ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਠ ਦੀ ਆਰੰਭਤਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਦੁਆਰਾ ਰਾਮਸਰ ਸਾਹਿਬ ਵਿਖੇ sgpc ਵਲੋ ਸ੍ਰੀ ਅਖੰਡ ਪਾਠ ਜੀ ਦੇ ਪਾਠ ਦੀ ਆਰੰਭਤਾ ਹੋਈ ਜਿਸਦੇ ਭੋਗ 24 ਅਗਸਤ ਨੂੰ ਪੈਣਗੇ ਅਤੇ ਕਥਾ ਕੀਰਤਨ ਉਪਰੰਤ ਇਕ ਵਿਸ਼ਾਲ ਨਗਰ ਕੀਰਤਨ ਕਢਿਆ ਜਾਵੇਗਾ।

Update: 2025-08-22 13:16 GMT

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਦੁਆਰਾ ਰਾਮਸਰ ਸਾਹਿਬ ਵਿਖੇ sgpc ਵਲੋ ਸ੍ਰੀ ਅਖੰਡ ਪਾਠ ਜੀ ਦੇ ਪਾਠ ਦੀ ਆਰੰਭਤਾ ਹੋਈ ਜਿਸਦੇ ਭੋਗ 24 ਅਗਸਤ ਨੂੰ ਪੈਣਗੇ ਅਤੇ ਕਥਾ ਕੀਰਤਨ ਉਪਰੰਤ ਇਕ ਵਿਸ਼ਾਲ ਨਗਰ ਕੀਰਤਨ ਕਢਿਆ ਜਾਵੇਗਾ।

ਇਹ ਜਾਣਕਾਰੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦਿੰਦਿਆ ਮੀਡੀਆ ਨੂੰ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ sgpc ਵਲੋ ਤਿਆਰੀਆ ਮੁਕੰਮਲ ਕਰ ਦਿਤੀਆ ਗਈਆ ਹਨ ਅਤੇ ਅਜ 22 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਗੁਰੂਦੁਆਰਾ ਰਾਮਸਰ ਸਾਹਿਬ ਕੀਤੀ ਗਈ ਹੈ ਅਤੇ 24 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਕੀਰਤਨ ਇਕ ਵਿਸ਼ਾਲ ਨਗਰ ਕੀਰਤਨ ਗੁਰੂਦੁਆਰਾ ਰਾਮਸਰ ਸਾਹਿਬ ਤੋ ਸ਼ੁਰੂ ਹੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨ ਹੋਵੇਗਾ।


ਜਿਸ ਵਿਚ ਵਿਸ਼ੇਸ਼ ਤੋਰ ਗਿਆਨੀ ਰਘਬੀਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੁਲਦੀਪ ਸਿੰਘ ਗੜਗੱਜ, ਪ੍ਰਧਾਨ ਸ੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਮੂਹ ਮੈਨੇਜਰ ਸਾਹਿਬਾਨ ਇਸ ਵਿਚ ਸਮੂਲਿਅਤ ਕਰਣਗੇ ਅਤੇ ਇਸ ਦਿਨ ਸਾਰਾ ਦਿਨ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਗੁਰਮੀਤ ਸਮਾਗਮ ਹੋਣਗੇ।


ਇਸ ਮੌਕੈ ਸਮੂਹ ਸੰਗਤਾ ਨੂੰ ਹਾਜਰੀਆ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂਦੁਆਰਾ ਅਟਲ ਸਾਹਿਬ ਵਿਖੇ ਜਲੋ ਸਜਾਏ ਜਾਣਗੇ।ਅਤੇ ਰਾਤ ਨੂੰ ਰਹਿਰਾਸ ਪਾਠ ਦੀ ਸਮਾਪਤੀ ਤੋ ਦੀਪਮਾਲਾ ਅਤੈ ਆਤਿਸ਼ਬਾਜੀ ਕੀਤੀ ਜਾਵੇਗੀ। ਇਹਨਾ ਸਮਾਗਮਾ ਵਿਚ ਸੰਗਤਾ ਵਲੋ ਵਖ ਵਖ ਸੇਵਾਵਾ ਨਿਭਾਈਆ ਜਾਣਗੀਆ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਦਾਰਾ ਵਲੋ ਫੁਲਾ ਨਾਲ ਸਜਾਵਟ ਕੀਤੀ ਜਾਵੇਗੀ, ਜਿਸ ਲਈ ਅਸੀ ਸੰਗਤਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।

Tags:    

Similar News