4 ਸਾਲਾਂ ਦੀ ਮਾਸੂਮ ਨਾਲ ਦਰਿੰਦਗੀ

ਗੁਰੂਆਂ ਪੀਰਾਂ ਸਾਧਾਂ ਜਪੀਆਂ ਤਪੀਆਂ ਦੀ ਧਰਤੀ ਪੰਜਾਬ,ਜਿਥੇ ਦੇ ਲੋਕ ਮਾਣ ਮਹਿਸੂਸ ਕਰਦੇ ਨੇ ਕਿ ਓਹਨਾ ਦਾ ਇਸ ਜ਼ਰਖੇਜ਼ ਧਰਤੀ 'ਤੇ ਜਨਮ ਹੋਇਐ ਪਰ ਕਈ ਵਾਰੀ ਇਸੇ ਪੰਜਾਬ 'ਚੋਂ ਕੁਝ ਰੂਹ ਕੰਬਾਊ ਤੇ ਦਿਲ ਨੂੰ ਦਹਿਲਾ ਦੇਣ ਵਾਲੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ।

Update: 2025-03-15 07:19 GMT

ਮਾਨਸਾ,ਸੁਖਵੀਰ ਸਿੰਘ ਸ਼ੇਰਗਿੱਲ:ਗੁਰੂਆਂ ਪੀਰਾਂ ਸਾਧਾਂ ਜਪੀਆਂ ਤਪੀਆਂ ਦੀ ਧਰਤੀ ਪੰਜਾਬ,ਜਿਥੇ ਦੇ ਲੋਕ ਮਾਣ ਮਹਿਸੂਸ ਕਰਦੇ ਨੇ ਕਿ ਓਹਨਾ ਦਾ ਇਸ ਜ਼ਰਖੇਜ਼ ਧਰਤੀ 'ਤੇ ਜਨਮ ਹੋਇਐ ਪਰ ਕਈ ਵਾਰੀ ਇਸੇ ਪੰਜਾਬ 'ਚੋਂ ਕੁਝ ਰੂਹ ਕੰਬਾਊ ਤੇ ਦਿਲ ਨੂੰ ਦਹਿਲਾ ਦੇਣ ਵਾਲੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤਾਜ਼ਾ ਮਾਮਲਾ ਮਾਨਸਾ ਜ਼ਿਲੇ ਦੇ ਪਿੰਡ ਕਿਸ਼ਨਗੜ੍ਹ ਫਰਮਾਹੀ ਦਾ ਹੈ ਜਿੱਥੇ 4 ਸਾਲਾਂ ਦੀ ਮਾਸੂਮ ਬੱਚੀ ਨਾਲ 25 ਸਾਲਾਂ ਦੇ ਇਕ ਲੜਕੇ ਦੇ ਵਲੋਂ ਜਬਰ-ਜਿਨਾਹ ਕੀਤਾ ਗਿਆ ਹੈ।

ਦੋਸ਼ੀ ਇਸੇ ਮਾਸੂਮ ਬੱਚੀ ਦਾ ਗੁਆਂਢੀ ਦੱਸਿਆ ਜਾ ਰਿਹਾ ਹੈ ਜਿਸਨੇ ਬੱਚੀ ਨੂੰ ਕੁਲਚਾ ਖਵਾਉਣ ਦੇ ਬਹਾਨੇ ਆਪਣੇ ਘਰ ਦੇ ਵਿੱਚ ਬੁਲਾਇਆ ਤੇ ਉਸ ਨਾਲ ਇਹ ਦਰਿੰਦਗੀ ਭਰੀ ਹਰਕਤ ਕੀਤੀ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋ ਪੀੜਤ ਬੱਚੀ ਦੇ ਵਲੋਂ ਉਸਦੇ ਗੁਪਤ ਅੰਗ 'ਚ ਦਰਦ ਹੋਣ ਬਾਰੇ ਗੱਲ ਆਪਣੇ ਪਰਿਵਾਰ ਨੂੰ ਦੱਸੀ ਗਈ,ਪਰਿਵਾਰ ਵਲੋਂ ਇਸ ਗੱਲ 'ਤੇ ਗੰਭੀਰ ਹੋ ਕੇ ਜਦੋਂ ਇਸ ਬੱਚੀ ਕੋਲੋਂ ਪੁੱਛਿਆ ਗਿਆ ਤਾਂ ਫਿਰ ਬੱਚੀ ਨੇ ਸਾਰੀ ਘਟਨਾ ਬਾਰੇ ਪਰਿਵਾਰ ਨੂੰ ਦੱਸਿਆ ਜਿਸਤੋਂ ਬਾਅਦ ਰੋਂਦੇ ਕੁਰਲਾਉਂਦੇ ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ।ਬੱਚੀ ਦਾ ਮੈਡੀਕਲ ਮਾਨਸਾ ਦੇ ਸਿਵਲ ਹਸਪਤਾਲ 'ਚ ਕਰਵਾਇਆ ਗਿਆ ਜਿਥੇ ਬੱਚੀ ਬੜਾ ਹੀ ਡਰਿਆ ਤੇ ਘਬਰਾਇਆ ਮਹਿਸੂਸ ਕਰ ਰਹੀ ਸੀ।

ਪੁਲਿਸ ਦੇ ਵਲੋਂ ਪੋਸਕੋ ਐਕਟ ਤਹਿਤ ਇਸ 25 ਸਾਲਾ ਦੋਸ਼ੀ ਖ਼ਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਾਂਚ ਕਰ ਰਹੇ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਵਲੋਂ ਪੁਲਿਸ ਕੋਲ ਇਸ ਮਾਮਲੇ ਬਾਬਤ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸਤੇ ਪੁਲਿਸ ਵਲੋਂ ਤੁਰੰਤ ਕਾਰਵਾਈਆਂ ਕਰਦੇ ਹੋਏ ਇਸ ਦੁਸ਼ਕਰਮ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਦਾਲਤ 'ਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਸਦੇ ਕੋਲੋਂ ਸਾਰੀ ਪੁੱਛਗਿੱਛ ਕੀਤੀ ਜਾਵੇਗੀ।

ਉੱਥੇ ਹੀ ਪੀੜਤ ਪਰਿਵਾਰ 'ਚੋਂ ਇਸ ਬੱਚੀ ਦੇ ਮਾਤਾ-ਪਿਤਾ ਵਲੋਂ ਪੁਲਿਸ ਨੂੰ ਗੁਹਾਰ ਲਗਾਈ ਗਈ ਹੈ ਕਿ ਇਸ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਦਰਿੰਦੇ ਦੇ ਵਲੋਂ ਇਸ ਤਰੀਕੇ ਦੀ ਦਰਿੰਦਗੀ ਕਿਸੇ ਹੋਰ ਮਾਸੂਮ ਦੇ ਨਾਲ ਨਾ ਕੀਤੀ ਜਾਵੇ।

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਪੂਰੇ ਭਾਰਤ ਭਰ 'ਚੋਂ ਸਾਹਮਣੇ ਆਉਂਦੇ ਰਹਿੰਦੇ ਨੇ ਜਿਨ੍ਹਾਂ 'ਚ ਨਿੱਕੇ-ਨਿੱਕੇ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਇਹਨਾਂ ਦਰਿੰਦਗੀ ਭਰੇ ਦਿਮਾਗਾਂ ਵਾਲੇ ਲੋਕਾਂ ਦੇ ਵਲੋਂ ਬਣਾਇਆ ਜਾਂਦਾ ਹੈ ਪਰ ਜਦੋਂ ਪੰਜਾਬ ਸੂਬੇ 'ਚੋਂ ਕੋਈ ਅਜਿਹੀ ਖ਼ਬਰ ਸਾਹਮਣੇ ਆਉਂਦੀ ਹੈ ਤਾਂ ਪੰਜਾਬ ਦੇ ਲੋਕ ਆਪਣੇ ਆਪ 'ਚ ਜ਼ਰੂਰ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਤੇ ਸੋਚਣ ਲਈ ਮਜਬੂਰ ਹੁੰਦੇ ਨੇ ਕਿ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ 'ਤੇ ਇਹ ਕੀ ਕੁਝ ਵਾਪਰ ਰਿਹਾ ਹੈ ?

Tags:    

Similar News