ਬਰਨਾਲਾ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਪਿਆ ਪੇਚਾ
ਬਰਨਾਲਾ ਦੇ ਪਿੰਡ ਸੰਧੂ ਕਲਾਂ ਵਿਖੇ ਮਾਹੌਲ ਉਸ ਸਮੇਂ ਤਨਾਪੂਰਨ ਬਣ ਗਿਆ ਜਦੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਰਨਾਲਾ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਪਿਆ ਪੇਚਾ ਵਿਖੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਜਮੀਨ ਅਤੇ ਘਰਾਂ ਨੂੰ ਅਕਵਾਇਰ ਕਰਨ ਪਹੁੰਚ ਗਈ। ਜਿਸ ਤੋਂ ਬਾਅਦ ਜਮੀਨ ਮਾਲਕ ਅਤੇ ਘਰਾਂ ਦੇ ਮਾਲਕ ਇਸ ਦਾ ਵਿਰੋਧ ਕਰਨ ਲੱਗ ਪਏ;
ਬਰਨਾਲਾ (Vivek) : ਬਰਨਾਲਾ ਦੇ ਪਿੰਡ ਸੰਧੂ ਕਲਾਂ ਵਿਖੇ ਮਾਹੌਲ ਉਸ ਸਮੇਂ ਤਨਾਪੂਰਨ ਬਣ ਗਿਆ ਜਦੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਰਨਾਲਾ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਪਿਆ ਪੇਚਾ ਵਿਖੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਜਮੀਨ ਅਤੇ ਘਰਾਂ ਨੂੰ ਅਕਵਾਇਰ ਕਰਨ ਪਹੁੰਚ ਗਈ। ਜਿਸ ਤੋਂ ਬਾਅਦ ਜਮੀਨ ਮਾਲਕ ਅਤੇ ਘਰਾਂ ਦੇ ਮਾਲਕ ਇਸ ਦਾ ਵਿਰੋਧ ਕਰਨ ਲੱਗ ਪਏ ਅਤੇ ਚਾਰ ਜਣੇ ਟਾਵਰ ਉੱਤੇ ਚੜ ਗਏ। ਜਦੋਂ ਕਿ ਉਹਨਾਂ ਦੇ ਦੂਸਰੇ ਸਾਥੀਆਂ ਨੂੰ ਪੁਲਿਸ ਨੇ ਧੱਕੇ ਨਾਲ ਪੁਲਿਸ ਦੀ ਬੱਸ ਵਿੱਚ ਬਿਠਾ ਕੇ ਲੈ ਗਏ।
ਘਰ ਮਾਲਕ ਅਤੇ ਜਮੀਨ ਮਾਲਕਾਂ ਦਾ ਕਹਿਣਾ ਹੈ ਕਿ ਉਨਾਂ ਦੀ ਜਮੀਨ ਅਤੇ ਘਰ ਦਾ ਮੁਆਵਾਜਾ ਬਿਲਕੁਲ ਘੱਟ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਉਹ ਇਸ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਜ਼ਮੀਨ ਨੂੰ ਧੱਕੇ ਨਾਲ ਅਕਵਾਇਰ ਕੀਤਾ ਜਾ ਰਿਹਾ ਹੈ ਜਿਸ ਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਉਨਾਂ ਦੇ ਘਰਾਂ ਤੇ ਕਰੋੜਾਂ ਰੁਪਆ ਲੱਗ ਚੁੱਕਿਆ ਹੈ ਲੇਕਿਨ ਉਹਨਾਂ ਨੂੰ ਬੇਹਦ ਘੱਟ ਪੈਸੇ ਦਿੱਤੇ ਜਾ ਰਹੇ ਹਨ ਜਿਸ ਨੂੰ ਉਹ ਮਨਜ਼ੂਰ ਨਹੀਂ ਕਰ ਰਹੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਧੱਕੇ ਨਾਲ ਉਹਨਾਂ ਦੀ ਜਮੀਨ ਨੂੰ ਅਕੁਾਇਰ ਕਰਨ ਵਿੱਚ ਜੁਟੀ ਹੋਈ ਹੈ।
ਚਾਰ ਜਣੇ ਅਜੇ ਵੀ ਟਾਵਰ ਉੱਤੇ ਚੜੇ ਹੋਏ ਹਨ ਅਤੇ ਉਨਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਮੀਨ ਅਕਵਾਇਰ ਨਹੀਂ ਕਰਨ ਦਿੱਤੀ ਜਾ ਰਹੀ। ਜਦੋਂ ਕਿ ਭਾਰੀ ਸੰਖਿਆ ਵਿੱਚ ਪੁਲਿਸ ਵੀ ਤੈਨਾਤ ਹੈ ਅਤੇ ਉਨਾਂ ਨੂੰ ਉਤਾਰਨ ਦੇ ਯਤਨ ਕੀਤੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਿੱਥੇ ਕਿਸਾਨ ਦਿੱਲੀ ਪੈਦਲ ਕੂਚ ਕਰ ਰਹੇ ਹਨ ਉਹਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਜਦੋਂ ਕਿ ਦੂਸਰੇ ਪਾਸੇ ਕਿਸਾਨਾਂ ਦੀਆਂ ਜਮੀਨਾਂ ਅਕਵਾਇਰ ਕਰਨ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ ਹੈ।