ਸ੍ਰੀ ਦਰਬਾਰ ਸਾਹਿਬ ਪਹੁੰਚੀ 'ਛਾਵਾ' ਦੀ ਸਟਾਰਕਾਸਟ ਵਿੱਕੀ ਕੌਸ਼ਲ ਤੇ ਰਸ਼ਮਿਕਾ ਮੰਦਾਨਾ
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਰਸ਼ਮੀਕਾ ਮੰਡਾਨਾ ਹਾਲ ਹੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਦੋਵੇਂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਛਾਵਾ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਵਿੱਕੀ ਕੌਸ਼ਲ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ਛਾਵਾ 14 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।;
ਅੰਮ੍ਰਿਤਸਰ, ਕਵਿਤਾ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਰਸ਼ਮੀਕਾ ਮੰਡਾਨਾ ਹਾਲ ਹੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਦੋਵੇਂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਛਾਵਾ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਵਿੱਕੀ ਕੌਸ਼ਲ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ਛਾਵਾ 14 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਵਿੱਕੀ ਕੌਸ਼ਲ ਦੇ ਰਸ਼ਮੀਕਾ ਮੰਡਾਨਾ ਦੀ ਫਿਲਮ ਛਾਵਾ 14 ਫਰਵਰੀ ਨੂੰ ਸਿਨੇਮਾਂਘਰਾਂ ਵਿੱਚ ਰੀਲੀਜ਼ ਹੋਣ ਜਾ ਰਹੀ ਹੈ। ਪ੍ਰਮੋਸ਼ਨ ਕਰਦਿਆਂ ਸ੍ਰੀ ਦਰਬਾਰ ਸਾਹਿਬ ਵਿੱਚ ਸਟਾਰਕਾਟਸ ਨਤਮਸਤਕ ਹੋਣ ਲਈ ਪਹੁੰਚੀ। ਇਸ਼ ਮੌਕੇ ਕਲਾਕਾਰਾਂ ਨੇ ਗੁਰਬਾਣੀ ਵੀ ਸਰਵਣ ਕੀਤਾ। ਵਿੱਕੀ ਕੌਸ਼ਲ ਨੇ ਇੱਕ ਰੇਡੀਓ ਸ਼ੋਅ ਵਿੱਚ ਕਿਹਾ ਕਿ 'ਛਾਵਾ' ਮੇਰੇ ਕਰੀਅਰ ਦੀਆਂ ਸਭ ਤੋਂ ਔਖੀਆਂ ਫਿਲਮਾਂ ਵਿੱਚੋਂ ਇੱਕ ਹੈ। ਮੇਰੇ ਲਈ ਸੰਭਾਜੀ ਮਹਾਰਾਜ ਦੀ ਭੂਮਿਕਾ ਨਿਭਾਉਣਾ ਬਿਲਕੁਲ ਵੀ ਆਸਾਨ ਨਹੀਂ ਸੀ। ਸਰੀਰਕ ਤੌਰ 'ਤੇ, ਛਾਵਾ ਮੇਰੇ ਲਈ ਸਭ ਤੋਂ ਔਖਾ ਕਿਰਦਾਰ ਰਿਹਾ ਹੈ ਕਿਉਂਕਿ 25 ਕਿਲੋ ਭਾਰ ਤੁਰੰਤ ਵਧਾਉਣਾ ਆਸਾਨ ਨਹੀਂ ਹੈ। ਮੈਨੂੰ ਇਹ ਭਾਰ ਵਧਾਉਣ ਵਿੱਚ 7 ਮਹੀਨੇ ਲੱਗੇ।
ਨਿਰਦੇਸ਼ਕ ਬਾਰੇ ਗੱਲ ਕਰਦਿਆਂ ਵਿੱਕੀ ਨੇ ਕਿਹਾ- ਲਕਸ਼ਮਣ ਸਰ ਨੇ ਮੈਨੂੰ ਸਾਫ਼-ਸਾਫ਼ ਕਿਹਾ ਸੀ ਕਿ ਸ਼ੂਟਿੰਗ ਉਦੋਂ ਤੱਕ ਸ਼ੁਰੂ ਨਹੀਂ ਹੋਵੇਗੀ ਜਦੋਂ ਤੱਕ ਤੁਸੀਂ ਆਪਣਾ ਲੁੱਕ ਨਹੀਂ ਬਦਲਦੇ। ਤੁਹਾਨੂੰ ਇੱਕ ਅਸਲੀ ਯੋਧੇ ਵਾਂਗ ਦਿਖਣਾ ਪਵੇਗਾ, ਜਦੋਂ ਤੱਕ ਤੁਸੀਂ ਉਹ ਦਿੱਖ ਨਹੀਂ ਪ੍ਰਾਪਤ ਕਰਦੇ, ਘੋੜਸਵਾਰੀ ਨਹੀਂ ਸਿੱਖਦੇ, ਤਲਵਾਰਬਾਜ਼ੀ ਦੀ ਪੂਰੀ ਸਿਖਲਾਈ ਨਹੀਂ ਲੈਂਦੇ ਅਤੇ ਐਕਟਿੰਗ ਫਾਇਟਿੰਗ ਨਹੀਂ ਸਿੱਖਦੇ, ਮੈਂ ਫਿਲਮ ਸ਼ੁਰੂ ਨਹੀਂ ਕਰਾਂਗਾ। ਮੈਂ ਆਪਣੇ ਦਰਸ਼ਕਾਂ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ, ਮੈਂ VFX ਦੀ ਵਰਤੋਂ ਨਹੀਂ ਕਰਾਂਗਾ।
ਵਿੱਕੀ ਕੌਸ਼ਲ ਦੀ ਫਿਲਮ 'ਚਾਵਾ' ਨੂੰ ਤਿੰਨ ਕੱਟਾਂ ਅਤੇ ਸੱਤ ਬਦਲਾਅ ਦੇ ਨਾਲ UA ਸਰਟੀਫਿਕੇਟ ਦਿੱਤਾ ਗਿਆ ਹੈ। ਫਿਲਮ ਵਿੱਚੋਂ ਔਰੰਗਜ਼ੇਬ ਦੇ ਕੁਝ ਵਾਕ ਜਿਵੇਂ 'ਖੂਨ ਤੋ ਆਖਰੀ ਮੁਗਲੋ ਕਾ' ਬਦਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੁਝ ਅਪਮਾਨਜਨਕ ਸ਼ਬਦ ਵੀ ਹਟਾ ਦਿੱਤੇ ਗਏ ਹਨ। ਇਹ ਫਿਲਮ 2 ਘੰਟੇ 42 ਮਿੰਟ ਦੀ ਹੈ ਅਤੇ 14 ਫਰਵਰੀ ਨੂੰ ਰਿਲੀਜ਼ ਹੋਵੇਗੀ।