ਪ੍ਰਵਾਸੀਆਂ ਨੂੰ ਲੈਕੇ ਸਿੱਖ ਜਥੇਬੰਦੀਆਂ ਦਾ ਵੱਡਾ ਐਲਾਨ

ਹੁਸ਼ਿਆਰਪੁਰ ਦੇ ਵਿਚ ਪ੍ਰਵਾਸੀ ਵਲੋਂ 5 ਸਾਲਾਂ ਮਾਸੂਮ ਦੇ ਕਤਲ ਕੀਤੇ ਜਾਣ ਤੋਂ ਬਾਅਦ ਪੂਰੇ ਪੰਜਾਬ 'ਚ ਪ੍ਰਵਾਸੀਆਂ ਖਿਲਾਫ਼ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨੂੰ ਲੈਕੇ ਕਈ ਪਿੰਡਾਂ ਦੀਆ ਪੰਚਾਇਤਾਂ ਵਲੋਂ ਪ੍ਰਵਾਸੀਆਂ ਖਿਲਾਫ਼ ਮਤੇ ਵੀ ਪਾਏ ਜਾ ਰਹੇ ਨੇ ਓਥੇ ਹੀ ਹੁਣ ਸਿੱਖ ਜਥੇਬੰਦੀਆਂ ਵਲੋਂ ਪ੍ਰਵਾਸੀਆਂ ਦੇ ਖਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਹੁਸ਼ਿਆਰਪੁਰ ਦੇ ਵਿਚ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਵਿਖੇ ਸਮੂਹ ਸਿੱਖ ਅਤੇ ਨਿਹੰਗ ਸਿੰਘ ਜਥੇਬੰਦੀਆ ਵਲੋਂ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਮੌਕੇ ਹਰਬੀਰ ਸਿੰਘ ਦੇ ਮਾਤਾ ਪਿਤਾ ਮੁੱਖ ਤੌਰ ਤੇ ਪ੍ਰੈਸ ਕਾਨਫਰਸ ਵਿੱਚ ਪਹੁੰਚੇ ਉੱਥੇ ਹੀ ਪ੍ਰੈਸ ਕਾਨਫਰਸ ਦੇ ਵਿੱਚ ਅਲਗ ਅਲਗ ਜਥੇਬੰਦੀਆਂ ਦੇ ਆਗੂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਪ੍ਰਵਾਸੀਆਂ ਦੇ ਵੈਰੀਫਿਕੇਸ਼ਨ ਕਰਵਾਉਣ ਸੰਬੰਧੀ ਗੱਲ ਆਖੀ।

Update: 2025-09-18 07:59 GMT

ਹੁਸ਼ਿਆਰਪੁਰ (ਵਿਵੇਕ ਕੁਮਾਰ):  ਹੁਸ਼ਿਆਰਪੁਰ ਦੇ ਵਿਚ ਪ੍ਰਵਾਸੀ ਵਲੋਂ 5 ਸਾਲਾਂ ਮਾਸੂਮ ਦੇ ਕਤਲ ਕੀਤੇ ਜਾਣ ਤੋਂ ਬਾਅਦ ਪੂਰੇ ਪੰਜਾਬ 'ਚ ਪ੍ਰਵਾਸੀਆਂ ਖਿਲਾਫ਼ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨੂੰ ਲੈਕੇ ਕਈ ਪਿੰਡਾਂ ਦੀਆ ਪੰਚਾਇਤਾਂ ਵਲੋਂ ਪ੍ਰਵਾਸੀਆਂ ਖਿਲਾਫ਼ ਮਤੇ ਵੀ ਪਾਏ ਜਾ ਰਹੇ ਨੇ ਓਥੇ ਹੀ ਹੁਣ ਸਿੱਖ ਜਥੇਬੰਦੀਆਂ ਵਲੋਂ ਪ੍ਰਵਾਸੀਆਂ ਦੇ ਖਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਹੁਸ਼ਿਆਰਪੁਰ ਦੇ ਵਿਚ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਵਿਖੇ ਸਮੂਹ ਸਿੱਖ ਅਤੇ ਨਿਹੰਗ ਸਿੰਘ ਜਥੇਬੰਦੀਆ ਵਲੋਂ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਮੌਕੇ ਹਰਬੀਰ ਸਿੰਘ ਦੇ ਮਾਤਾ ਪਿਤਾ ਮੁੱਖ ਤੌਰ ਤੇ ਪ੍ਰੈਸ ਕਾਨਫਰਸ ਵਿੱਚ ਪਹੁੰਚੇ ਉੱਥੇ ਹੀ ਪ੍ਰੈਸ ਕਾਨਫਰਸ ਦੇ ਵਿੱਚ ਅਲਗ ਅਲਗ ਜਥੇਬੰਦੀਆਂ ਦੇ ਆਗੂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਪ੍ਰਵਾਸੀਆਂ ਦੇ ਵੈਰੀਫਿਕੇਸ਼ਨ ਕਰਵਾਉਣ ਸੰਬੰਧੀ ਗੱਲ ਆਖੀ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਆਗੂ ਨੋਵਲਜੀਤ ਸਿੰਘ ਨੇ ਕਿਹਾ ਕਿ ਅਸੀਂ ਸਭ ਨੇ ਵਿਚਾਰ ਕੀਤਾ ਹੈ ਕਿ ਹਰਬੀਰ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਸਾਰੀਆਂ ਧਾਰਮਿਕ,ਸਿਆਸੀ ਤੇ ਕਿਸਾਨ ਜਥੇਬੰਦੀਆਂ ਦੇ ਵਲੋਂ ਇਕ ਅੰਦੋਲਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਉਹ ਇਸ ਅੰਦੋਲਨ 'ਚ ਸਰਕਾਰ ਅੱਗੇ ਕੁੱਝ ਮੰਗਾਂ ਰੱਖਣਗੇ ਜਿਸ 'ਚ ਇਸ ਮਾਮਲੇ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਚਲਾਇਆ ਜਿਸ ਨਾਲ ਦੋਸ਼ੀ ਨੂੰ ਜਲਦੀ ਸਜ਼ਾ ਮਿਲ ਸਕੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਵਾਸੀ ਪਿੰਡਾਂ ਦੇ ਵਿੱਚ ਰਹਿੰਦੇ ਨੇ ਇਹਨਾਂ ਦੇ ਨੀਲੇ ਕਾਰਡ ਆਧਾਰ ਕਾਰਡ ਵੋਟਰ ਕਾਰਡ ਕੱਟੇ ਜਾਣ ਅਤੇ ਜਿਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਨੂੰ ਪਿੰਡੋ ਬਾਹਰ ਕੱਢਿਆ ਜਾਵੇ ਅਤੇ ਬਾਕੀ ਪ੍ਰਵਾਸੀਆਂ ਦੀ ਵੀ ਵੈਰੀਫਿਕੇਸ਼ਨ ਕੀਤੀ ਜਾਵੇ । ਇਸ ਮੌਕੇ ਨੌਲਜੀਤ ਸਿੰਘ ਨੇ ਦੱਸਿਆ ਕਿ 20 ਸਤੰਬਰ ਨੂੰ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਹਰਬੀਰ ਸਿੰਘ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਜਿੱਥੇ ਭੋਗ ਪਾਇਆ ਜਾਵੇਗਾ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ।ਉਸ ਤੋਂ ਬਾਅਦ ਸਮੂਹ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ ਤੋਂ ਮਿਨੀ ਸੈਕਟਰੀਏਟ ਤੱਕ ਰੋਸ਼ ਮਾਰਚ ਕੀਤਾ ਜਾਵੇਗਾ ਅਤੇ ਡੀਸੀ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

Tags:    

Similar News