ਬੀਐਸਐਫ ਨੇ ਖ਼ਾਸਾ ਵਿਖੇ ਕਰਵਾਇਆ ਦਿਵਾਲੀ ਮੇਲਾ
ਆਪਣੇ ਘਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਸਰਹੱਦ ’ਤੇ ਸੇਵਾ ਕਰਨ ਵਾਲੇ ਬੀਐਸਐਫ ਦੇ ਜਵਾਨਾਂ ਵੱਲੋਂ ਅੰਮ੍ਰਿਤਸਰ ਦੇ ਖਾਸਾ ਵਿਖੇ ਦੀਵਾਲੀ ਮੇਲਾ ਕਰਵਾਇਆ ਗਿਆ, ਜਿੱਥੇ ਖ਼ਾਸ ਤੌਰ ’ਤੇ ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਪਟਾਕੇ, ਮਠਿਆਈਆ ਸਮੇਤ ਹੋਰ ਚੀਜ਼ਾਂ ਦੇ ਸਟਾਲ ਲਗਾਏ ਗਏ। ਵੱਡੀ ਗਿਣਤੀ ਵਿਚ ਬੀਐਸਐਫ ਦੇ ਜਵਾਨ ਆਪਣੇ ਪਰਿਵਾਰਾਂ ਸਮੇਤ ਇਸ ਦੀਵਾਲੀ ਮੇਲੇ ਵਿਚ ਪੁੱਜੇ।;
ਅੰਮ੍ਰਿਤਸਰ : ਆਪਣੇ ਘਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਸਰਹੱਦ ’ਤੇ ਸੇਵਾ ਕਰਨ ਵਾਲੇ ਬੀਐਸਐਫ ਦੇ ਜਵਾਨਾਂ ਵੱਲੋਂ ਅੰਮ੍ਰਿਤਸਰ ਦੇ ਖਾਸਾ ਵਿਖੇ ਦੀਵਾਲੀ ਮੇਲਾ ਕਰਵਾਇਆ ਗਿਆ, ਜਿੱਥੇ ਖ਼ਾਸ ਤੌਰ ’ਤੇ ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਪਟਾਕੇ, ਮਠਿਆਈਆ ਸਮੇਤ ਹੋਰ ਚੀਜ਼ਾਂ ਦੇ ਸਟਾਲ ਲਗਾਏ ਗਏ। ਵੱਡੀ ਗਿਣਤੀ ਵਿਚ ਬੀਐਸਐਫ ਦੇ ਜਵਾਨ ਆਪਣੇ ਪਰਿਵਾਰਾਂ ਸਮੇਤ ਇਸ ਦੀਵਾਲੀ ਮੇਲੇ ਵਿਚ ਪੁੱਜੇ।
ਅੰਮ੍ਰਿਤਸਰ ਦੇ ਖਾਸਾ ਵਿਖੇ ਬੀਐਸਐਫ ਵੱਲੋਂ ਦੀਵਾਲੀ ਮੇਲਾ ਕਰਵਾਇਆ ਗਿਆ, ਜਿੱਥੇ ਬੀਐਸਐਫ ਦੇ ਜਵਾਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ਼ਮੂਲੀਅਤ ਕੀਤੀ ਅਤੇ ਦੀਵਾਲੀ ਮੇਲੇ ਵਿਚ ਖ਼ਰੀਦਦਾਰੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਬੀਐਸਐਫ ਦੇ ਡੀਆਈਜੀ ਜੇਐਸ ਚੰਦੇਲ ਨੇ ਆਖਿਆ ਕਿ ਫ਼ੌਜ ਦੀ ਨੌਕਰੀ ਬੜੀ ਸਟ੍ਰੈੱਸਫੁੱਲ ਹੁੰਦੀ ਐ, ਇਸੇ ਕਰਕੇ ਸਾਡੇ ਵੱਲੋਂ ਬੀਐਸਐਫ ਦੇ ਜਵਾਨਾਂ ਲਈ ਤਿਓਹਾਰਾਂ ਮੌਕੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਤਾਂ ਜੋ ਉਹ ਆਪਣੇ ਪਰਿਵਾਰਾਂ ਸਮੇਤ ਇੱਥੇ ਪਹੁੰਚ ਸਕਣ।
ਦੱਸ ਦਈਏ ਕਿ ਇਸ ਦੀਵਾਲੀ ਮੇਲੇ ਵਿਚ ਮਠਿਆਈਆਂ, ਪਟਾਕੇ, ਕੱਪੜਿਆਂ ਦੇ ਸਟਾਲਾਂ ਤੋਂ ਇਲਾਵਾ ਮਨੋਰੰਜਨ ਗੇਮਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਫੂਡ ਸਟਾਲ ਵੀ ਲਗਾਏ ਗਏ।