ਪੰਜਾਬੀ ਨਾਲ ਅਰਮੀਨੀਆ ’ਚ ਵੱਡਾ ਹਾਦਸਾ, ਕਾਲ਼ ਬਣ ਦੁਕਾਨ ’ਚ ਵੜੀ ਕਾਰ
ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਨੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖਿਆ ਹੋਇਆ ਏ, ਨਿੱਤ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖ਼ਬਰ ਆਉਂਦੀ ਰਹਿੰਦੀ ਐ...
ਹੁਸ਼ਿਆਰਪੁਰ : ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਨੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖਿਆ ਹੋਇਆ ਏ, ਨਿੱਤ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖ਼ਬਰ ਆਉਂਦੀ ਰਹਿੰਦੀ ਐ। ਹੁਣ ਅਰਮੀਨੀਆ ਤੋਂ ਅਜਿਹੀ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਐ, ਜਿੱਥੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਇਕ ਭਿਆਨਕ ਹਾਦਸਾ ਵਾਪਰਨ ਕਾਰਨ ਮੌਤ ਹੋ ਗਈ।
ਹੁਸ਼ਿਆਰਪੁਰ ’ਚ ਮੁਕੇਰੀਆਂ ਦੇ ਪਿੰਡ ਨੌਸ਼ਹਿਰਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੋਂ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੀ ਅਰਮੀਨੀਆ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ 43 ਸਾਲਾ ਸੁਨੀਲ ਕੁਮਾਰ ਕਰੀਬ ਛੇ ਮਹੀਨੇ ਪਹਿਲਾਂ ਹੀ ਘਰ ਦੀ ਆਰਥਿਕ ਤੰਗੀ ਦੂਰ ਕਰਨ ਵਾਸਤੇ ਅਰਮੀਨੀਆ ਗਿਆ ਸੀ, ਜਿੱਥੇ ਉਹ ਇਕ ਫ਼ਲਾਂ ਦੀ ਦੁਕਾਨ ’ਤੇ ਕੰਮ ਕਰਦਾ ਸੀ।
ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨੀਲ ਰੋਜ਼ਾਨਾ ਦੀ ਤਰ੍ਹਾਂ ਦੁਕਾਨ ’ਤੇ ਕੰਮ ਕਰ ਰਿਹਾ ਸੀ, ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਸ਼ੀਸ਼ੇ ਤੋੜਦੀ ਹੋਈ ਦੁਕਾਨ ਵਿਚ ਆ ਕੇ ਵੜ ਗਈ, ਜਿਸ ਦੌਰਾਨ ਸੁਨੀਲ ਕਾਰ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਦੱਸ ਦਈਏ ਕਿ ਅਰਮੀਨੀਆ ਵਿਚ ਮੌਜੂਦ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੁਣ ਸੁਨੀਲ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦਾ ਯਤਨ ਕੀਤਾ ਜਾ ਰਿਹਾ ਏ। ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਨੂੰ ਵੀ ਮਦਦ ਦੀ ਗੁਹਾਰ ਲਗਾਈ ਗਈ ਐ।