ਹਿਮਾਚਲ ਦੀਆਂ ਬੱਸਾਂ 'ਤੇ ਭਿੰਡਰਾਂਵਾਲੇ ਦੀ ਤਸਵੀਰ ਲਾਜ਼ਮੀ!
ਹਿਮਾਚਲ ਪ੍ਰਦੇਸ਼ ਤੋਂ ਬੀਤੇ ਦਿਨਾਂ ਤੋਂ ਆ ਰਹੀਆਂ ਵੀਡੀਓਜ਼ ਤੇ ਖ਼ਬਰਾਂ ਵੱਡੇ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ ਇਹਨਾਂ ਦੇ ਪਿੱਛੇ ਦੀ ਵਜ੍ਹਾ ਹੈ ਪੰਜਾਬ ਦੇ ਨੌਜਵਾਨਾਂ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਮੋਟਰਸਾਈਕਲਾਂ 'ਤੇ ਲਾ ਕੇ ਹਿਮਾਚਲ ਪ੍ਰਦੇਸ਼ 'ਚ ਜਾਣਾ
ਚੰਡੀਗੜ੍ਹ (ਸ਼ੇਰਗਿੱਲ) : ਹਿਮਾਚਲ ਪ੍ਰਦੇਸ਼ ਤੋਂ ਬੀਤੇ ਦਿਨਾਂ ਤੋਂ ਆ ਰਹੀਆਂ ਵੀਡੀਓਜ਼ ਤੇ ਖ਼ਬਰਾਂ ਵੱਡੇ ਪੱਧਰ 'ਤੇ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ ਇਹਨਾਂ ਦੇ ਪਿੱਛੇ ਦੀ ਵਜ੍ਹਾ ਹੈ ਪੰਜਾਬ ਦੇ ਨੌਜਵਾਨਾਂ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਮੋਟਰਸਾਈਕਲਾਂ 'ਤੇ ਲਾ ਕੇ ਹਿਮਾਚਲ ਪ੍ਰਦੇਸ਼ 'ਚ ਜਾਣਾ ਪਰ ਦੂਸਰੇ ਪਾਸੇ ਹਿਮਾਚਲ ਦੇ ਲੋਕਾਂ ਦੀ ਮੰਨੀਏ ਤਾਂ ਪੰਜਾਬ ਤੋਂ ਗਏ ਇਹਨਾਂ ਨੌਜਵਾਨਾਂ ਦੇ ਵਲੋਂ ਉੱਥੇ ਜਾਕੇ ਹੁੱਲੜਬਾਜ਼ੀ ਕੀਤੀ ਜਾਂਦੀ ਹੈ,ਕੂਕਾਂ ਮਾਰੀਆਂ ਜਾਂਦੀਆਂ ਨੇ ਇੱਥੋਂ ਤੱਕ ਕਿ ਰਾਹ ਜਾਂਦੀਆਂ ਧੀਆਂ ਭੈਣਾਂ ਵੀ ਇਹਨਾਂ ਦੀਆਂ ਹਰਕਤਾਂ ਦੇ ਨਾਲ ਤੰਗ ਪ੍ਰੇਸ਼ਾਨ ਹੁੰਦੀਆਂ ਨੇ।
ਮੋਟਰਸਾਈਕਲਾਂ 'ਤੇ ਲੱਗੇ ਝੰਡਿਆਂ ਨੂੰ ਉਤਾਰਨ ਤੱਕ ਗੱਲ ਵਾਜ਼ਿਬ,ਸਾਧਨਾਂ ਦੇ ਦਸਤਾਵੇਜ਼ ਜਾਂਚਣ ਤੱਕ ਗੱਲ ਸਹੀ ਪਰ,ਸੰਤਾਂ ਦੀ ਤਸਵੀਰ ਵਾਲੇ ਝੰਡੇ ਨੂੰ ਉਤਾਰ ਕੇ ਪੈਰਾਂ 'ਚ ਲਤਾੜਨ ਵਾਲੀ ਗੱਲ ਜਾਇਜ਼ ਨਹੀਂ ਹੈ ਇਹ ਪ੍ਰਗਟਾਵਾ ਹੈ ਭਿੰਡਰਾਂਵਾਲ਼ਿਆਂ ਦੇ ਸਮਰਥਕਾਂ ਦਾ ਸੋ ਹੁਣ ਇਸੇ ਗੱਲ ਦਾ ਬਦਲਾ ਲੈਣ ਦੀ ਇੱਛਾ ਦੇ ਨਾਲ ਹੁਣ ਇਹਨਾਂ ਦੇ ਵਲੋਂ ਹੁਸ਼ਿਆਰ ਨੂੰ ਜਾਣ ਵਾਲੀ ਹਰੇਕ ਬੱਸ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਚਿਪਕਾਇਆ ਜਾਂਦਾ ਹੈ।
ਇਸ ਜਵਾਬੀ ਕਾਰਵਾਈ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਿਹਾ ਹੈ ਜਿਸਦੇ ਵਿੱਚ ਕੁਝ ਨੌਜਵਾਨ ਪਰ ਇੱਕ ਗੱਲ ਇਹ ਵੀ ਮੰਨਣੀ ਪਵੇਗੀ ਕਿ ਕੁਝ ਨੌਜਵਾਨ ਇਸ ਤਰ੍ਹਾਂ ਦੀਆਂ ਗ਼ਲਤ ਹਰਕਤਾਂ ਕਰਦੇ ਜ਼ਰੂਰ ਨੇ ਜਿੰਨ੍ਹਾਂ ਦਾ ਖ਼ਮਿਆਜ਼ਾ ਫਿਰ ਬਾਕੀਆਂ ਨੂੰ ਵੀ ਭੁਗਤਣਾ ਪੈਂਦਾ ਹੈ ਜਿਸਦੀ ਤਾਜ਼ੀ ਮਿਸਾਲ ਆਪਾਂ ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮੁਹੱਲੇ ਦੌਰਾਨ ਆਉਂਦੇ ਤੇ ਜਾਂਦੇ ਨੌਜਵਾਨਾਂ ਦੀਆਂ ਡਾਰਾਂ ਤੋਂ ਲੈ ਸਕਦੇ ਹਾਂ।
ਵੱਡੇ-ਵੱਡੇ ਹਾਰਨਾਂ ਦੀ ਵਰਤੋਂ,ਮੋਟਰਸਾਈਕਲਾਂ ਦੀਆਂ ਬਿਨਾ ਲੋੜੋਂ ਰੇਸਾਂ ਦੇਣਾ,ਚੀਕਾਂ ਮਾਰਨੀਆਂ ਜਾਂ ਸਭ ਤੋਂ ਪ੍ਰਮੁੱਖ ਗੱਲ ਬੁਲਟ ਦੇ ਪਟਾਕੇ ਮਾਰਵਾਉਣੇ ਇਹ ਸਭ ਓਹੀਓ ਗੱਲਾਂ ਨੇ ਜਿਨ੍ਹਾਂ ਕਰਕੇ ਅੱਜ ਬਹੁਤ ਸਾਰੀਆਂ ਸਥਿਤੀਆਂ ਗੁਆਂਢੀ ਸੂਬਿਆਂ ਨਾਲ ਪੰਜਾਬ ਦੇ ਰਿਸ਼ਤਿਆਂ ਨੂੰ ਕਮਜ਼ੋਰ ਹੋਇਆ ਮਹਿਸੂਸ ਕਰਵਾ ਰਹੀਆਂ ਨੇ।
ਹਾਲਾਂਕਿ ਇਸ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਰਾਂ ਨੇ ਵੀ ਬੀਤੇ ਕੱਲ੍ਹ ਬਿਆਨ ਦੇਕੇ ਕਿਹਾ ਸੀ ਕਿ ਝੰਡੇ ਉਤਾਰ ਕੇ ਪੁਲਿਸ ਦੀ ਮੌਜੂਦਗੀ 'ਚ ਸਿੱਖ ਨੌਜਵਾਨਾਂ ਨਾਲ ਗੁੰਡਾਗਰਦੀ ਦਾ ਵਿਹਾਰ ਕਰਨਾ ਸਰਾਸਰ ਗਲਤ ਹੈ ਤੇ ਉਹਨਾਂ ਨੌਜਵਾਨਾਂ ਨੂੰ ਸਫ਼ਰ ਕਰਨ ਸਮੇਂ ਦਸਤਾਵੇਜ਼ ਪੂਰੇ ਰੱਖਣ ਤੇ ਗ਼ਲਤ ਹਰਕਤਾਂ ਨਾ ਕਰਨ ਦੀ ਅਪੀਲ ਵੀ ਜ਼ਰੂਰ ਕੀਤੀ,ਪਰ ਇਸ ਅਪੀਲ ਦਾ ਅਸਰ ਕਦੋਂ ਤੇ ਕਿਵੇਂ ਹੋਵੇਗਾ ਇਸ ਆਸ ਹੈ।
ਬਾਕੀ ਹੁਣ ਹਿਮਾਚਲ ਜਾਂਦੀਆਂ ਬੱਸਾਂ 'ਤੇ ਜਿਵੇ ਇਹ ਪੋਸਟਰ ਚਿਪਕਾਏ ਜਾ ਰਹੇ ਨੇ ਇਹਨਾਂ ਨੂੰ ਵੇਖ ਕੇ ਇਸ ਮਸਲ੍ਹੇ ਤੋਂ ਅਣਜਾਣ ਲੋਕ ਇਹ ਸੋਚਣ ਦੇ ਲਈ ਮਜਬੂਰ ਜ਼ਰੂਰ ਹੋਏ ਨੇ ਕਿ ਸ਼ਾਇਦ ਹੁਣ ਹਿਮਾਚਲ ਜਾਣ ਵਾਲੀਆਂ ਬੱਸਾਂ ਤੇ ਭਿੰਡਰਾਂਵਾਲਿਆਂ ਦੀ ਇਹ ਤਸਵੀਰ ਲਾਉਣਾ ਸ਼ਾਇਦ ਲਾਜ਼ਮੀਂ ਹੀ ਹੋ ਗਿਆ ਹੈ।