ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਦੇ ਸੈਂਸਰ ਬੋਰਡ ਨੇ ਕੱਟੇ 85 ਸੀਨ, ਜਾਣੋ ਕੌਣ ਸਨ ਜਸਵੰਤ ਸਿੰਘ ਖਾਲੜਾ

ਫਿਲਮ ਜਸਵੰਤ ਸਿੰਘ ਖਾਲੜਾ ’ਤੇ ਬਣੀ ਹੋਈ ਹੈ। ਜਿਸ ਦੀ ਭੂਮਿਕਾ ਦਿਲਜੀਤ ਦੋਸਾਂਝ ਨਿਭਾ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਫਿਲਮ ’ਚ ਅਹਿਮ ਕਿਰਦਾਰ ਨਿਭਾ ਰਹੇ ਹਨ।;

Update: 2024-07-18 09:41 GMT

ਚੰਡੀਗੜ੍ਹ: ਪੰਜਾਬੀ ਅਦਾਕਾਰ ਦਲਜੀਤ ਦੋਸਾਂਝ ਦੀ ਫਿਲਸ ਪੰਜਾਬ 95 ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਜਸਵੰਤ ਸਿੰਘ ਖਾਲੜਾ ’ਤੇ ਬਣ ਰਹੀ ਫਿਲਮ ਪੰਜਾਬ 95 ’ਤੇ ਸੈਂਸਰ ਬੋਰਡ ਵੱਲੋਂ ਸਖਤੀ ਵਰਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਫਿਲਮ ਪੰਜਾਬ 95 ਦੇ ਤਕਰੀਬਨ 85 ਸੀਨਾਂ ਨੂੰ ਸੈਂਸਰ ਬੋਰਡ ਨੂੰ ਕੱਟਿਆ ਗਿਆ ਹੈ। ਦੱਸ ਦਈਏ ਕਿ ਜਦੋਂ ਤੋਂ ਹੀ ਫਿਲਮ ਪੰਜਾਬ 95 ਸਾਹਮਣੇ ਆਈ ਹੈ ਉਸ ਸਮੇਂ ਤੋਂ ਹੀ ਵਿਵਾਦਾਂ ’ਚ ਚੱਲ ਰਹੀ ਹੈ।

ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਦਿਲਜੀਤ ਦੋਸਾਂਝ ਨਿਭਾ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਫਿਲਮ ’ਚ ਅਹਿਮ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨੇ 'ਗੁੱਡ ਨਿਊਜ਼', ਚਮਕੀਲਾ ਅਤੇ ਜੋਗੀ ਵਰਗੇ ਫਿਲਮਾਂ ’ਚ ਵਧੀਆ ਅਦਾਕਾਰੀ ਕੀਤੀ ਹੈ। ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ ਪੰਜਾਬ 95 ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫਿਲਮਾਂ ਚੋਂ ਫਿਲਮ ਹੋਣ ਜਾ ਰਹੀ ਹੈ।

ਜਾਣੋ ਕੌਣ ਸਨ ਜਸਵੰਤ ਸਿੰਘ ਖਾਲੜਾ

ਸੰਨ 1980 ਤੋਂ ਬਾਅਦ ਪੰਜਾਬ ਨੇ ਲੰਬਾ ਸਮਾਂ ਆਪਣੇ ਪਿੰਡੇ ’ਤੇ ਕਾਲਾ ਦੌਰ ਹੰਢਾਇਆ ਅਤੇ ਇਸ ਕਾਲੇ ਦੌਰ ਵਿਚ ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਬੇ-ਮੌਤੇ ਮਾਰ ਦਿੱਤਾ ਗਿਆ। ਇਸ ਦੌਰਾਨ ਕੁੱਝ ਅਜਿਹੇ ਸਿੱਖ ਯੋਧੇ ਵੀ ਸਨ, ਜਿਨ੍ਹਾਂ ਨੇ ਬਿਨਾਂ ਕੋਈ ਹਥਿਆਰ ਚੁੱਕੇ ਆਪਣੇ ਤਰੀਕੇ ਨਾਲ ਇਸ ਜ਼ੁਲਮ ਦਾ ਡਟ ਕੇ ਸਾਹਮਣਾ ਕੀਤਾ ਅਤੇ ਇਸ ਜ਼ੁਲਮ ਦਾ ਇਨਸਾਫ਼ ਲੈਣ ਲਈ ਲੰਬੀ ਜੱਦੋ ਜਹਿਦ ਕੀਤੀ। ਭਾਈ ਜਸਵੰਤ ਸਿੰਘ ਖਾਲੜਾ ਵੀ ਅਜਿਹੇ ਸਿੱਖ ਯੋਧਿਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਇਸ ਕਾਲੇ ਦੌਰ ਵਿਚ ਸਿੱਖਾਂ ਦੇ ਹੱਕਾਂ ਦੀ ਲੜਾਈ ਲੜੀ ਅਤੇ ਹਾਕਮਾਂ ਦੇ ਕਾਲੇ ਕਾਰਨਾਮਿਆਂ ਨੂੰ ਬੇਪਰਦ ਕੀਤਾ।

ਉਂਝ ਭਾਵੇਂ ਸਿੱਖ ਕੌਮ ਦਾ ਇਤਿਹਾਸ ਅਨੇਕਾਂ ਸ਼ਹੀਦਾਂ ਤੇ ਸੂਰਬੀਰ ਯੋਧਿਆਂ ਨਾਲ ਭਰਿਆ ਹੋਇਆ ਏ ਪਰ ਭਾਈ ਜਸਵੰਤ ਸਿੰਘ ਖਾਲੜਾ ਵੀ ਸਿੱਖ ਕੌਮ ਦੇ ਉਨ੍ਹਾਂ ਮਹਾਨ ਯੋਧਿਆਂ ਵਿਚੋਂ ਇਕ ਨੇ ਜਿਨ੍ਹਾਂ ਨੇ 1984 ਤੋਂ ਲੈ ਕੇ ਦਸੰਬਰ 1994 ਤੱਕ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਪੰਜਾਬੀ ਮੁੰਡਿਆਂ ਦੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ। ਭਾਈ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਸ੍ਰੀ ਤਰਨਤਾਰਨ ਸਾਹਿਬ ਦੇ ਪਿੰਡ ਖਾਲੜਾ ਵਿਚ ਹੋਇਆ ਸੀ। ਉਨ੍ਹਾਂ ਨੇ 1984 ਦੀ ਸਿੱਖ ਨਸਲਕੁਸ਼ੀ ਅਤੇ ਅਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਆਪਣੇ ਅੱਖੀਂ ਤੱਕਿਆ।

ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸਨ ਅਤੇ ਉਨ੍ਹਾਂ ਨੇ ਪੰਜਾਬ ਵਿਚ ਖਾੜਕੂਵਾਦ ਸਮੇਂ ਲਾਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਦ ਜੱਗ ਜ਼ਾਹਿਰ ਕਰਕੇ ਉਸ ਸਮੇਂ ਦੀ ਹਕੂਮਤ ਦਾ ਕਾਲਾ ਕਾਰਨਾਮਾ ਜੱਗ ਜ਼ਾਹਿਰ ਕੀਤਾ ਸੀ, ਜਿਸ ਦੀ ਕੀਮਤ ਉਨ੍ਹਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਦਰਅਸਲ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਖਾੜਕੂਵਾਦ ਦੌਰਾਨ ਜੂਨ 1984 ਤੋਂ ਲੈ ਕੇ ਦਸੰਬਰ 1994 ਦੌਰਾਨ ਮਾਰੇ ਗਏ ਪੰਜਾਬੀਆਂ ਦੀਆਂ 6017 ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਇਕੱਠਾ ਕੀਤਾ ਸੀ ਜੋ ਅੰਮ੍ਰਿਤਸਰ, ਪੱਟੀ ਅਤੇ ਤਰਨਤਾਰਨ ਦੇ ਸਿਵਿਆਂ ਤੋਂ ਇਕੱਠਾ ਕੀਤਾ ਗਿਆ ਸੀ।

Tags:    

Similar News