ਮਾਣਹਾਨੀ ਮਾਮਲੇ ’ਚ ਅਦਾਲਤ ’ਚ ਪੇਸ਼ ਹੋਏ ਬਿਕਰਮ ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਨੇਤਾ ਸੰਜੇ ਸਿੰਘ ਖ਼ਿਲਾਫ਼ ਪਾਏ ਮਾਣਹਾਨੀ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋਣ ਲਈ ਪੁੱਜੇ, ਜਿੱਥੇ ਉਨ੍ਹਾਂ ਨੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਸੰਜੇ ਸਿੰਘ ਦਾ ਖਹਿੜਾ ਵੀ ਕੇਜਰੀਵਾਲ ਦੀ ਤਰ੍ਹਾਂ ਮੁਆਫ਼ੀ ਮੰਗ ਕੇ ਛੁੱਟੇਗਾ।;

Update: 2024-10-05 11:41 GMT

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਨੇਤਾ ਸੰਜੇ ਸਿੰਘ ਖ਼ਿਲਾਫ਼ ਪਾਏ ਮਾਣਹਾਨੀ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋਣ ਲਈ ਪੁੱਜੇ, ਜਿੱਥੇ ਉਨ੍ਹਾਂ ਨੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਸੰਜੇ ਸਿੰਘ ਦਾ ਖਹਿੜਾ ਵੀ ਕੇਜਰੀਵਾਲ ਦੀ ਤਰ੍ਹਾਂ ਮੁਆਫ਼ੀ ਮੰਗ ਕੇ ਛੁੱਟੇਗਾ।

ਆਪ ਨੇਤਾ ਸੰਜੇ ਸਿੰਘ ਵੱਲੋਂ ਪਾਏ ਗਏ ਮਾਣਹਾਨੀ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋਏ, ਜਿੱਥੇ ਪੇਸ਼ੀ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਉਹੀ ਕੇਸ ਐ, ਜਿਸ ਵਿਚ ਆਪ ਸੁਪਰੀਮੋ ਕੇਜਰੀਵਾਲ ਸਮੇਤ ਕਈ ਆਪ ਨੇਤਾ ਮੁਆਫ਼ੀ ਮੰਗ ਚੁੱਕੇ ਨੇ ਪਰ ਸੰਜੇ ਸਿੰਘ ਵੱਲੋਂ ਅਜੇ ਤੱਕ ਕੇਸ ਲੜਿਆ ਜਾ ਰਿਹਾ ਏ ਜਦਕਿ ਉਹ ਪਿਛਲੀਆਂ ਕਈ ਤਰੀਕਾਂ ਤੋਂ ਸੁਣਵਾਈ ’ਤੇ ਨਹੀਂ ਪਹੁੰਚ ਰਹੇ।

ਦੱਸ ਦਈਏ ਕਿ ਅਦਾਲਤ ਵੱਲੋਂ ਮਾਣਹਾਨੀ ਮਾਮਲੇ ਵਿਚ ਅਗਲੀ ਤਰੀਕ 24 ਅਕਤੂਬਰ ਤੈਅ ਕੀਤੀ ਗਈ ਐ ਪਰ ਦੇਖਣਾ ਹੋਵੇਗਾ ਕਿ ਇਸ ਤਰੀਕ ਨੂੰ ਸੰਜੇ ਸਿੰਘ ਨੂੰ ਪੇਸ਼ੀ ’ਤੇ ਪਹੁੰਚਦੇ ਨੇ ਜਾਂ ਨਹੀਂ।

Tags:    

Similar News