ਦਾਨੀ ਸੱਜਣ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਭੇਂਟ ਕੀਤੀ 40 ਲੱਖ ਦੀ ਬੱਸ

ਸਿੰਘ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਿਸੇ ਦਾਨੀ ਸੱਜਣ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸਵਾਰਾ ਸਾਹਿਬ ਲਈ ਬਹੁਤ ਹੀ ਆਲੀਸ਼ਾਨ ਬਸ ਭੇਂਟ ਗਈ ਹੈ।

Update: 2024-08-22 12:08 GMT

ਮੋਹਾਲੀ : ਸਿੰਘ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਿਸੇ ਦਾਨੀ ਸੱਜਣ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸਵਾਰਾ ਸਾਹਿਬ ਲਈ ਬਹੁਤ ਹੀ ਆਲੀਸ਼ਾਨ ਬਸ ਭੇਂਟ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵਲੋਂ ਇਹ ਬੱਸ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਕੋਲ੍ਹ ਖੜੀ ਕਰਕੇ ਬੱਸ ਦੀ ਚਾਬੀ ਦਫ਼ਤਰ ਵਿਚ ਦਿੱਤੀ ਗਈ।

ਦਾਨੀ ਸੱਜਣ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਹ ਇਸ ਬੱਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ, ਗੁਟਕਾ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਵਿਚ ਲਗਵਾਉਣਾ ਚਾਹੁੰਦਾ ਹੈ। ਦਾਨੀ ਸੱਜਣ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਵੀ ਅਪੀਲ ਕੀਤੀ ਹੈ।

ਬੱਸ ਵਿਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਵਾਈ ਹੋਈ ਹੈ ਅਤੇ ਬੱਸ ਨੂੰ ਅੰਦਰੋਂ ਅਤੇ ਬਾਹਰੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਬੱਸ ਕੀਮਤ 40 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਸਾਰੇ ਕਾਗਜ਼ਾਤ, ਬੀਮਾ ਵਗੈਰਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨਾਂਅ ’ਤੇ ਹਨ।

ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕਿਸੇ ਦਾਨੀ ਸੱਜਣ ਨੇ ਇਸ ਤਰ੍ਹਾਂ ਦੀ ਭੇਟਾ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੋਵੇ। ਇਸ ਤੋਂ ਪਹਿਲਾਂ ਵੀ ਦਾਨੀ ਸੱਜਣਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 2 ਆਲੀਸ਼ਾਨ ਏਅਰ ਕੰਡੀਸ਼ਨਡ ਬੱਸ, ਮਹਿੰਦਰਾ ਜਾਇਲੋ, ਮਹਿੰਦਰਾ ਮਰਾਜ਼ੋ, ਮਰੂਤੀ ਵਰਸਾ, 3 ਮਰੂਤੀ ਈਕੋ, ਮਹਿੰਦਰਾ ਸਕਾਰਪਿਓ, ਕਵਾਲਿਸ ਗੱਡੀਆਂ ਭੇਂਟ ਕੀਤੀਆਂ ਜਾ ਚੁੱਕੀਆਂ ਹਨ।

Tags:    

Similar News