ਜੀਜੇ ਦਾ ਸਾਲੇ 'ਤੇ ਕਾਤਲਾਨਾ ਹਮਲਾ
ਇਕ ਪੁਲਿਸ ਮੁਲਾਜ਼ਮ ਜੀਜੇ ਦੇ ਵਲੋਂ ਆਪਣੇ ਹੀ ਸਾਲੇ ਦੇ ਉੱਪਰ ਤਾਬੜ-ਤੋੜ੍ਹ ਗੋਲੀਆਂ ਚਲਾ ਦਿੱਤੀਆਂ ਗਈਆਂ ਉਹਵੀ ਇਸ ਵਜ੍ਹਾ ਕਰਕੇ ਕਿ ਉਸਦਾ ਸਾਲਾ ਆਪਣੀ ਭੈਣ ਨਾਲ ਹੁੰਦੀ ਕੁੱਟਮਾਰ ਕਰਕੇ ਜੀਜੇ ਨੂੰ ਕੁੱਟਮਾਰ ਕਰਨ ਤੋਂ ਵਰਜਦਾ ਸੀ,ਜਿਸਦੇ ਗੁੱਸੇ ਵਿੱਚ ਆ ਕੇ ਅੰਗਰੇਜ ਸਿੰਘ ਪੁੱਤਰ ਸਵਰਨ ਸਿੰਘ ਵਲੋਂ ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੰਡੋਰੀ ਗੋਲਾ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਅੱਜ-ਕੱਲ ਲੋਕਾਂ ਦੇ ਵਿੱਚ ਸਬਰ,ਠਰੰਮਾਂ ਤੇ ਸਹਿਣਸ਼ੀਲਤਾ ਕਿਤੇ ਨਾ ਕਿਤੇ ਖੁੱਸਦੀ ਜਾ ਰਹੀ ਹੈ ਇਸਦੀਆਂ ਬਹੁਤ ਸਾਰੀਆਂ ਮਿਸਾਲਾਂ ਤੇ ਉਦਾਹਰਨਾਂ ਸਾਨੂੰ ਅਖ਼ਬਾਰਾਂ ਦੀਆਂ ਸੁਰਖ਼ੀਆਂ ਨੂੰ ਪੜ੍ਹ ਕੇ ਮਿਲ ਜਾਂਦੀਆਂ ਨੇ,ਖ਼ਬਰਾਂ ਹੁੰਦੀਆਂ ਨੇ ਕਿ ਕਿਸੇ ਨੇ ਜ਼ਮੀਨ ਦੇ ਟੁੱਕੜੇ ਲਈ ਆਪਣੇ ਹੀ ਭਰਾ ਦਾ ਕੀਤਾ ਕਤਲ,ਕਦੇ ਆਪਣੇ ਪਤੀ ਨੂੰ ਮਾਰ ਦੇਣ ਦੀਆਂ ਖਬਰਾਂ ਤੇ ਕਦੇ ਪਤੀ ਵਲੋਂ ਪਤਨੀ ਨਾਲ ਇਸ ਤਰੀਕੇ ਦੀ ਕੋਈ ਵਧੀਕੀ ਦੀਆਂ।
ਹੁਣ ਜਿਹੜੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਇਸਦੇ ਵਿੱਚ ਇਕ ਪੁਲਿਸ ਮੁਲਾਜ਼ਮ ਜੀਜੇ ਦੇ ਵਲੋਂ ਆਪਣੇ ਹੀ ਸਾਲੇ ਦੇ ਉੱਪਰ ਤਾਬੜ-ਤੋੜ੍ਹ ਗੋਲੀਆਂ ਚਲਾ ਦਿੱਤੀਆਂ ਗਈਆਂ ਉਹਵੀ ਇਸ ਵਜ੍ਹਾ ਕਰਕੇ ਕਿ ਉਸਦਾ ਸਾਲਾ ਆਪਣੀ ਭੈਣ ਨਾਲ ਹੁੰਦੀ ਕੁੱਟਮਾਰ ਕਰਕੇ ਜੀਜੇ ਨੂੰ ਕੁੱਟਮਾਰ ਕਰਨ ਤੋਂ ਵਰਜਦਾ ਸੀ,ਜਿਸਦੇ ਗੁੱਸੇ ਵਿੱਚ ਆ ਕੇ ਅੰਗਰੇਜ ਸਿੰਘ ਪੁੱਤਰ ਸਵਰਨ ਸਿੰਘ ਵਲੋਂ ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੰਡੋਰੀ ਗੋਲਾ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਮਾਮਲਾ ਹੈ ਤਰਨਤਾਰਨ ਦਾ ਜਿੱਥੇ ਸ਼ਰਾਬ ਪੀਕੇ ਆਏ ਅਵਤਾਰ ਸਿੰਘ ਦੇ ਜੀਜੇ ਅੰਗਰੇਜ ਸਿੰਘ ਵਲੋਂ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਆਪਣੇ ਸਹੁਰੇ ਪਰਿਵਾਰ 'ਤੇ ਗੋਲੀਆਂ ਚਲਾਈਆਂ ਗਈਆਂ।ਇਹ ਵਾਕਿਆ ਉਦੋਂ ਹੋਇਆ ਜਦੋਂ ਅਵਤਾਰ ਸਿੰਘ ਦੀ ਭੈਣ ਆਪਣੇ ਪੇਕੇ ਪਰਿਵਾਰ ਮਿਲਣ ਦੇ ਲਈ ਆਈ ਹੋਈ ਸੀ। ਇਸ ਹਮਲੇ 'ਚ ਅਵਤਾਰ ਸਿੰਘ ਦੇ ਪੱਟ ਦੇ ਵਿੱਚ ਇੱਕ ਗੋਲੀ ਲੱਗੀ ਹੈ ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਵਤਾਰ ਸਿੰਘ ਦੇ ਬਿਆਨਾਂ ਹੇਠ ਅੰਗਰੇਜ਼ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗਲੀ ਗਾਰਮੈਂਟ ਵਾਲੀ ਤਰਨਤਾਰਨ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਹਮਲਾ ਕਰਨ ਤੋਂ ਬਾਅਦ ਇਹਨਾਂ ਤਿੰਨਾਂ ਦੇ ਵਲੋਂ ਮੌਕੇ ਤੋਂ ਫ਼ਰਾਰ ਹੋਇਆ ਗਿਆਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਵਤਾਰ ਸਿੰਘ ਦੇ ਬਿਆਨਾਂ ਹੇਠ ਅੰਗਰੇਜ਼ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗਲੀ ਗਾਰਮੈਂਟ ਵਾਲੀ ਤਰਨਤਾਰਨ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਅੰਗਰੇਜ ਸਿੰਘ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ 'ਚ ਕਿਉ.ਆਰ.ਟੀ ਡਿਊਟੀ 'ਤੇ ਤਾਇਨਾਤ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਵਤਾਰ ਸਿੰਘ ਦੇ ਬਿਆਨਾਂ ਹੇਠ ਅੰਗਰੇਜ਼ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗਲੀ ਗਾਰਮੈਂਟ ਵਾਲੀ ਤਰਨਤਾਰਨ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।