ਐਨਕਾਊਂਟਰ ’ਚ ਮਾਰੇ ਤਿੰਨ ਮੁੰਡਿਆਂ ਦੇ ਮਾਪੇ ਆਏ ਸਾਹਮਣੇ

ਪੰਜਾਬ ਪੁਲਿਸ ਵੱਲੋਂ ਯੂਪੀ ਵਿਚ ਉਨ੍ਹਾਂ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ, ਜਿਨ੍ਹਾਂ ’ਤੇ ਪੁਲਿਸ ਥਾਣਿਆਂ ਉਪਰ ਗ੍ਰਨੇਡ ਹਮਲਾ ਕਰਨ ਦਾ ਦੋਸ਼ ਐ, ਪਰ ਹੁਣ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਏ, ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਨਿਰਦੋਸ਼ ਕਿਹਾ ਜਾ ਰਿਹਾ ਏ।;

Update: 2024-12-23 09:23 GMT

ਗੁਰਦਾਸਪੁਰ : ਪੰਜਾਬ ਪੁਲਿਸ ਵੱਲੋਂ ਯੂਪੀ ਵਿਚ ਉਨ੍ਹਾਂ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ, ਜਿਨ੍ਹਾਂ ’ਤੇ ਪੁਲਿਸ ਥਾਣਿਆਂ ਉਪਰ ਗ੍ਰਨੇਡ ਹਮਲਾ ਕਰਨ ਦਾ ਦੋਸ਼ ਐ, ਪਰ ਹੁਣ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਏ, ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਨਿਰਦੋਸ਼ ਕਿਹਾ ਜਾ ਰਿਹਾ ਏ। ਪੁਲਿਸ ਨੇ ਜਿਵੇਂ ਹੀ ਮਾਪਿਆਂ ਨੂੰ ਐਨਕਾਊਂਟਰ ਬਾਰੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਬੱਚੇ ਤਾਂ ਕੰਮ ਕਰਨ ਲਈ ਆਖ ਗਏ ਘਰੋਂ ਗਏ ਸੀ।


ਪੰਜਾਬ ਪੁਲਿਸ ਵੱਲੋਂ ਯੂਪੀ ਦੇ ਪੀਲੀਭੀਤ ਵਿਖੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਏ ਪਰ ਹੁਣ ਉਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਸਾਹਮਣੇ ਆ ਗਏ ਨੇ, ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਬੱਚੇ ਅਜਿਹੇ ਨਹੀਂ ਹਨ ਕਿ ਉਹ ਥਾਣਿਆਂ ’ਤੇ ਹਮਲੇ ਕਰਦੇ ਹੋਣ, ਉਹ ਘਰੋਂ ਗੱਡੀ ’ਤੇ ਗਏ ਸੀ। ਉਨ੍ਹਾਂ ’ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ।


ਇਸੇ ਤਰ੍ਹਾਂ ਮ੍ਰਿਤਕ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਘਰੋਂ ਕੰਮ ਕਰਨ ਲਈ ਗਏ ਸੀ ਪਰ ਕਈ ਦਿਨਾਂ ਤੋਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਏ। ਥਾਣੇ ’ਤੇ ਗ੍ਰਨੇਡ ਹਮਲੇ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ।


ਦੱਸ ਦਈਏ ਕਿ ਯੂਪੀ ਦੇ ਪੀਲੀਭੀਤ ਵਿਖੇ ਐਨਕਾਊਂਟਰ ਦੌਰਾਨ ਮਾਰੇ ਗਏ ਤਿੰਨੇ ਨੌਜਵਾਨ ਗੁਰਵਿੰਦਰ ਸਿੰਘ, ਵੀਰੇਂਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਗੁਰਦਾਸਪੁਰ ਦੇ ਰਹਿਣ ਵਾਲੇ ਨੇ, ਜਿਨ੍ਹਾਂ ਵਿਚੋਂ ਜਸ਼ਨਪ੍ਰੀਤ ਦਾ ਹਾਲੇ ਤਿੰਨ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

Tags:    

Similar News