ਕੈਨੇਡਾ 'ਚ ਇਕ ਹੋਰ ਪੰਜਾਬੀ ਕੁੜੀ ਦੀ ਗਈ ਜਾਨ, ਪਿਆ ਦਿਲ ਦਾ ਦੌਰਾ, ਕੰਮ ਨਾ ਮਿਲਣ ਕਰਕੇ ਸੀ ਪਰੇਸ਼ਾਨ

ਲੁਧਿਆਣਾ ਦੇ ਰਾਏਕੋਰਟ ਦੇ ਪਿੰਡ ਲੋਹਟਬੱਦੀ ਦੀ 23 ਸਾਲਾ ਲੜਕੀ ਦੀ ਕੈਨੇਡਾ ਬਰੈਂਮਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।;

Update: 2024-07-12 11:08 GMT

ਲੁਧਿਆਣਾ: ਲੁਧਿਆਣਾ ਦੇ ਰਾਏਕੋਰਟ ਦੇ ਪਿੰਡ ਲੋਹਟਬੱਦੀ ਦੀ 23 ਸਾਲਾ ਲੜਕੀ ਦੀ ਕੈਨੇਡਾ ਬਰੈਂਮਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਤਨਵੀਰ ਕੌਰ (23) ਪੁੱਤਰੀ ਰਣਜੀਤ ਸਿੰਘ ਵਾਸੀ ਲੋਹਟਬੱਦੀ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਸਟੱਡੀ ਵੀਜ਼ੇ 'ਤੇ ਬਰੈਂਮਟਨ (ਕੈਨੇਡਾ) ਗਈ ਸੀ।

ਜਿੱਥੇ ਉਹ ਵਧੀਆ ਢੰਗ ਨਾਲ ਪੜ੍ਹਾਈ ਕਰਦੀ ਸੀ ਪਰ ਪੜ੍ਹਾਈ ਦੇ ਬੋਝ ਅਤੇ ਕੰਮਕਾਰ ਨਾ ਮਿਲਣ ਦੀ ਟੈਨਸ਼ਨ ਵੀ ਰੱਖਦੀ ਸੀ। ਜਿਸ ਦੇ ਚਲਦੇ ਬੀਤੀ ਰਾਤ ਅਚਾਨਕ ਦਿਨ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਬੜੇ ਚਾਵਾਂ ਤੇ ਉਮੀਦਾਂ ਨਾਲ ਆਪਣੀ ਬੇਟੀ ਨੂੰ ਪੜਾਈ ਕਰਨ ਲਈ ਵਿਦੇਸ਼ ਭੇਜਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਬੀਤੀ ਰਾਤ ਇਹ ਭਾਣਾ ਵਾਪਰ ਗਿਆ।

ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦੀ ਲਾਸ਼ ਜਲਦ ਪਿੰਡ ਭੇਜੀ ਲਿਆਂਦੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅਤਿੰਮ ਰਸਮਾਂ ਆਪਣੇ ਹੱਥੀ ਕਰ ਸਕੇ । ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

Tags:    

Similar News