ਕਾਂਗਰਸ ਨੇ ਪੰਜਾਬ ਨੂੰ ਬਣਾਇਆ 'ਕੰਗਲਾ ਪੰਜਾਬ'- ਹਰਪਾਲ ਚੀਮਾ ਨੇ ਲਗਾਏ ਵੱਡੇ ਆਰੋਪ

ਪੰਜਾਬ ਦੇ ਅੰਦਰ ਆਏ ਭਿਆਨਕ ਹੜਾਂ ਦੇ ਕਾਰਨ ਕਰੀਬ 60 ਮੌਤਾਂ ਹੋ ਚੁੱਕੀਆਂ ਨੇ। ਸਾਡੀ ਸਰਕਾਰ ਨੇ ਜਮੀਨੀ ਪੱਧਰ ਤੇ ਲੋਕਾਂ ਦੀ ਮਦਦ ਕੀਤੀ ਅਤੇ ਹੁਣ ਵੀ ਕੀਤੀ ਜਾ ਰਹੀ ਹੈ। ਅਸੀਂ ਸਰਕਾਰ ਦੀ ਤਰਫੋਂ ਲਗਾਤਾਰ ਲੋਕਾਂ ਦੇ ਨਾਲ ਜੁੜੇ ਹੋਏ ਹਾਂ ਅਤੇ ਇਸ ਦੁੱਖ ਦੀ ਘੜੀ ਵਿੱਚੋਂ ਨਿਕਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਹ ਕਹਿਣਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।

Update: 2025-09-27 14:54 GMT

ਚੰਡੀਗੜ੍ਹ (ਗੁਰਪਿਆਰ ਥਿੰਦ): ਪੰਜਾਬ ਦੇ ਅੰਦਰ ਆਏ ਭਿਆਨਕ ਹੜਾਂ ਦੇ ਕਾਰਨ ਕਰੀਬ 60 ਮੌਤਾਂ ਹੋ ਚੁੱਕੀਆਂ ਨੇ। ਸਾਡੀ ਸਰਕਾਰ ਨੇ ਜਮੀਨੀ ਪੱਧਰ ਤੇ ਲੋਕਾਂ ਦੀ ਮਦਦ ਕੀਤੀ ਅਤੇ ਹੁਣ ਵੀ ਕੀਤੀ ਜਾ ਰਹੀ ਹੈ। ਅਸੀਂ ਸਰਕਾਰ ਦੀ ਤਰਫੋਂ ਲਗਾਤਾਰ ਲੋਕਾਂ ਦੇ ਨਾਲ ਜੁੜੇ ਹੋਏ ਹਾਂ ਅਤੇ ਇਸ ਦੁੱਖ ਦੀ ਘੜੀ ਵਿੱਚੋਂ ਨਿਕਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਹ ਕਹਿਣਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।

ਉਹਨਾਂ ਨੇ ਕਾਂਗਰਸ ਤੇ ਤਿੱਖਾ ਹਮਲਾ ਕਰਦਿਆਂ ਵੱਡੇ ਆਰੋਪ ਲਗਾਏ ਹਨ ਤੇ ਉਹਨਾਂ ਨੇ ਕਿਹਾ ਕਿ ਸੈਸ਼ਨ ਦੇ ਦੌਰਾਨ ਕਾਂਗਰਸ ਦਾ ਅਸਲ ਚਿਹਰਾ ਨਜ਼ਰ ਆਇਆ ਹੈ। ਕੱਲ ਕਾਂਗਰਸ ਨੇ ਲਾਸ਼ਾਂ ਤੇ ਰਾਜਨੀਤਿਕ ਕਰਨ ਤੋਂ ਗੁਰੇਜ ਨਹੀਂ ਕੀਤਾ। ਚੀਮਾ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਲਾਸ਼ਾਂ ਤੇ ਸਿਆਸਤ ਕੀਤੀ ਹੈ। ਕਾਂਗਰਸ ਲੋਕਾਂ ਨੂੰ ਹੜਾਂ ਵਿੱਚ ਫੰਡ ਨਾ ਦੇਣ ਦੀ ਅਪੀਲ ਕਰ ਰਹੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਪੰਜਾਬ ਇਸੇ ਤਰ੍ਹਾਂ ਹੀ ਡੁਬਿਆ ਰਹੇ। ਕਾਂਗਰਸ ਨੇ ਮਿਸ਼ਨ ਚੜਦੀਕਲਾ ਦੇ ਫੰਡ ਚ ਪੈਸੇ ਨਾ ਪਾਉਣ ਦੀ ਗੱਲ ਆਖੀ ਹੈ ਜਿਹੜੀ ਕਿ ਅਤਿ ਨਿੰਦਣਯੋਗ ਹੈ। ਕਾਂਗਰਸ ਨੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਇਆ ਹੈ। ਸਾਡੀ ਤਾਂ ਸਰਕਾਰ ਆਏ ਨੂੰ ਹਾਲੇ ਤਿੰਨ ਸਾਲ ਹੋਏ ਨੇ ਪਰ ਅਸੀਂ ਪੰਜਾਬ ਨੂੰ ਰੰਗਲਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।

Tags:    

Similar News