ਚੰਡੀਗੜ੍ਹ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਕਿਹਾ- 2029 'ਚ ਵੀ ਆਉਣਗੇ ਮੋਦੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਵਿਰੋਧੀ ਧਿਰ ਜੋ ਚਾਹੇ ਉਹ ਕਰਨ। ਜਨਤਾ ਨੇ ਮੋਦੀ ਜੀ ਦੇ ਕੰਮ 'ਤੇ ਮੋਹਰ ਲਗਾ ਦਿੱਤੀ ਹੈ। 2029 ਵਿੱਚ ਵੀ ਐਨਡੀਏ ਦੀ ਸਰਕਾਰ ਬਣੇਗੀ ਅਤੇ ਸਿਰਫ਼ ਮੋਦੀ ਹੀ ਆਉਣਗੇ।
ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ 'ਤੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 24x7 ਮਨੀਮਾਜਰਾ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ । ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਮੌਜੂਦ ਸਨ । 75 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪ੍ਰੋਜੈਕਟ ਨਾਲ ਮਨੀਮਾਜਰਾ ਦੇ ਇੱਕ ਲੱਖ ਤੋਂ ਵੱਧ ਵਸਨੀਕਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਵਿੱਚ ਮਾਡਰਨ ਹਾਊਸਿੰਗ ਕੰਪਲੈਕਸ, ਸ਼ਿਵਾਲਿਕ ਐਨਕਲੇਵ, ਇੰਦਰਾ ਕਲੋਨੀ ਅਤੇ ਸ਼ਾਸਤਰੀ ਨਗਰ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ । ਪ੍ਰੋਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਅਮਿਤ ਸ਼ਾਹ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ । ਉਨ੍ਹਾਂ ਆਪਣੇ ਸੰਬੋਧਨ 'ਚ ਵਿਰੋਧੀ ਧਿਰ 'ਤੇ ਤਿੱਖੇ ਹਮਲੇ ਕੀਤੇ । ਅਮਿਤ ਸ਼ਾਹ ਨੇ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਵਿਰੋਧੀ ਧਿਰ ਜੋ ਚਾਹੇ ਉਹ ਕਰਨ। ਜਨਤਾ ਨੇ ਮੋਦੀ ਜੀ ਦੇ ਕੰਮ 'ਤੇ ਮੋਹਰ ਲਗਾ ਦਿੱਤੀ ਹੈ। 2029 ਵਿੱਚ ਵੀ ਐਨਡੀਏ ਦੀ ਸਰਕਾਰ ਬਣੇਗੀ ਅਤੇ ਸਿਰਫ਼ ਮੋਦੀ ਹੀ ਆਉਣਗੇ।
ਜਾਣੋ ਕੀ ਹੈ ਮਨੀਮਾਜਰਾ ਜਲ ਪ੍ਰਾਜੈਕਟ
75 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ, 24x7 ਜਲ ਸਪਲਾਈ ਪ੍ਰੋਜੈਕਟ ਮਨੀਮਾਜਰਾ ਦੇ 1 ਲੱਖ ਤੋਂ ਵੱਧ ਨਿਵਾਸੀਆਂ ਨੂੰ ਲਾਭ ਪਹੁੰਚਾਏਗਾ, ਜਿਸ ਵਿੱਚ ਮਾਡਰਨ ਹਾਊਸਿੰਗ ਕੰਪਲੈਕਸ, ਸ਼ਿਵਾਲਿਕ ਐਨਕਲੇਵ, ਇੰਦਰਾ ਕਲੋਨੀ, ਸ਼ਾਸਤਰੀ ਨਗਰ ਅਤੇ ਪੁਰਾਣੇ ਮਨੀਮਾਜਰਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰੇਗਾ । ਜਾਣਕਾਰੀ ਅਨੁਸਾਰ ਇਸ ਪ੍ਰੋਜੈਕਟ ਦਾ ਇਸ ਪ੍ਰੋਜੈਕਟ ਦਾ ਉਦੇਸ਼ 24x7 ਹਾਈ ਪ੍ਰੈਸ਼ਰ ਸਪਲਾਈ ਰਾਹੀਂ ਪਾਣੀ ਨੂੰ ਲੋਕਾਂ ਦੁਆਰਾ ਇਸ ਦੇ ਸਟੋਰੇਜ ਨੂੰ ਘੱਟ ਤੋਂ ਘੱਟ ਕਰਕੇ ਪਾਣੀ ਦੀ ਬਰਬਾਦੀ ਤੋਂ ਬਚਣਾ ਹੈ । ਇਸ ਪ੍ਰਾਜੈਕਟ ਨੂੰ ਤਿਆਰ ਕਰਨ ਲਈ ਕਰੀਬ 22 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਹੈ । ਜਦੋਂ ਕਿ ਦੋ ਅੰਡਰਗ੍ਰਾਊਂਡ ਜਲ ਭੰਡਾਰ ਵੀ ਬਣਾਏ ਗਏ ਹਨ । ਇਸ ਨਾਲ ਮਨੀਮਾਜਰਾ ਦੇ ਕਰੀਬ 13700 ਖਪਤਕਾਰਾਂ ਨੂੰ ਫਾਇਦਾ ਹੋਵੇਗਾ । ਸਪਲਾਈ-ਸਿਸਟਮ ਵਿੱਚ ਸੈਂਸਰ ਅਸਲ-ਸਮੇਂ ਦੇ ਆਧਾਰ 'ਤੇ ਪਾਣੀ ਦੀ ਖਪਤ, ਪਾਣੀ ਦੇ ਪੱਧਰ ਅਤੇ ਪਾਣੀ ਦੇ ਵਹਾਅ ਦੀਆਂ ਦਰਾਂ ਨੂੰ ਮਾਪਣਗੇ । ਸਮਾਰਟ ਮੀਟਰ ਖਪਤਕਾਰਾਂ ਨੂੰ ਉਹਨਾਂ ਦੀ ਵਰਤੋਂ ਦੀ ਨਿਗਰਾਨੀ ਕਰਨ ਅਤੇ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਡੇਟਾ ਪ੍ਰਦਾਨ ਕਰਨਗੇ, ਅਤੇ ਰਿਮੋਟ ਨਿਗਰਾਨੀ ਅਤੇ ਬਿਲਿੰਗ ਦੀ ਵੀ ਆਗਿਆ ਦੇਣਗੇ ।