ਕਾਲੀਆ ਦੇ ਘਰ ਗ੍ਰਨੇਡ ਹਮਲਾ ਵਾਲਿਆਂ ਦੇ ਵੱਡੇ ਖ਼ੁਲਾਸੇ

ਜਲੰਧਰ ਵਿੱਚ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਸੁੱਟਣ ਦੇ ਮੁੱਖ ਦੋਸ਼ੀ ਸੈਦੁਲ ਨੂੰ ਹਰਿਆਣਾ ਦੇ ਕੁਲਦੀਪ ਸੰਧੂ ਨੇ ਪੈਸੇ ਮੁਹੱਈਆ ਕਰਵਾਏ ਸਨ, ਜੋ ਕਿ ਵਿਦੇਸ਼ ਵਿੱਚ ਬੈਠਾ ਹੈ। ਕੁਲਦੀਪ ਖਰਵਾਂ, ਅਨਾਜ ਮੰਡੀ, ਜਗਾਧਰੀ, ਯਮੁਨਾ ਨਗਰ, ਹਰਿਆਣਾ ਦਾ ਰਹਿਣ ਵਾਲਾ ਹੈ। ਇਸ ਗੱਲ ਦੀ ਜਾਣਕਾਰੀ ਰਿਮਾਂਡ 'ਚ ਹੋਈ ਪੁੱਛਗਿੱਛ ਦੌਰਾਨ ਸਾਹਮਣੇ ਆਈ ਹੈ;

Update: 2025-04-15 15:12 GMT
ਕਾਲੀਆ ਦੇ ਘਰ ਗ੍ਰਨੇਡ ਹਮਲਾ ਵਾਲਿਆਂ ਦੇ ਵੱਡੇ ਖ਼ੁਲਾਸੇ
  • whatsapp icon

ਜਲੰਧਰ, (ਸੁਖਵੀਰ ਸਿੰਘ ਸ਼ੇਰਗਿੱਲ): ਜਲੰਧਰ ਵਿੱਚ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਸੁੱਟਣ ਦੇ ਮੁੱਖ ਦੋਸ਼ੀ ਸੈਦੁਲ ਨੂੰ ਹਰਿਆਣਾ ਦੇ ਕੁਲਦੀਪ ਸੰਧੂ ਨੇ ਪੈਸੇ ਮੁਹੱਈਆ ਕਰਵਾਏ ਸਨ, ਜੋ ਕਿ ਵਿਦੇਸ਼ ਵਿੱਚ ਬੈਠਾ ਹੈ। ਕੁਲਦੀਪ ਖਰਵਾਂ, ਅਨਾਜ ਮੰਡੀ, ਜਗਾਧਰੀ, ਯਮੁਨਾ ਨਗਰ, ਹਰਿਆਣਾ ਦਾ ਰਹਿਣ ਵਾਲਾ ਹੈ। ਇਸ ਗੱਲ ਦੀ ਜਾਣਕਾਰੀ ਰਿਮਾਂਡ 'ਚ ਹੋਈ ਪੁੱਛਗਿੱਛ ਦੌਰਾਨ ਸਾਹਮਣੇ ਆਈ ਹੈ


ਪੁਲਿਸ ਦੇ ਵਲੋਂ 6 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਫੇਰ ਇਹਨਾਂ ਨੂੰ ਜਲੰਧਰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅੱਜ ਫੇਰ ਪੁਲਿਸ ਨੂੰ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਹੋਇਆ ਹੈ

ਗ੍ਰਿਫ਼ਤਾਰ ਕੀਤੇ ਗਏ ਸੈਦੁਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕੁਲਦੀਪ ਨੇ ਵਿਦੇਸ਼ ਤੋਂ ਆਪਣੇ ਦੋਸਤ ਮੁਨੀਸ਼ ਉਰਫ਼ ਕਾਕਾ ਉਰਫ਼ ਰਾਣਾ, ਵਾਸੀ ਪਿੰਡ ਕਾਲੜਾ ਘੱਗੜਾ, ਜ਼ਿਲ੍ਹਾ ਕਰਨਾਲ, ਹਰਿਆਣਾ ਨੂੰ ਅਭਿਜੋਤ ਨਾਲ ਸੰਪਰਕ ਕਰਨ ਅਤੇ ਉਸਨੂੰ ਆਪਣੇ ਕੋਲ ਲੈ ਜਾਣ ਲਈ ਕਿਹਾ ਸੀ। ਇਸ ਤੋਂ ਬਾਅਦ, ਅਭਿਜੋਤ ਦੇ ਖਾਤੇ ਵਿੱਚ ਪੈਸੇ ਜਮ੍ਹਾ ਹੋ ਗਏ।


ਪੁਲਿਸ ਨੇ ਇਸ ਮਾਮਲੇ ਵਿੱਚ ਕੁਲਦੀਪ ਅਤੇ ਮੁਨੀਸ਼ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਹੈ। ਮੁਨੀਸ਼ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਵੱਖ-ਵੱਖ ਥਾਵਾਂ 'ਤੇ ਭੇਜੀਆਂ ਗਈਆਂ ਹਨ। ਪੁਲਿਸ ਕੁਲਦੀਪ ਦੀ ਗ੍ਰਿਫ਼ਤਾਰੀ ਲਈ LOC ਜਾਰੀ ਕਰਨ ਜਾ ਰਹੀ ਹੈ। ਦੋਵੇਂ ਦੋਸ਼ੀ ਇੰਸਟਾਗ੍ਰਾਮ 'ਤੇ ਜ਼ੀਸ਼ਾਨ ਅਖਤਰ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਫੰਡਿੰਗ ਕਰਦੇ ਸਨ।

ਪੁਲਿਸ ਨੂੰ ਮਿਲੇ ਇਸ ਤਾਜ਼ੇ 4 ਦਿਨਾਂ ਦੇ ਰਿਮਾਂਡ 'ਚ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ ਜਿਸਦੇ ਨਾਲ ਬਹੁਤ ਸਾਰੇ ਹੋਰ ਰਾਜ ਵੀ ਲੱਭਣ 'ਚ ਪੁਲਿਸ ਕਾਮਯਾਬ ਹੋ ਜਾਵੇਗੀ।

Tags:    

Similar News