ਅੰਮ੍ਰਿਤਸਰ ਦੇ ਗੋਪਾਲਪੁਰਾ ’ਚ ਬੈਂਕ ਲੁੱਟਣ ਵਾਲੇ ਗ੍ਰਿਫ਼ਤਾਰ
ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੈਂ ਉਹਨੂੰ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪਿਛਲੇ ਦਿਨੀ ਹਲਕਾ ਮਜੀਠਾ ਦੇ ਪਿੰਡ ਗੋਪਾਲਪੁਰਾ ਵਿੱਚ ਇੱਕ ਐਚਡੀਐਫਸੀ ਬੈਂਕ ਦੇ ਵਿੱਚ ਪੰਜ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।;
ਅੰਮ੍ਰਿਤਸਰ : ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੈਂ ਉਹਨੂੰ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪਿਛਲੇ ਦਿਨੀ ਹਲਕਾ ਮਜੀਠਾ ਦੇ ਪਿੰਡ ਗੋਪਾਲਪੁਰਾ ਵਿੱਚ ਇੱਕ ਐਚਡੀਐਫਸੀ ਬੈਂਕ ਦੇ ਵਿੱਚ ਪੰਜ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਨਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਕੱਥੂਨੰਗਲ ਜੀ ਨੂੰ ਹਰਮਿੰਦਰ ਸਿੰਘ ਮੈਨੇਜਰ HDFC Bank ਬ੍ਰਾਂਚ ਮੱਝਵਿੰਡ ਨੇ ਇਤਲਾਹ ਦਿੱਤੀ ਕਿ ਕੁਝ ਅਣਪਛਾਤੇ ਵਿਅਕਤੀਆ ਵੱਲੋ ਪਿਸਟਲ ਦੀ ਨੋਕ ਤੇ HDFC Bank ਬ੍ਰਾਂਚ ਮੱਝਵਿੰਡ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਉਹ 25,70,580/- ਰੁਪਏ ਲੈ ਕਿ ਫਰਾਰ ਹੋ ਗਏ ਹਨ।
ਜਿਸ ਸਬੰਧੀ ਮੁੱਖ ਅਫਸਰ ਥਾਣਾ ਕੱਥੂਨੰਗਲ ਵੱਲੋ ਤੁਰੰਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਤੇ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰੇ ਵੀ ਖੰਗਾਲੇ ਗਏ ਜਿਨਾਂ ਦੇ ਵਿੱਚ ਲੁਟੇਰਿਆਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਸਨ। ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਥਾਣਾ ਕੱਥੂਨੰਗਲ ਪੁਲਿਸ ਅਤੇ ਸੀ.ਆਈ.ਏ ਅੰਮ੍ਰਿਤਸਰ ਦਿਹਾਤੀ ਦੀਆ ਵੱਖ-ਵੱਖ ਟੀਮਾ ਵੱਲੋ ਕਰੀਬ 10 ਦਿਨਾਂ ਤੱਕ ਕੀਤੀ ਸਖਤ ਮਿਹਨਤ ਦੌਰਾਨ 220 ਕਿਲੋਮੀਟਰ ਤੋਂ ਵੱਧ ਦੇ ਸੀ.ਸੀ.ਟੀ.ਵੀ ਕੈਮਰਿਆ ਦੀ ਜਾਂਚ ਕੀਤੀ ਗਈ ਅਤੇ ਅੰਤ ਵਿੱਚ ਦੋਸ਼ੀਆਂ ਨੂੰ ਲੱਭਣ ਵਿੱਚ ਸਫਲਤਾ ਪ੍ਰਾਪਤ ਕੀਤੀ ਜਿਨ੍ਹਾਂ ਦੀ ਪਛਾਣ 1. ਬਲਦੇਵ ਸਿੰਘ ਉਰਫ ਹਰਮਨ, 2. ਕਰਨਬੀਰ ਸਿੰਘ ਕੰਨੂ, 3. ਸਤਨਾਮ ਸਿੰਘ (ਦੋਸ਼ੀ ਬਲਦੇਵ ਸਿੰਘ ਦੇ ਭਰਾ) ਜਿਸ ਨੂੰ ਮਿਤੀ 28.09.2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ
ਅਤੇ 4. ਕਸ਼ਮੀਰ ਸਿੰਘ ਉਰਫ਼ ਸ਼ੀਰੂ ਵਾਸੀ ਹੰਸਾਵਾਲਾ ਗੋਇੰਦਵਾਲ ਸਾਹਿਬ ਵੱਜੋ ਹੋਈ ਹੈ। ਉਕਤ ਕਸ਼ਮੀਰ ਸਿੰਘ ਉਰਫ਼ ਸ਼ੀਰੂ ਨੂੰ ਇੱਕ 32 ਬੋਰ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੌਰਾਨ ਕਸ਼ਮੀਰ ਸਿੰਘ ਉਰਫ ਸ਼ੀਰੂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਈਆਂ ਸਨ ਅਤੇ ਜੋ ਪੁਲਿਸ ਪਾਰਟੀ ਵੱਲੋ ਕੀਤੀ ਜਵਾਬੀ ਕਾਰਵਾਈ ਵਿੱਚ ਕਸ਼ਮੀਰ ਸਿੰਘ ਉਰਫ ਸ਼ੀਰੂ
ਸੱਜੀ ਲੱਤ ਤੇ ਇੱਕ ਗੋਲੀ ਲੱਗੀ ਅਤੇ ਉਹ ਹੁਣ ਜੀ.ਐਨ.ਡੀ.ਐਚ., ਹਸਪਤਾਲ ਵਿੱਚ ਵਿੱਚ ਦਾਖਲ ਹੈ। ਉਕਤ ਗ੍ਰਿਫਤਾਰ ਦੋਸ਼ੀ ਕਸ਼ਮੀਰ ਸਿੰਘ ਉਰਫ ਸ਼ੀਰੂ ਕਾਫੀ ਖਤਰਨਾਕ ਅਤੇ ਅਪਰਾਧਿਕ ਬਿਰਤੀ ਵਾਲਾ ਵਿਅਕਤੀ ਹੈ ਜਿਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਨੇ ਕਈ ਲੋਕਾ ਕੋਲੋ ਜਬਰੀ ਵਸੂਲੀ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਹੋਰ ਖੁਲਾਸੇ ਕਰਦਿਆ ਦੱਸਿਆ ਕਿ ਉਹ ਜਿਲ੍ਹਾ ਕਪੂਰਥਲਾ ਵਿੱਚ ਵੀ ਕਈ ਮੁਕੱਦਿਆ ਵਿੱਚ ਲੋੜੀਦਾ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਕਸ਼ਮੀਰ ਸਿੰਘ ਉਰਫ ਸ਼ੀਰੂ ਨੂੰ ਪਨਾਹ ਦੇਣ ਵਾਲੇ ਪਰਮਜੀਤ ਸਿੰਘ ਉਰਫ ਸੋਨੂੰ ਪੁੱਤਰ ਭਗਵੰਤ ਸਿੰਘ ਵਾਸੀ ਹੰਸਾਵਾਲਾ ਗੋਇੰਦਵਾਲ ਸਾਹਿਬ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਐਸਪੀ ਦਿਹਾਤੀ ਨੇ ਕਿਹਾ ਕਿ ਇਸ ਨੂੰ ਮਾਨਯੋਗ ਅਦਾਲਤ ਵਚ ਪੇਸ਼ ਕਰ ਇਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗਿਰਫਤਾਰ ਕਰ ਲਿਆ ਜਾਵੇਗਾ।