ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਭ੍ਰਿਸ਼ਟ ਅਫ਼ਸਰਾਂ ਨੂੰ ਚਿਤਾਵਨੀ

ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਅਫ਼ਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਐ ਕਿ ਜੇਕਰ ਕਿਸੇ ਨੇ ਗ਼ਲਤੀ ਨਾਲ ਹੇਠਾਂ ਤੋਂ ਪੈਸੇ ਫੜ ਕੇ ਮੇਰਾ ਨਾਮ ਲਿਆ ਤਾ ਉਸ ਅਫ਼ਸਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Update: 2024-09-06 14:25 GMT

ਮੋਹਾਲੀ : ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਅਫ਼ਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਐ ਕਿ ਜੇਕਰ ਕਿਸੇ ਨੇ ਗ਼ਲਤੀ ਨਾਲ ਹੇਠਾਂ ਤੋਂ ਪੈਸੇ ਫੜ ਕੇ ਮੇਰਾ ਨਾਮ ਲਿਆ ਤਾ ਉਸ ਅਫ਼ਸਰ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੇ ਹੀ ਬਸ ਨਹੀਂ, ਉਨ੍ਹਾਂ ਨੇ ਲੋਕਾਂ ਨੂੰ ਵੀ ਆਖਿਆ ਕਿ ਉਹ ਭ੍ਰਿਸ਼ਟ ਅਫ਼ਸਰਾਂ ਦੇ ਸਬੂਤ ਲਿਆ ਕੇ ਦੇਣ ਤਾਂ ਜੋ ਅਜਿਹੇ ਅਫ਼ਸਰਾਂ ’ਤੇ ਨਕੇਲ ਕਸੀ ਜਾ ਸਕੇ।

ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਫ਼ਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਆਂ ਆਖਿਆ ਕਿ ਜੋ ਵੀ ਕੋਈ ਅਫ਼ਸਰ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਅਸੀਂ ਲੋਕਾਂ ਦਾ ਕੰਮ ਠੀਕ ਕਰਨ ਲਈ ਆਏ ਹੋਏ ਆਂ, ਜੇਕਰ ਅਸੀਂ ਵੀ ਪੁਰਾਣੀਆਂ ਸਰਕਾਰਾਂ ਵਾਂਗ ਕੰਮ ਕਰਨ ਲੱਗ ਪਏ ਤਾਂ ਅਸੀਂ ਅੱਗੇ ਵੋਟਾਂ ਦੇ ਹੱਕਦਾਰ ਨਹੀਂ ਹੋਵਾਂਗੇ।

ਉਨ੍ਹਾਂ ਆਖਿਆ ਕਿ ਲੋਕਲ ਅਫ਼ਸਰਾਂ ਵੱਲੋਂ ਚਾਹੇ ਉਹ ਤਹਿਸੀਲਾਂ ਵਿਚ ਹੋਣ ਜਾਂ ਉਹ ਲੋਕਲ ਈਓ ਹੋਵੇ, ਕੋਈ ਨਕਸ਼ਾ ਪਾਸ ਕਰਵਾਉਣ ਦਾ ਪੈਸਾ ਮੰਗੇ, ਅਤੇ ਇਹ ਆਖੇ ਕਿ ਅਸੀਂ ਪੈਸੇ ਉਪਰ ਦੇਣੇ ਹਨ ਤਾਂ ਇਹ ਗੱਲ ਉਨ੍ਹਾਂ ਤੱਕ ਪਹੁੰਚਾਈ ਜਾਵੇ ਕਿਉਂਕਿ ਅਜਿਹੇ ਲੋਕਾਂ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਭ੍ਰਿਸ਼ਟਾਚਾਰੀ ਅਫ਼ਸਰਾਂ ਦੇ ਸਬੂਤ ਪੇਸ਼ ਕਰਨ ਤਾ ਜੋ ਅਜਿਹੇ ਅਫ਼ਸਰਾਂ ’ਤੇ ਕਾਰਵਾਈ ਕੀਤੀ ਜਾ ਸਕੇ।

ਦੱਸ ਦਈਏ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਮੋਹਾਲੀ ਦੇ ਨਯਾ ਗਾਓਂ ਵਿਖੇ ਇਕ ਸਮਾਗਮ ਵਿਚ ਪੁੱਜੇ ਹੋਏ ਸੀ, ਜਿੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਗੱਲਾਂ ਆਖੀਆਂ।

Tags:    

Similar News