲੀਆ ਲੋਕ ਸਭਾ ਚੋਣਾਂ ਵਿੱਚ ਇਹ ਗਿਣਤੀ ਘਟ ਕੇ 64.45% ਹੀ ਰਹਿ ਗਈ ਸੀ ਅਤੇ ਜੇਕਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗੱਲ ਕੀਤੀ ਜਾਵੇ ਤਾਂ ਲਗਭਗ 55% ਹੀ ਦਰਜ ਕੀਤੀ ਗਈ ਹੈ ਜੋ ਕਿ ਪਿਛਲੀਆਂ ਦੋ ਚੋਣਾਂ 'ਚੋਂ ਸਭ ਤੋਂ ਜ਼ਿਆਦਾ ਘਟ ਰਹੀ ਹੈ ।

ਵਿਧਾਇਕ ਵਜੋਂ ਚੁਣੇ ਜਾਣ ਲਈ ਇਹ ਉਮੀਦਵਾਰ ਨੇ ਮੈਦਾਨ 'ਚ

2024 ਜ਼ਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ 'ਚ ਸ਼ੀਤਲ ਅੰਗੁਰਾਲ (ਭਾਜਪਾ), ਸੁਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਕੌਰ (ਇੰ. ਸੀ.), ਬਿੰਦਰ ਕੁਮਾਰ ਲੱਖਾ (ਬਸਪਾ), ਮਹਿੰਦਰ ਭਗਤ (ਆਪ), ਸਰਬਜੀਤ ਸਿੰਘ ਖਾਲਸਾ (ਐਸ.ਡੀ.ਐਸ.ਐਮ.), ਅਤੇ ਆਜ਼ਾਦ ਉਮੀਦਵਾਰ ਵੱਜੋਂ ਕੁਮਾਰ ਭਗਤ, ਅਜੇ ਪਾਲ ਵਾਲਮੀਕੀ, ਆਰਤੀ , ਇੰਦਰਜੀਤ ਸਿੰਘ, ਦੀਪਕ ਭਗਤ, ਨੀਤੂ ਸ਼ਤਰਨ ਵਾਲਾ, ਰਾਜ ਕੁਮਾਰ ਸਾਕੀ, ਵਰੁਣ ਕਲੇਰ ਵਾਰੀ , ਵਿਸ਼ਾਲ ਮੈਦਾਨ ਵਿੱਚ ਨੇ । 

ਜਲੰਧਰ ਦੇ ਲੋਕਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ ਧੰਨਵਾਦ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੋਲਿੰਗ ਵਿੱਚ ਹਿੱਸਾ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਮਾਨ ਨੇ ਕਿਹਾ ਕਿ ਜਲੰਧਰ ਪੱਛਮੀ ਦੀਆਂ ਵੋਟਾਂ ਇਸ ਹਲਕੇ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੀਆਂ। ਹਲਕੇ ਦੀ ਨੁਹਾਰ ਬਦਲਣ ਦਾ ਵਾਅਦਾ ਕਰਦਿਆਂ ਮਾਨ ਨੇ ਕਿਹਾ ਕਿ ਲੋਕਾਂ ਨੇ ਆਪਣਾ ਫਰਜ਼ ਨਿਭਾਇਆ ਹੈ ਅਤੇ ਇਹ ਸਮਾਂ ਸਰਕਾਰ ਲਈ ਲੋਕਾਂ ਦੀ ਸੇਵਾ ਕਰਨ ਦਾ ਹੈ। ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਇੱਕ ਅਹਿਮ ਟੈਸਟ ਕਿਹਾ ਜਾ ਰਿਹਾ ਹੈ, ਖਾਸ ਤੌਰ 'ਤੇ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ, ਜਿਸ ਵਿਚੋਂ 'ਆਪ' ਪੰਜਾਬ ਦੀਆਂ 13 ਸੀਟਾਂ ਵਿਚੋਂ ਸਿਰਫ 3 ਹੀ ਜਿੱਤ ਸਕੀ ਸੀ ਉੱਥੇ ਹੀ ਹੁਣ ਅੰਗੁਰਲ ਦੇ ਅਸਤੀਫੇ ਤੋਂ ਬਾਅਦ ਸੀਐਮ ਮਾਨ ਵੱਲੋਂ ਇਸ ਸੀਟ ਨੂੰ ਬਰਕਰਾਰ ਰੱਖਣ ਲਈ ਪੂਰੀ ਮੁਹਿੰਮ ਦੀ ਅਗਵਾਈ ਕੀਤੀ ਸੀ ।

Tags:    

Similar News