ਯੂਨੀਵਰਸਿਟੀਆਂ ਦਾ VC ਲਾਉਣ ਦਾ ਸੀਐੱਮ ਨੂੰ ਹੋਣਾ ਚਾਹੀਦਾ, ਅਧਿਕਾਰ ਗਵਰਨਰ ਨੂੰ ਨਹੀਂ: ਭਗਵੰਤ ਮਾਨ

ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵੀਸੀ ਲਾਉਣ ਵਾਲੇ ਮਾਮਲੇ ਤੇ ਸੀਐੱਮ ਭਗਵੰਤ ਮਾਨ ਦਾ ਮੁੜ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ।

Update: 2024-07-18 11:24 GMT

ਚੰਡੀਗੜ੍ਹ:ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵੀਸੀ ਲਾਉਣ ਵਾਲੇ ਮਾਮਲੇ ਤੇ ਸੀਐੱਮ ਭਗਵੰਤ ਮਾਨ ਦਾ ਮੁੜ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ, ਯੂਨੀਵਰਸਿਟੀਆਂ ਦਾ ਚਾਂਸਲਰ ਗਵਰਨਰ ਨਹੀਂ, ਬਲਕਿ ਸੀਐੱਮ ਹੋਣਾ ਚਾਹੀਦਾ ਹੈ। ਸੀਐੱਮ ਮਾਨ ਨੇ ਕਿਹਾ ਕਿ, ਯੂਨੀਵਰਸਿਟੀਆਂ ਦਾ ਵੀਸੀ ਲਾਉਣ ਦਾ ਅਧਿਕਾਰ ਸੀਐਮ ਕੋਲ ਹੋਣਾ ਚਾਹੀਦਾ ਹੈ।

ਮਾਨ ਨੇ ਕਿਹਾ ਕਿ, ਜਿਹੋ ਜਿਹਾ ਬਿੱਲ ਅਸੀਂ ਲਿਆਏ ਸੀ, ਉਹੋ ਜਿਹਾ ਬਿੱਲ ਹੀ ਮਮਤਾ ਬੈਨਰਜੀ ਨੇ ਵੀ ਬੰਗਾਲ ਵਿਚ ਲਿਆਂਦਾ ਸੀ ਕਿ, ਵਾਈਸ ਚਾਂਸਲਰ ਚੁਣਨ ਦਾ ਅਧਿਕਾਰ ਇਲੈਕਟਡ ਨੂੰ ਹੋਣਾ ਚਾਹੀਦਾ ਹੈ, ਨਾ ਕਿ ਸਿਲੈਕਟਡ ਨੂੰ। ਉਨ੍ਹਾਂ ਕਿਹਾ ਕਿ, ਅਸੀਂ ਜਲਦੀ ਹੀ ਇਸ ਮਾਮਲੇ ਵਿਚ ਮੀਟਿੰਗ ਕਰਾਂਗੇ।

ਚੰਡੀਗੜ੍ਹ ਵਿਚ ਅੱਜ ਸੀਐੱਮ ਭਗਵੰਤ ਮਾਨ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆ ਕਿਹਾ ਕਿ, ਹਰਿਆਣਾ ਵਿਚ ਆਪ ਦੀ ਸਰਕਾਰ ਬਣੇਗੀ। ਐਸਵਾਈਐਲ ਬਾਰੇ ਪੁੱਛੇ ਗਏ ਸਵਾਲ ਤੇ ਸੀਐੱਮ ਮਾਨ ਨੇ ਜਵਾਬ ਵਿੱਚ ਕਿਹਾ ਕਿ, ਇਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ, ਵੈਸੇ ਸਾਡਾ ਸਟੈਂਡ ਤਾਂ ਪਹਿਲਾਂ ਹੀ ਸਪੱਸ਼ਟ ਹੈ।


Tags:    

Similar News