ਸਕੂਲਾਂ 'ਚ ਹੋਏ ਕੰਮਾਂ 'ਤੇ ਟਿੱਪਣੀਆਂ ਕਰਨਾ ਬੇਹੱਦ ਮੰਦਭਾਗਾ : ਧਾਲੀਵਾਲ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਲਈ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਉੱਤੇ ਟਿੱਪਣੀਆਂ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਇਹਨਾਂ ਆਗੂਆਂ ਨੇ 75 ਸਾਲ ਪੰਜਾਬ ਉਤੇ ਰਾਜ ਕੀਤਾ ਪਰ ਆਪ ਸਕੂਲਾਂ ਦੀ ਸਾਰ ਤੱਕ ਨਹੀਂ ਲਈ।;

Update: 2025-04-12 12:12 GMT
ਸਕੂਲਾਂ ਚ ਹੋਏ ਕੰਮਾਂ ਤੇ ਟਿੱਪਣੀਆਂ ਕਰਨਾ ਬੇਹੱਦ ਮੰਦਭਾਗਾ : ਧਾਲੀਵਾਲ
  • whatsapp icon

ਅਜਨਾਲਾ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਲਈ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਉੱਤੇ ਟਿੱਪਣੀਆਂ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਇਹਨਾਂ ਆਗੂਆਂ ਨੇ 75 ਸਾਲ ਪੰਜਾਬ ਉਤੇ ਰਾਜ ਕੀਤਾ ਪਰ ਆਪ ਸਕੂਲਾਂ ਦੀ ਸਾਰ ਤੱਕ ਨਹੀਂ ਲਈ। ਹੁਣ ਜੇ ਮੁੱਖ ਮੰਤਰੀ ਸੀਮਐੱਮ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਸਕੂਲਾਂ ਵਿੱਚ ਮੁਢਲੀਆਂ ਸਹੂਲਤਾਂ ਬੱਚਿਆਂ ਨੂੰ ਦੇ ਰਹੀ ਹੈ ਤਾਂ ਇਹ ਬੈਠੇ ਸੋਸ਼ਲ ਮੀਡੀਆ ਉੱਤੇ ਵਨ-ਸੁਵੰਨੀਆਂ ਟਿੱਪਣੀਆਂ ਕਰ ਰਹੇ ਹਨ।


ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਕਮਰੇ ਬਣਾਉਣੇ, ਪੁਰਾਣੇ ਕਮਰਿਆਂ ਦੀ ਮੁਰੰਮਤ ਕਰਨੀ, ਫਰਸ਼ਾਂ ਲਗਾਉਣੀਆਂ, ਬਾਥਰੂਮ ਬਣਾਉਣੇ, ਖੇਡਾਂ ਦਾ ਸਮਾਨ ਦੇਣਾ, ਕੰਪਿਊਟਰ ਦੇਣੇ, ਗੱਲ ਕੀ ਮੁਢਲੀਆਂ ਸਹੂਲਤਾਂ ਦੇਣੀਆਂ ਕੋਈ ਗੁਨਾਹ ਹੈ ? ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਉੱਤੇ ਟਿੱਪਣੀਆਂ ਕਰਕੇ ਇਹ ਲੋਕ ਪੰਜਾਬ ਦੇ ਆਮ ਲੋਕਾਂ ਜਿਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਦਾ ਮਜ਼ਾਕ ਉਡਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਲੀਡਰਾਂ ਦੇ ਜਵਾਕ ਤਾਂ ਠੰਡੀਆਂ ਥਾਵਾਂ ਉੱਤੇ ਜਾਂ ਚੰਡੀਗੜ੍ਹ ਵਿੱਚ ਬਣੇ ਵੱਡੇ ਸਕੂਲਾਂ ਵਿੱਚ ਪੜੇ ਹਨ ਅਤੇ ਪੜ੍ਹਦੇ ਰਹੇ ਹਨ। ਇਹਨਾਂ ਨੂੰ ਸਰਕਾਰੀ ਸਕੂਲਾਂ ਦੀਆਂ ਲੋੜਾਂ ਦਾ ਕੀ ਪਤਾ ? ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜੇਕਰ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਬੀੜਾ ਚੁੱਕਿਆ ਹੈ ਤਾਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਹੈ।


ਧਾਲੀਵਾਲ ਨੇ ਕਿਹਾ ਕਿ ਇਹਨਾਂ ਵਿਰੋਧੀਆਂ ਨੂੰ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਇਲਾਕੇ, ਆਪਣੇ ਹਲਕੇ ਦੇ ਸਰਕਾਰੀ ਸਕੂਲ ਜਾ ਕੇ ਵੇਖ ਲੈਣਾ ਚਾਹੀਦਾ ਹਨ ਕਿ ਉਸ ਦੀ ਤਸਵੀਰ ਕਿਸ ਤਰ੍ਹਾਂ ਬਦਲੀ ਹੈ। ਜਦੋਂ ਇਹਨਾਂ ਦੀਆਂ ਸਰਕਾਰਾਂ ਸਨ ਤਾਂ ਸਕੂਲਾਂ ਦੇ ਕੀ ਹਾਲਤ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਹੁਣ ਸਕੂਲਾਂ ਦੇ ਕੀ ਹਾਲਤ ਨੇ, ਇਹ ਇਹਨਾਂ ਨੂੰ ਸਕੂਲ ਵੇਖਣ ਉੱਤੇ ਹੀ ਪਤਾ ਲੱਗ ਸਕਦਾ। ਘਰ ਬੈਠ ਕੇ ਸੋਸ਼ਲ ਮੀਡੀਆ ਤੇ ਟਿੱਪਣੀਆਂ ਕਰਨੀਆਂ ਬੜੀਆਂ ਸੌਖੀਆਂ ਪਰ ਕੰਮ ਕਰਨੇ ਬੜੇ ਔਖੇ ਨੇ।

Tags:    

Similar News