ਭਾਈ ਮਰਦਾਨਾ ਜੀ ਦੇ ਨਾਂ ’ਤੇ ਫਤਿਹਗੜ੍ਹ ਸਾਹਿਬ ’ਚ ਯਾਦਗਾਰੀ ਭਵਨ ਬਣਾਇਆ ਜਾਵੇ
ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈੱਲਫ਼ੇਅਰ ਸੁਸਾਇਟੀ (ਰਜਿ:) ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਮਿੱਤਰ ਅਤੇ ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਦਾ 567ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮੰਡੀ ਗੋਬਿੰਦਗੜ੍ਹ ਵਿਖੇ ਮਨਾਇਆ ਗਿਆ। ਇਸ ਮੌਕੇ ਇਕ ਵਿਸ਼ਾਲ ਧਾਰਮਿਕ ਸਮਾਰੋਹ ਕਰਵਾਇਆ ਗਿਆ,;
ਮੰਡੀ ਗੋਬਿੰਦਗੜ੍ਹ : ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈੱਲਫ਼ੇਅਰ ਸੁਸਾਇਟੀ (ਰਜਿ:) ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਮਿੱਤਰ ਅਤੇ ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਦਾ 567ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮੰਡੀ ਗੋਬਿੰਦਗੜ੍ਹ ਵਿਖੇ ਮਨਾਇਆ ਗਿਆ। ਇਸ ਮੌਕੇ ਇਕ ਵਿਸ਼ਾਲ ਧਾਰਮਿਕ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਗੁਰੂ ਘਰ ਦੇ ਕੀਰਤਨੀਏ, ਕਥਾ ਵਾਚਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਧਾਰਮਿਕ ਸਮਾਰੋਹ ਮੌਕੇ ਬਾਬਾ ਸੁਰਜੀਤ ਸਿੰਘ ਘਨੂੰੜਕੀ ਵਾਲਿਆਂ ਨੇ ਜਿੱਥੇ ਕਥਾ ਵਿਚਾਰ ਰਾਹੀਂ ਸਮਾਗਮ ਵਿਚ ਪੁੱਜੀ ਸੰਗਤ ਨੂੰ ਨਿਹਾਲ ਕੀਤਾ, ਉਥੇ ਹੀ ਭਾਈ ਭਗਵਾਨ ਸਿੰਘ ਖੋਜੀ ਵਲੋਂ ਵੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਜੀਤ ਸਿੰਘ ਕੋਮਲ ਦੇ ਜਥੇ ਵੱਲੋਂ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ 54 ਸਾਲ ਦੀ ਮਿੱਤਰਤਾ ਤੋਂ ਜਾਣੂ ਕਰਵਾਇਆ ਗਿਆ। ਇਸੇ ਦੌਰਾਨ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈੱਲਫ਼ੇਅਰ ਸੁਸਾਇਟੀ ਵੱਲੋਂ ਭਾਈ ਜਗਜੀਤ ਸਿੰਘ ਕੋਮਲ ਜੀ ਨੂੰ ਮਾਨਵਤਾ ਦੇ ਲਈ ਕੀਤੇ ਗਏ ਪ੍ਰਚਾਰ ਤੇ ਪਾਸਾਰ ਲਈ ਭਾਈ ਮਰਦਾਨਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਨੂੰ 21000 ਤੇ ਰਵਿੰਦਰ ਸਿੰਘ ਖਾਲਸਾ ਵਲੋਂ ਵੀ 21000 ਸੋਸਾਇਟੀ ਨੂੰ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਤੇ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਬਿੱਟੂ ਵਲੋਂ ਮੰਗ ਕੀਤੀ ਕਿ ਭਾਈ ਮਰਦਾਨਾ ਜੀ ਦੇ ਨਾਮ ’ਤੇ ਇਕ ਯਾਦਗਾਰੀ ਭਵਨ ਬਣਾਉਣ ਲਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਜਗ੍ਹਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਵਲੋਂ ਆਏ ਹੋਈ ਲੀਡਰਸ਼ਿਪ ਤੇ ਸੰਗਤ ਦਾ ਤੇ ਕਥਾ ਕੀਰਤਨ ਕਰਨ ਵਾਲੇ ਕਥਾਵਾਚਕਾਂ ਅਤੇ ਕੀਰਤਨੀਆਂ ਦਾ ਧੰਨਵਾਦ ਕੀਤਾ ਗਿਆ। ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿ: ਪੰਜਾਬ ਵੱਲੋਂ ਸਮਾਗਮ ਵਿਚ ਪੁੱਜੀਆਂ ਨਾਮੀ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਅਮਲੋਹ ਤੋਂ ਐਸਜੀਪੀਸੀ ਦੇ ਮੈਂਬਰ ਰਵਿੰਦਰ ਸਿੰਘ ਖਾਲਸਾ, ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਹਰਪ੍ਰੀਤ ਸਿੰਘ ਦਰਦੀ, ਸਾਬਕਾ ਚੇਅਰਮੈਨ ਪਲਾਇੰਨਿਗ ਬੋਰਡ ਹਰਿੰਦਰ ਸਿੰਘ ਭਾਂਬਰੀ, ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਤੋਂ ਇਲਾਵਾ ਸੋਸਾਇਟੀ ਦੇ ਸੂਬਾ ਚੇਅਰਮੈਨ ਸਾਬਕਾ ਮੈਂਬਰ ਪਾਰਲੀਮੈਂਟ ਤੇ ਮੁਹੰਮਦ ਸਦੀਕ, ਸੋਸਾਇਟੀ ਦੇ ਪੰਜਾਬ ਪ੍ਰਧਾਨ ਤੇ ਕੌਂਸਲਰ ਰਜਿੰਦਰ ਸਿੰਘ ਬਿੱਟੂ, ਸੀਨੀ. ਮੀਤ ਪ੍ਰਧਾਨ ਜੀਤ ਸਿੰਘ ਕੌੜੀ, ਖਜਾਨਚੀ ਤਰਸੇਮ ਸਿੰਘ ਸਕਰਾਲੀ, ਜਨਰਲ ਸਕੱਤਰ ਸਰਦਾਰਾ ਸਿੰਘ, ਮੁੱਖ ਸਲਾਹਕਾਰ ਰਿਟਾਇਰ ਇੰਸ ਭੁਪਿੰਦਰ ਸਿੰਘ, ਸੰਗੀਤ ਇੰਚਾਰਜ ਸ਼ੌਕਤ ਅਲੀ ਦੀਵਾਨਾ, ਸਕੱਤਰ ਕਮਲਜੀਤ ਡਾਂਗੀ, ਅਮਰੀਕ ਸਿੰਘ ਧਵਲਾਣ, ਜਸਵੰਤ ਸਿੰਘ, ਰਾਜ ਕੁਮਾਰ ਲਾਡੀ, ਨੋਸ਼ੀ ਗੋਰੀਆ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਬੰਟੀ ਝੱਸ ਘੁੰਢਾਣੀ, ਜ਼ਿਲ੍ਹਾ ਪ੍ਰਧਾਨ ਪਟਿਆਲਾ ਮਾਸਟਰ ਇਕਬਾਲ ਸਿੰਘ ਲਲੌਢਾ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਰੰਗਾ ਸਾਈਂ, ਸ਼ਹਿਰੀ ਪ੍ਰਧਾਨ ਪੰਮਾ ਸਿੰਘ, ਹੁਸ਼ਿਆਰਪੁਰ ਤੋਂ ਪ੍ਰਧਾਨ ਵਿਜੈ ਆਲਮ, ਫਿਰੋਜ਼ਪੁਰ ਤੋਂ ਪ੍ਰਧਾਨ ਸ਼ਾਇਜ ਮੱਲਾਂਵਾਲਾ, ਸੰਗਰੂਰ ਦੇ ਪ੍ਰਧਾਨ ਕੇਵਲ ਸਿੰਘ ਖੁਰਾਣਾ, ਫ਼ਤਹਿਗੜ੍ਹ ਸਾਹਿਬ ਤੋਂ ਪ੍ਰਧਾਨ ਮੁਖਤਿਆਰ ਸਿੰਘ ਹਾਜ਼ਰ ਸਨ
ਇਸ ਤੋਂ ਇਲਾਵਾ ਤਹਿਸੀਲ ਪ੍ਰਧਾਨ ਅਮਲੋਹ ਕੇਵਲ ਭਾਂਬਰੀ, ਬਲਾਕ ਸਮਰਾਲਾ ਦੇ ਪ੍ਰਧਾਨ ਇਕਬਾਲ ਬਲਾਲਾ, ਮੰਡੀ ਗੋਬਿਦਗੜ੍ਹ ਦੇ ਪ੍ਰਧਾਨ ਅਨਵਰ ਲੀਂਬਾ, ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਰਿੰਕੂ ਜੰਗੇੜਾ, ਦਿਲਪੀਆਰ ਭਾਂਬਰੀ, ਵਿਕਰਮ ਖੰਨਾ, ਅਸ਼ੋਕ ਕੁਮਾਰ, ਲੱਕੀ ਸਾਲਾਨਾ, ਤਨਵੀਰ ਤੰਗੜ, ਬੱਲੂ ਤੰਗੜ, ਬਿੱਟੂ ਅਰਮਾਨ, ਸਿਕੰਦਰ ਲੀਂਬਾ, ਇਸ ਤੋਂ ਇਲਾਵਾ ਉੱਘੇ ਕਾਰੋਬਾਰੀ ਮਨੀ ਚੋਪੜਾ, ਜੋਗਿੰਦਰ ਸਿੰਘ ਮੈਣੀ, ਨੀਲਮ ਰਾਣੀ, ਸੰਜੀਵ ਦੱਤਾ, ਅਮਰੀਕ ਮੰਡੇਰ, ਰਵਿੰਦਰ ਸਪਰਾ, ਬਬਲੂ ਧੀਮਾਨ, ਬਾਬਾ ਸੁਰਿੰਦਰ ਸਿੰਘ, ਨਰਿੰਦਰ ਸੇਖ਼ੋਂ, ਜਗਮੇਲ ਸਿੰਘ ਮਠਾੜੂ, ਬਲਵੰਤ ਰਾਏ, ਲਾਲ ਸਿੰਘ ਮਾਣਕੂ, ਸਾਗਰ ਸਿੰਘ ਮਾਜਰੀ, ਭੂਸ਼ਨ ਮਾਣ, ਜਸਪ੍ਰੀਤ ਸਿੰਘ, ਵਿੱਕੀ ਟਾਊਨ, ਰਣਧੀਰ ਸਿੰਘ ਤੇ ਵਨੀਤ ਬਿੱਟੂ, ਸ਼ੈਂਕੀ ਸ਼ਰਮਾ, ਨਾਜਰ ਸਿੰਘ, ਨਰਿੰਦਰ ਕੌਸ਼ਲ, ਸਾਰੇ ਕੌਂਸਲਰ, ਬੀਬੀ ਗੁਰਮੀਤ ਕੌਰ ਰਮਨਦੀਪ ਕੌਰ ਭਾਂਬਰੀ, ਪਰਵੀਨ ਕੌਰ, ਹਰਮੀਤ ਕੌਰ, ਪਰਮਜੀਤ ਕੌਰ, ਸਮਤਾ ਭਾਂਬਰੀ, ਰਾਜਿਆ ਜਸਪਾਲੋਂ, ਕੰਮੋ ਕੁਲ੍ਹੀ, ਮੀਨਾ ਗੋਰੀਆ, ਰਬਾਬ ਸਿੰਘ, ਆਦਰਸ਼ ਭਾਂਬਰੀ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਪੰਜਾਬ ਤੋਂ ਤੇ ਇਲਾਕਾ ਵਿੱਚੋਂ ਇਸ ਪ੍ਰੋਗਰਾਮ ਵਿੱਚ ਪੁੱਜੀਆਂ ਹੋਈਆਂ ਸਨ, ਜਿਨ੍ਹਾਂ ਨੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਕਥਾ, ਕੀਰਤਨ ਤੇ ਵਿਚਾਰਾਂ ਦਾ ਅਨੰਦ ਮਾਣਿਆ।
ਇਸ ਮੌਕੇ ਸਵੇਰੇ ਤੋਂ ਹੀ ਚਾਹ ਪਕੌੜਿਆਂ ਦਾ ਤੇ ਪ੍ਰਸ਼ਾਦਿਆਂ ਸਬਜੀਆਂ ਤੇ ਖੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ।