ਮਹਿੰਗਾਈ ਦੀ ਵੱਡੀ ਮਾਰ, ਟਮਾਟਰ ਹੋਇਆ 90 ਰੁਪਏ ਕਿਲੋ

ਟਮਾਟਰ ਮਹਿੰਗਾ ਹੋਣ ਕਰਕੇ ਰਸੋਈ ਤੋਂ ਬਾਹਰ ਹੋ ਗਿਆ ਹੈ।ਮਹਿੰਗਾਈ ਦਿਨੋਂ-ਦਿਨ ਵੱਧਦੀ ਜਾ ਰਹੀ ਹੈ।

Update: 2024-07-10 13:10 GMT

ਚੰਡੀਗੜ੍ਹ: ਜੂਨ ਮਹੀਨੇ ਤੋਂ ਬਾਅਦ ਮਹਿੰਗਾਈ ਵੱਧਦੀ ਜਾ ਰਹੀ ਹੈ। ਕਈ ਸਬਜ਼ੀਆ ਰਸੋਈ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਟਮਾਟਰ ਦਾ ਰੇਟ ਇੰਨ੍ਹਾਂ ਵੱਧ ਰਿਹਾ ਹੈ ਗਰੀਬ ਵਿਅਕਤੀ ਨੇ ਤੜਕੇ ਵਿਚੋਂ ਟਮਾਟਰ ਨੂੰ ਬਾਹਰ ਕੱਢ ਦਿੱਤਾ ਹੈ। ਮੌਨਸੂਨ ਮੀਂਹ ਕਰਕੇ ਕਈ ਥਾਵਾਂ ਉੱਤੇ ਪਾਣੀ ਭਰ ਗਿਆ ਹੈ ਅਤੇ ਕਈ ਥਾਵਾਂ ਉੱਤੇ ਮੀਂਹ ਕਰਕੇ ਆਵਾਜ਼ਾਈ ਠੱਪ ਹੋਣ ਕਰਕੇ ਸਬਜ਼ੀ ਦੇ ਰੇਟ ਵੱਧਦੇ ਜਾ ਰਹੇ ਹਨ।

ਦਿੱਲੀ ਦੀਆਂ ਕਈ ਵੱਡੀਆਂ ਥੋਕ ਸਬਜ਼ੀ ਮੰਡੀਆਂ ਜਿਵੇਂ ਆਜ਼ਾਦਪੁਰ ਮੰਡੀ, ਗਾਜ਼ੀਪੁਰ ਮੰਡੀ ਅਤੇ ਓਖਲਾ ਸਬਜ਼ੀ ਮੰਡੀ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਿਆ ਗਿਆ ਹੈ। ਜਿੱਥੇ ਕੁਝ ਦਿਨ ਪਹਿਲਾਂ ਰੀਟੇਲ ਬਾਜ਼ਾਰ ਵਿੱਚ ਟਮਾਟਰ 28 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ, ਉਥੇ ਹੁਣ ਇਹ 90 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।

ਮਾਨਸੂਨ ਦੀ ਭਾਰੀ ਬਾਰਿਸ਼ ਨੇ ਕਰਨਾਟਕ, ਹਿਮਾਚਲ ਅਤੇ ਮਹਾਰਾਸ਼ਟਰ ਵਰਗੇ ਟਮਾਟਰ ਉਤਪਾਦਕ ਰਾਜਾਂ ਤੋਂ ਜਾਣ ਵਾਲੇ ਟਰੱਕਾਂ 'ਤੇ ਮਾੜਾ ਅਸਰ ਪਾਇਆ ਹੈ ਅਤੇ ਇਸਦਾ ਅਸਰ ਟਮਾਟਰ ਦੀਆਂ ਕੀਮਤਾਂ 'ਤੇ ਦਿਖਾਈ ਦੇ ਰਿਹਾ ਹੈ। ਇੱਕ ਹਫ਼ਤੇ ਵਿੱਚ ਟਮਾਟਰ ਦਾ ਭਾਅ 60 ਤੋਂ 70 ਰੁਪਏ ਤੱਕ ਪਹੁੰਚ ਗਿਆ ਹੈ।

ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਟਮਾਟਰ ਦੀ ਫਸਲ 'ਤੇ ਵੀ ਮਾੜਾ ਅਸਰ ਪਿਆ ਹੈ। ਮਾਨਸੂਨ ਕਾਰਨ ਟਮਾਟਰ ਸੜ ਰਹੇ ਹਨ ਜਿਸ ਕਾਰਨ ਸਪਲਾਈ ਚੇਨ ਵੀ ਪ੍ਰਭਾਵਿਤ ਹੋ ਰਹੀ ਹੈ। ਅਜਿਹੇ 'ਚ ਸਪਲਾਈ ਘੱਟ ਹੋਣ ਕਾਰਨ ਕੀਮਤਾਂ 'ਚ ਸਪੱਸ਼ਟ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵੀ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਚੰਡੀਗੜ੍ਹ ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਟਮਾਟਰ ਦੇ ਭਾਅ

ਮੁਰਾਦਾਬਾਦ ਵਿੱਚ ਟਮਾਟਰ ਦੀਆਂ ਕੀਮਤਾਂ

ਇੱਥੇ ਟਮਾਟਰ ਪਹਿਲਾਂ 40 ਰੁਪਏ ਕਿਲੋ ਮਿਲਦਾ ਸੀ, ਹੁਣ 70 ਤੋਂ 80 ਰੁਪਏ ਕਿਲੋ ਮਿਲ ਰਿਹਾ ਹੈ।

ਗਾਜ਼ੀਪੁਰ ਸਬਜ਼ੀ ਮੰਡੀ ਵਿੱਚ ਟਮਾਟਰ ਦੇ ਭਾਅ

ਇੱਥੇ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।

Tags:    

Similar News