ਘਰੋਂ ਬਾਹਰ ਜਾ ਕੇ ਜੀਜੇ ਸਾਲੇ ਨੂੰ ਆਈਸਕ੍ਰੀਮ ਖਾਣੀ ਪੈ ਗਈ ਮਹਿੰਗੀ

ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਅਧੀਨ ਆਉਂਦੇ ਇਲਾਕਾ ਫੋਰ ਐਸ ਚੌਂਕ ਵਿਖੇ ਇਕ ਜੀਜਾ ਸਾਲੇ ਨੂੰ ਘਰੋਂ ਬਾਹਰ ਜਾ ਕੇ ਆਈਸਕ੍ਰੀਮ ਖਾਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁੱਝ ਨੌਜਵਾਨਾਂ ਨੇ ਉਨ੍ਹਾਂ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜ਼ਖ਼ਮੀ ਹੋ ਗਏ,

Update: 2024-06-30 13:33 GMT

ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਅਧੀਨ ਆਉਂਦੇ ਇਲਾਕਾ ਫੋਰ ਐਸ ਚੌਂਕ ਵਿਖੇ ਇਕ ਜੀਜਾ ਸਾਲੇ ਨੂੰ ਘਰੋਂ ਬਾਹਰ ਜਾ ਕੇ ਆਈਸਕ੍ਰੀਮ ਖਾਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁੱਝ ਨੌਜਵਾਨਾਂ ਨੇ ਉਨ੍ਹਾਂ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜ਼ਖ਼ਮੀ ਹੋ ਗਏ, ਜਿਸਦੇ ਚਲਦੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੀੜਤਾਂ ਵੱਲੋਂ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

ਜਿਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਨੌਜਵਾਨ ਸੰਜੀਵ ਕੁਮਾਰ ਨੇ ਦਸਿਆ ਕਿ ਉਹ ਰਾਤ ਛੇਹਰਟਾ ਤੋਂ ਲਾਰੈਂਸ ਰੋਡ ’ਤੇ ਆਪਣੇ ਜੀਜੇ ਨਾਲ ਆਈਸਕ੍ਰੀਮ ਖਾਣ ਲਈ ਡੇਢ ਵਜੇ ਦੇ ਕਰੀਬ ਪਹੁੰਚਿਆ। ਜਦੋਂ ਉਹ ਫੋਰ ਐਸ ਚੌਂਕ ਤੋਂ ਨਿਕਲ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ’ਤੇ ਬਾਈਕ ਸਵਾਰ ਦੋ ਨੌਜਵਾਨਾਂ ਵੱਲੋਂ ਸਾਡੀ ਕਾਰ ਅੱਗੇ ਬਾਈਕ ਲਗਾ ਲੜਨ ਦੇ ਮਕਸਦ ਨਾਲ ਕਾਰ ਦੇ ਅੱਗੇ ਇੱਟ ਮਾਰੀ ਗਈ। ਇਸ ਤੋਂ ਪਹਿਲਾਂ ਕਿ ਅਸੀਂ ਮਾਮਲੇ ਨੂੰ ਸਮਝ ਸਕਦੇ, ਓਨੇ ਨੂੰ ਪਿੱਛੋਂ ਕਾਰ ਵਿਚ ਛੇ ਸੱਤ ਬੰਦਿਆਂ ਵਲੋਂ ਸਾਡੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ ਗਿਆ।

ਸੰਜੀਵ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜ਼ਿਸ ਦੀ ਵਜ੍ਹਾ ਨਾਲ ਹੋਇਆ ਹੈ ਕਿਉਂਕਿ ਬੀਤੇ ਦੋ ਸਾਲ ਪਹਿਲਾਂ ਉਹ ਜਿਸ ਹੋਟਲ ਵਿਚ ਨੌਕਰੀ ਕਰਦਾ ਸੀ ਉਸਦੇ ਮਾਲਕ ਅਤੇ ਬਾਊਂਸਰ ਨਾਲ ਮੇਰੀ ਬਣਦੀ ਨਹੀਂ ਸੀ ਅਤੇ ਉਹਨਾਂ ਨੂੰ ਲਗਦਾ ਸੀ ਕਿ ਮੈਂ ਹੋਟਲ ਵਿਚ ਹੋ ਰਹੇ ਗੈਰ ਕਾਨੂੰਨੀ ਕੰਮਾਂ ਦਾ ਖੁਲਾਸਾ ਨਾ ਕਰ ਦੇਵਾਂ। ਇਸੇ ਕਰਕੇ ਉਹਨਾਂ ਵਲੋਂ ਮੇਰੇ ’ਤੇ ਰੰਜਿਸ਼ਨ ਹਮਲਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਇਸ ਸੰਬਧੀ ਮੇਰੇ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ।

ਉਧਰ ਪੁਲਿਸ ਜਾਂਚ ਅਧਿਕਾਰੀ ਦਾ ਇਸ ਬਾਬਤ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ’ਤੇ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Tags:    

Similar News