ਚੇਅਰਮੈਨ ਹਡਾਣਾ ਨੇ ਸਵਾਰੀ ਦਾ ਤਿੰਨ ਲੱਖ ਰੁਪਏ ਮੋੜਣ ਵਾਲੇ ਕਡੰਕਟਰ ਤੇ ਡਰਾਈਵਰ ਦਾ ਕੀਤਾ ਸਨਮਾਨ
ਚੇਅਰਮੈਨ ਹਡਾਣਾ ਨੇ ਸਵਾਰੀ ਦਾ ਤਿੰਨ ਲੱਖ ਰੁਪਏ ਮੋੜਣ ਵਾਲੇ ਕਡੰਕਟਰ ਤੇ ਡਰਾਈਵਰ ਦਾ ਕੀਤਾ ਸਨਮਾਨ;
ਪਟਿਆਲਾ 19 ਸਤੰਬਰ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਵੱਲੋਂ ਇੱਕ ਡਰਾਇਵਰ ਅਤੇ ਕਡੰਕਟਰ ਵੱਲੋਂ ਸਵਾਰੀ ਦੀ ਗਲਤੀ ਨਾਲ ਬੱਸ ਵਿੱਚ ਰਹਿ ਗਏ ਤਿੰਨ ਲੱਖ ਰੁਪਏ ਮੁੜ ਸਵਾਰੀ ਤੱਕ ਪਹੁੰਚਾਉਣ ਲਈ ਮੁੱਖ ਦਫਤਰ ਬੁਲਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਹਡਾਣਾ ਵੱਲੋਂ ਸਮੇਂ ਸਮੇਂ ਅਜਿਹੇ ਮੁਲਾਜਮਾਂ ਦਾ ਸਨਮਾਨ ਕੀਤਾ ਜਾਂਦਾ ਹੈ।
ਇਸ ਮੌਕੇ ਚੇਅਰਮੈਨ ਹਡਾਣਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰੀ ਬੱਸ ਵਿੱਚ ਸਫਰ ਕਰ ਰਹੀ ਇੱਕ ਸਵਾਰੀ 10 ਅਗਸਤ ਨੂੰ ਤਿੰਨ ਲੱਖ ਰੁਪਏ ਭੁੱਲ ਗਈ ਜ਼ੋ ਗੁਰਮੁੱਖ ਸਿੰਘ ਕਡੰਕਟਰ ਨੰਬਰ ਪੀਸੀਬੀ 132 ਅਤੇ ਡਰਾਇਵਰ ਬਲਵਿੰਦਰ ਸਿੰਘ ਨੰਬਰ ਪੀਸੀਬੀ 115 ਪਟਿਆਲਾ ਡਿੱਪੂ ਵੱਲੋਂ ਸਵਾਰੀ ਦੀ ਜਾਣਕਾਰੀ ਕੱਢ ਕੇ ਉਸਨੂੰ ਸਪੁਰਦ ਕੀਤੇ ਗਏ। ਇਸ ਨਾਲ ਜਿੱਥੇ ਮਹਿਕਮੇ ਦਾ ਨਾਮ ਰੋਸ਼ਨ ਹੰੁਦਾ ਹੈ ਉਥੇ ਹੀ ਲੋਕਾਂ ਦਾ ਵਿਸ਼ਵਾਸ਼ ਵੀ ਮਹਿਕਮੇ ਦੇ ਮੁਲਾਜਮਾਂ ਪ੍ਰਤੀ ਕਿਤੇ ਵੱਧਦਾ ਹੈ। ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਬੀਤੇ ਕੁਝ ਸਮਾਂ ਪਹਿਲਾਂ ਵੀ ਪਟਿਆਲਾ ਬੱਸ ਅੱਡੇ ਵਿੱਚ ਬੱਸ ਨੂੰ ਅਚਨਚੇਤ ਲੱਗੀ ਅੱਗ ਦੇ ਨਾਲ ਹੀ ਕਡੰਕਟਰ ਸੁਖਚੈਨ ਸਿੰਘ, ਕਡੰਕਟਰ ਨਰਿੰਦਰ ਸਿੰੰਘ ਅਤੇ ਡਰਾਇਵਰ ਜ਼ਸਪਾਲ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਖੜੀਆਂ ਬੱਸਾਂ ਨੂੰ ਅੱਗ ਤੋ ਬਚਾਇਆ ਅਤੇ ਅੱਗ ਬੁਝਾਊ ਯੰਤਰ ਨਾਲ ਨੇੜੇ ਤੇੜੇ ਦੀ ਲੱਗੀ ਅੱਗ ਵੀ ਬੁੁਝਾਈ।
ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮਹਿਕਮੇ ਵੱਲੋਂ ਅਜਿਹੇ ਮੁਲਾਜ਼ਮਾਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਕਿਉਕਿ ਅਜਿਹੇ ਮੁਲਾਜ਼ਮਾਂ ਦੀ ਮਿਹਨਤ ਅਤੇ ਇਮਾਨਦਾਰੀ ਨਾਲ ਮਹਿਕਮੇ ਦੀ ਆਮਦਨ ਤੇ ਸੁਰੱਖਿਆਂ ਵਿੱਚ ਵਾਧਾ ਹੰੁਦਾ ਹੈ। ਉਨਾਂ ਕਿਹਾ ਕਿ ਬੀਤੇ ਕੱੁਝ ਸਮਾਂ ਪਹਿਲਾ ਵੀ 15 ਅਗਸਤ ਨੂੰ ਵੀ ਮਹਿਕਮੇ ਵਿੱਚਲੇ ਹੈੱਡ ਆਫਿਸ ਅਤੇ ਡਿੱਪੂਆਂ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਲਾਜਮਾਂ ਦਾ ਸਨਮਾਨ ਕੀਤਾ ਗਿਆ ਸੀ। ਆਖਰ ਵਿੱਚ ਉਨਾਂ ਖਾਸ ਤੌਰ ਤੇ ਕਿਹਾ ਕਿ ਮਹਿਕਮੇ ਦੀ ਆਮਦਨੀ ਵਿੱਚ ਵਾਧੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮਕਸਦ ਨਾਲ ਨਵੀਆਂ ਬੱਸਾਂ ਪਾਉਣ ਦਾ ਟੈਂਡਰ ਵੀ ਕੱਢਿਆ ਗਿਆ ਹੈ। ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਡਾ: ਹਰਨੇਕ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਅਮਨਵੀਰ ਟਿਵਾਣਾ ਜੀ.ਐਮ.ਪਟਿਆਲਾ ਡਿਪੂ ਤੋਂ ਇਲਾਵਾ ਉਪਰੋਕਤ ਕੰਡਕਟਰ ਅਤੇ ਡਰਾਈਵਰ ਵੀ ਹਾਜ਼ਰ ਸਨ |