ਕਾਰ ਦਾ ਸ਼ੀਸ਼ਾ ਤੋੜ ਕੇ ਜਵੈਲਰੀ ਅਤੇ ਨਗਦੀ ਚੋਰੀ ਕਰਨ ਵਾਲੇ ਪੁਲਿਸ ਨੇ ਦਬੋਚੇ

ਕਸਬਾ ਧਨੌਲਾ ’ਚ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਬਣੇ ਰਜਵਾੜਾ ਢਾਬੇ ’ਤੇ ਬੀਤੇ ਦਿਨੀਂ ਖੜੀ ਕਾਰ ’ਚੋਂ ਲੱਖਾਂ ਰੁਪਈਆਂ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾਂ ਨਿਰਦੇਸ਼ਾਂ ਦੇ ਤਹਿਤ ਪੁਲਿਸ ਟੀਮ ਨੇ ਕਾਬੂ ਕਰ ਲਿਆ ਹੈ। ਡੀਐੈਸਪੀ ਸਤਵੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ...

Update: 2024-12-07 13:55 GMT

ਬਰਨਾਲਾ : ਕਸਬਾ ਧਨੌਲਾ ’ਚ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਬਣੇ ਰਜਵਾੜਾ ਢਾਬੇ ’ਤੇ ਬੀਤੇ ਦਿਨੀਂ ਖੜੀ ਕਾਰ ’ਚੋਂ ਲੱਖਾਂ ਰੁਪਈਆਂ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾਂ ਨਿਰਦੇਸ਼ਾਂ ਦੇ ਤਹਿਤ ਪੁਲਿਸ ਟੀਮ ਨੇ ਕਾਬੂ ਕਰ ਲਿਆ ਹੈ। ਡੀਐੈਸਪੀ ਸਤਵੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਦਸੰਬਰ ਨੂੰ ਦਿਲਬਾਗ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸੈਕਟਰ 86, ਪ੍ਰੀਤ ਸਿਟੀ ਮੋਹਾਲੀ ਨੇ ਥਾਣਾ ਧਨੌਲਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋ ਮੋਨੇ ਨੌਜਵਾਨ ਉਸਦੀ ਰਜਵਾੜਾ ਢਾਬਾ ਧਨੌਲਾ ਵਿਖੇ ਪਾਰਕਿੰਗ ’ਚ ਖੜ੍ਹੀ ਗੱਡੀ ਟੈਪਰੈਰੀ ਨੰ.ਟੀ-1224ਸੀਐਚ4360 ਮਾਰਕਾ ਸਕਾਰਪੀਓ ਮਾਡਲ ਸਾਲ 2024 ਦਾ ਪਿਛਲਾ ਸੀਸਾ ਤੋੜਕੇ ਦੋ ਛੋਟੇ ਬੈਗ ਜਿਸ ’ਚ ਉਸਦੀ ਲੜਕੀ ਦੇ ਗਹਿਣੇ, 4 ਸੋਨੇ ਦੇ ਸਿੱਕੇ ਵਜਨੀ ਕਰੀਬ 4 ਤੋਲੇ, ਦੋ ਗੋਲਡ ਸੈਟ ਛੋਟੇ ਵਾਲੇ ਲੇਡੀਜ, ਇਕ ਰੂਬੀ ਦਾ ਨੈਕਲੈਸ ਸੋਨਾ, 4 ਗੋਲਡ ਰਿੰਗਸ ਲੇਡੀਜ, ਸਿਲਵਰ ਜਵੈਲਰੀ ਜਿਸ ’ਚ ਤਿੰਨ ਪਜੇਬਾਂ ਦੇ ਜੋੜੇ ਚਾਂਦੀ ਦੀਆਂ, ਦੋ ਰਿੰਗ ਵੱਡੀਆਂ ਸੋਨਾ, 04 ਨਜਰੀਏ ਦੇ ਜੋੜੇ ਸੋਨਾ ਅਤੇ ਨਗਦੀ ਕਰੀਬ 10 ਹਜਾਰ ਰੁਪਏ ਅਤੇ ਗੱਡੀ ਦੀ ਡਿੱਗੀ ’ਚ ਰੱਖਿਆ ਸਮਾਨ ਚੋਰੀ ਕਰਕੇ ਲੈ ਗਏ ਸਨ।

ਪੁਲਿਸ ਨੇ ਉਕਤ ਵਿਅਕਤੀਆਂ ਦੇ ਖਿਲਾਫ਼ ਥਾਣਾ ਧਨੌਲਾ ’ਚ ਕੇਸ ਦਰਜ ਕੀਤਾ ਗਿਆ। ਉਕਤ ਵਿਅਕਤੀਆਂ ਨੂੰ ਟ੍ਰੇਸ ਕਰਨ ਲਈ ਸਨਦੀਪ ਸਿੰਘ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਸਤਵੀਰ ਸਿੰਘ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਲਖਵੀਰ ਸਿੰਘ ਮੁੱਖ ਅਫਸਰ ਥਾਣਾ ਧਨੌਲਾ ਅਤੇ ਥਾਣਾ ਧਨੌਲਾ ਦੀ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਉਪੇਂਦਰ ਉਰਫ਼ ਬਿੰਦੂ ਪੁੱਤਰ ਹਰੀ ਕ੍ਰਿਸਨ ਅਤੇ ਕਾਦਰ ਪੁੱਤਰ ਹਰੀ ਕ੍ਰਿਸਨ ਵਾਸੀ ਨੇੜੇ ਆਂਗੜਵਾੜੀ ਸੈਂਟਰ ਧਮਤਾਨ ਸਾਹਿਬ ਜ਼ਿਲ੍ਹਾ ਜੀਦ (ਹਰਿਆਣਾ) ਹਾਲ ਵੀਆਈਪੀ ਰੋਡ ਜੀਰਕਪੁਰ ਨੂੰ ਨਾਮਜਦ ਕੀਤਾ। ਇਸ ਮਾਮਲੇ ਦੀ ਤਫਤੀਸ਼ ਦੌਰਾਨ 5 ਦਸੰਬਰ ਨੂੰ ਦੋਵੇਂ ਵਿਅਕਤੀਆਂ ਚੋਰੀ ਕੀਤੇ ਸਮਾਨ ਅਤੇ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਇਕਲ ਮਾਰਕਾ ਹੌਡਾ ਸਮੇਤ ਕਾਬੂ ਕੀਤਾ ਅਤੇ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ।

ਡੀਐਸਪੀ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ ਗਏ ਵਿਅਕਤੀ ਉਪੇਂਦਰ ਉਰਫ਼ ਬਿੰਦੂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਮਾਮਲੇ ਦਰਜ ਹਨ। ਉਪੇਂਦਰ ਉਰਫ਼ ਬਿੰਦੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਭਰਾ ਨਾਲ ਰਲਕੇ ਦੀਪਕ ਢਾਬਾ ਧਨੌਲਾ ਵਿਖੇ ਖੜੀ ਬਲੈਨੋ ਗੱਡੀ ਦਾ ਸ਼ੀਸਾ ਤੋੜਕੇ ਉਸ ’ਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ 17/11/2024 ਨੂੰ ਥਾਣਾ ਧਨੌਲਾ ’ਚ ਕੇਸ ਦਰਜ ਹੈ। ਇਸਤੋਂ ਇਲਾਵਾ ਇਨ੍ਹਾਂ ਨੇ ਪਹਿਲਾਂ ਵੀ ਹੈਰੀਟੇਜ ਹਵੇਲੀ ਪਟਿਆਲਾ ਰੋਡ ਨੇੜੇ ਪਰਮੇਸਵਰ ਦੁਆਰਾ ਗੁਰਦੁਆਰਾ ਸਾਹਿਬ, ਹੰਡਿਆਇਆ ਵਿਖੇ ਈਓਨ ਪਲਾਜਾ, ਹਰਮਨ ਢਾਬਾ ਬਡਬਰ ਅਤੇ ਬਰਨਾਲਾ ਤੋਂ ਚੰਡੀਗੜ੍ਹ ਮੇਨ ਹਾਈਵੇ ’ਤੇ ਪੈਂਦੇ ਕਈ ਹੋਰ ਮੇਨ ਢਾਬਿਆਂ ਦੀਆਂ ਪਾਰਕਿੰਗਾਂ ’ਚੋਂ ਗੱਡੀਆਂ ਦੇ ਸ਼ੀਸ਼ੇ ਤੋੜਕੇ ਕਈ ਦਰਜਨਾਂ ਵਾਰਦਾਤਾਂ ਕੀਤੀਆਂ ਹਨ।

Tags:    

Similar News