ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਇੰਨੇ ਲੱਖ ਦੇ ਨਕਲੀ ਨੋਟ ਕੀਤੇ ਬਰਾਮਦ

ਫਿਰੋਜ਼ਪੁਰ ਪੁਲਿਸ ਵੱਲੋਂ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਵੇਚਣ ਦੇ ਆਰੋਪਾਂ ਵਿੱਚ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ ਅਤੇ ਉਹਨਾਂ ਪਾਸੋਂ 3 ਲੱਖ 42 ਹਜਾਰ 800 ਰੁਪਏ ਦੀ ਜਾਲੀ ਕਰੰਸੀ ਵੀ ਬਰਾਮਦ ਕੀਤੀ ਹੈ।

Update: 2024-08-06 13:23 GMT

ਫਿਰੋਜ਼ਪੁਰ: ਫਿਰੋਜ਼ਪੁਰ ਪੁਲਿਸ ਵੱਲੋਂ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਵੇਚਣ ਦੇ ਆਰੋਪਾਂ ਵਿੱਚ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ ਅਤੇ ਉਹਨਾਂ ਪਾਸੋਂ 3 ਲੱਖ 42 ਹਜਾਰ 800 ਰੁਪਏ ਦੀ ਜਾਲੀ ਕਰੰਸੀ ਵੀ ਬਰਾਮਦ ਕੀਤੀ ਹੈ। ਨਕਲੀ ਕਰੰਸੀ ਦੇ ਨਾਲ ਨੋਟ ਛਾਪਣ ਲਈ ਵਰਤੇ ਜਾਣ ਵਾਲੇ ਪ੍ਰਿੰਟਰ ਅਤੇ ਹੋਰ ਸਮਾਨ ਵੀ ਬਰਾਮਦ ਕੀਤੇ ਗਏ ਨੇ। ਦੋਸ਼ੀ ਘਰ ਵਿੱਚ ਹੀ ਨਕਲੀ ਨੋਟ 100-200 ਅਤੇ 500 ਦੇ ਤਿਆਰ ਕਰਦਾ ਸੀ , ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਫਿਰੋਜਪੁਰ ਦੀ ਪੁਲਿਸ ਟੀਮ ਵੱਲੋਂ ਇੱਕ ਵਿਅਕਤੀ ਖਿਲਾਫ ਮੁਖਬਰ ਇਤਲਾਹ ਮਿਲੀ ਸੀ ਜਿਸਦੇ ਆਧੀਰ ਉੱਤੇ ਇਹ ਕਾਰਵਾਈ ਕੀਤੀ ਗਈ।

ਐਸਐਸਪੀ ਸੋਮਿਆ ਮਿਸ਼ਰਾ ਵੱਲੋਂ ਦਿੱਤੀ ਜਾਣਕਾਰੀ ਤਹਿਤ ਮੁਲਜ਼ਮਾਂ ਕੋਲੋ 3,42,800 ਜਾਅਲੀ ਭਾਰਤੀ ਕਰੰਸੀ,, ਜਿਸ ਵਿੱਚ 100/100 ਰੁਪਏ ਦੇ ਕੁੱਲ 65,700/-, 200-200 ਦੇ ਕੁੱਲ ਨੋਟ 2,33,600 ਰੁਪਏ, 500/500 ਰੁਪਏ ਦੇ ਕੁੱਲ 43,500, ਰਕਮ ਜਾਅਲੀ ਭਾਰਤੀ ਕਰੰਸੀ ਸਮੇਤ 01 ਕਲਰਡ ਪ੍ਰਿੰਟਰ ਬ੍ਰਾਮਦ ਕੀਤਾ ਗਿਆ

ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 22 ਸਾਲ ਦਾ ਨੌਜਵਾਨ ਜੋ ਕਿ 12ਵੀਂ ਪਾਸ ਹੈ ਜੋ ਕਿ ਇਸ ਗਿਰੋਹ ਦਾ ਹਿੱਸਾ ਰਿਹਾ ਹੈ , ਹਾਲਾਂਕਿ ਅਧਿਕਾਰੀਆਂ ਵੱਲੋਂ ਹਾਲੇ ਵੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

Tags:    

Similar News