ਕੇਬਲ ਵਨ ਇਸ ਆਜ਼ਾਦੀ ਦਿਵਸ 'ਤੇ ਕਰ ਰਿਹਾ ਹੈ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ ਰਿਲੀਜ਼

ਇਸ ਆਜ਼ਾਦੀ ਦਿਵਸ 'ਤੇ, ਸਾਡੇ ਗੁੰਮਨਾਮ ਨਾਇਕ, PVC ਐਵਾਰਡ ਪ੍ਰਾਪਤ ਕਰਤਾ, ਸੂਬੇਦਾਰ ਜੋਗਿੰਦਰ ਸਿੰਘ ਦੀ ਕਹਾਣੀ ਦੇਖੋ, ਜਿਸਨੇ ਆਪਣੀ ਲੱਤ 'ਚ ਗੋਲੀ ਲੱਗਣ ਦੇ ਬਾਵਜੂਦ ਹਜ਼ਾਰਾਂ ਚੀਨੀ ਸੈਨਿਕਾਂ ਦੇ ਖ਼ਿਲਾਫ ਬਹਾਦਰੀ ਨਾਲ ਲੜਾਈ ਲੜੀ।

Update: 2024-08-13 07:30 GMT

ਚੰਡੀਗੜ੍ਹ : Kableone, ਜੋ ਕਿ ਇਕ ਉਭਰਦਾ ਹੋਇਆ ਗਲੋਬਲ OTT ਪਲੇਟਫਾਰਮ ਹੈ, ਅਗਸਤ 2024 ਵਿੱਚ ਆਪਣੇ ਲਾਂਚ ਲਈ ਤਿਆਰ ਹੈ। OTT ਪਲੇਟਫਾਰਮ ਦੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਇੱਕ ਘੋਸ਼ਣਾ ਕੀਤੀ ਗਈ, ਜਿਸ ਵਿੱਚ ‘ਸੂਬੇਦਾਰ ਜੋਗਿੰਦਰ ਸਿੰਘ’ਫ਼ਿਲਮ ਦੀ ਰਿਲੀਜ਼ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਪੰਜਾਬੀ ਫ਼ਿਲਮ 15 ਅਗਸਤ, 2024 ਨੂੰ http://Kableone.com 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਆਜ਼ਾਦੀ ਦਿਵਸ 'ਤੇ, ਸਾਡੇ ਗੁੰਮਨਾਮ ਨਾਇਕ, PVC ਐਵਾਰਡ ਪ੍ਰਾਪਤ ਕਰਤਾ, ਸੂਬੇਦਾਰ ਜੋਗਿੰਦਰ ਸਿੰਘ ਦੀ ਕਹਾਣੀ ਦੇਖੋ, ਜਿਸਨੇ ਆਪਣੀ ਲੱਤ 'ਚ ਗੋਲੀ ਲੱਗਣ ਦੇ ਬਾਵਜੂਦ ਹਜ਼ਾਰਾਂ ਚੀਨੀ ਸੈਨਿਕਾਂ ਦੇ ਖ਼ਿਲਾਫ ਬਹਾਦਰੀ ਨਾਲ ਲੜਾਈ ਲੜੀ। ਇਸ ਬਹਾਦੁਰ ਸੈਨਿਕ ਨੇ 1965 ਦੀ ਭਾਰਤ-ਚੀਨ ਜੰਗ ਵਿੱਚ 21 ਸਿੱਖ ਸੈਨਿਕਾਂ ਦੀ ਇੱਕ ਟੁਕੜੀ ਦਾ ਨੇਤ੍ਰਤਵ ਕੀਤਾ, ਜੋ ਹਜ਼ਾਰਾਂ ਚੀਨੀ ਸੈਨਿਕਾਂ ਦੇ ਖ਼ਿਲਾਫ ਖੜ੍ਹੇ ਰਹੇ। ਸੂਬੇਦਾਰ ਜੋਗਿੰਦਰ ਸਿੰਘ, ਜੋ 15 ਅਗਸਤ, 2024 ਨੂੰ http://Kableone.com 'ਤੇ ਰਿਲੀਜ਼ ਹੋਵੇਗੀ, PVC ਐਵਾਰਡ ਪ੍ਰਾਪਤਕਰਤਾ 'ਤੇ ਬਣੀ ਪਹਿਲੀ ਫ਼ਿਲਮ ਹੈ। ਇਸਨੂੰ ਦ੍ਰਾਸ, ਕਾਰਗਿਲ ਅਤੇ ਸੂਰਤ ਗੜ੍ਹ ਵਿੱਚ ਸ਼ੂਟ ਕੀਤਾ ਗਿਆ ਹੈ। ਇਹ ਪੰਜਾਬੀ ਫ਼ਿਲਮ ਇੱਕ ਸਿਨੇਮਾਈ ਚਮਤਕਾਰ ਹੈ। Kableone ਇੱਕ ਐਸਾ ਪਲੇਟਫਾਰਮ ਹੈ, ਜੋ ਪੰਜਾਬ ਦੀਆਂ ਕਹਾਣੀਆਂ ਨੂੰ ਅੱਗੇ ਲਿਆ ਰਿਹਾ ਹੈ ਅਤੇ ਸੂਬੇਦਾਰ ਜੋਗਿੰਦਰ ਸਿੰਘ ਵਰਗੀ ਪੰਜਾਬੀ ਫ਼ਿਲਮ ਦੇ ਨਾਲ ਇਸਦਾ ਲਾਂਚ ਹੈ। ਇਸ ਪੰਜਾਬੀ ਫ਼ਿਲਮ ਦੇ ਨਿਰਮਾਤਾਵਾਂ ਨੇ ਇਸਨੂੰ ਵੱਡੇ ਪਰਦੇ 'ਤੇ ਸ਼ਾਨਦਾਰ ਦਿਖਾਉਣ ਲਈ ਵਧੀਆ ਤਕਨੀਸ਼ੀਅਨਾਂ ਨੂੰ ਸ਼ਾਮਲ ਕੀਤਾ। ਅਕਾਦਮੀ ਐਵਾਰਡ ਜੇਤੂ ਸਾਊਂਡ ਡਿਜ਼ਾਈਨਰ ਰੇਸੁਲਪੁਕੁਟੀ ਨੂੰ ਫ਼ਿਲਮ ਦੇ ਸਾਊਂਡ ਡਿਜ਼ਾਈਨ ਲਈ ਸਾਈਨ ਕੀਤਾ ਗਿਆ ਸੀ। ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਅਮਰ ਮੋਹੀਲੇ ਨੇ ਕੀਤਾ ਹੈ। ਫ਼ਿਲਮ ਦੇ ਕ੍ਰੀਏਟਿਵ ਪ੍ਰੋਡਿਊਸਰ, ਰਾਸ਼ਟਰੀ ਐਵਾਰਡ ਜੇਤੂ, ਰਾਸ਼ਿਦ ਰੰਗਰੇਜ਼ ਹਨ। ਸੂਬੇਦਾਰ ਜੋਗਿੰਦਰ ਸਿੰਘ, ਫ਼ਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਨਾਲ ਭਰੀ ਹੋਈ ਫ਼ਿਲਮ ਹੈ, ਜਿਸ ਵਿੱਚ ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਅਦਿਤੀ ਸ਼ਰਮਾ, ਜਾਰਡਨ ਸੰਧੂ, ਹਰੀਸ਼ ਵਰਮਾ, ਗੁੱਗੂਗਿੱਲ, ਰੋਸ਼ਨਪ੍ਰਿੰਸ, ਕਰਮਜੀਤ ਅਨਮੋਲ ਅਤੇ ਹੋਰ ਕਈ ਕਲਾਕਾਰਾਂ ਨੇ ਸ਼ਾਨਦਾਰ ਮੌਜੂਦਗੀ ਦਰਜ ਕਰਾਈ ਹੈ, ਜਿਸ ਨਾਲ ਇਹ ਪੰਜਾਬੀ ਫ਼ਿਲਮ ਉਸ ਸਮੇਂ ਦੀ ਸਭ ਤੋਂ ਮਹਿੰਗੀ ਫ਼ਿਲਮ ਬਣ ਗਈ।

Tags:    

Similar News