ਵਿਦੇਸ਼ੀ ਧਰਤੀ ‘ਤੇ ਇੱਕ ਹੋਰ ਪੰਜਾਬੀ ਦੀ ਮੌਤ, ਡੇਢ ਮਹੀਨੇ ਪਹਿਲਾਂ ਗਿਆ ਸੀ ਇਟਲੀ

ਰੋਜਾਨਾ ਹੀ ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਬੇਹੱਦ ਹੀ ਦੁਖਦਾਈ ਹੈਕਿਉਂਕਿ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੋਵੇਗਾ ਜਦੋਂ ਵਿਦੇਸ਼ ਵਿੱਚ ਸਾਡੇ ਕਿਸੇ ਪੰਜਾਬੀ ਮੁੰਡੇ ਜਾਂ ਕੁੜੀ ਦੀ ਮੌਤ ਨਾਂ ਹੁੰਦੀ ਹੋਵੇ ਪਰ ਇਸਤੋਂ ਬਾਅਦ ਵੀ ਪੰਜਾਬ...;

Update: 2024-10-02 10:50 GMT

ਸਮਰਾਲਾ  (ਕਵਿਤਾ): ਅੱਜ-ਕੱਲ੍ਹ ਪੰਜਾਬ ਵਿੱਚ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਜਿਹੇ ਵਿੱਚ ਮਾਪੇ ਹੋਣ ਜਾਂ ਬੱਚੇ ਉਨ੍ਹਾਂ ਦਾ ਸ਼ਰੂ ਤੋਂ ਇਹ ਹੀ ਸੁਪਣਾ ਹੁੰਦਾ ਹੈ ਕੰਮ ਦੇ ਆਧਾਰ ਉੱਤੇ ਭਾਵੇ ਸਟੱਡੀ ਵੀਜਾ ਤੇ ਬਾਹਰ ਜਾਣਾ ਹੈ ਤੇ ਆਪਣੀ ਜਿੰਦਗੀ ਨੂੰ ਦੁਰੂਸਤ ਕਰਨਾ ਹੈ ਅਜਿਹੇ ਵਿੱਚ ਰੋਜਾਨਾ ਹੀ ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਬੇਹੱਦ ਹੀ ਦੁਖਦਾਈ ਹੈਕਿਉਂਕਿ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੋਵੇਗਾ ਜਦੋਂ ਵਿਦੇਸ਼ ਵਿੱਚ ਸਾਡੇ ਕਿਸੇ ਪੰਜਾਬੀ ਮੁੰਡੇ ਜਾਂ ਕੁੜੀ ਦੀ ਮੌਤ ਨਾਂ ਹੁੰਦੀ ਹੋਵੇ ਪਰ ਇਸਤੋਂ ਬਾਅਦ ਵੀ ਪੰਜਾਬ ਵਿੱਚ ਵੀੱ ਗਿਣਤੀ ਵਿੱਚ ਮਾਪੇ ਆਪਣੇ ਬੱਚੇ ਜ਼ਮੀਨ ਜਾਇਦਾਦ ਵੇਚ ਕੇ ਵਿਦੇਸ਼ ਤੋਰਦੇ ਹਨ ਐਥੋਂ ਤੱਕ ਕਿ ਨੌਜਵਾਨਾਂ ਦਾ ਵੀ ਇਹੀ ਸੁਪਣਾ ਹੁੰਦਾ ਹੈ ਕਿ ਹੁਣ ਕਿਵੇਂ ਵੀ ਆਈਲੈਟਸ ਕਰਕੇ ਵਿਦੇਸ਼ ਜਾਈਏ।

ਕੁੱਝ ਸਮਾੰ ਪਹਿਲਾਂ ਹੀ ਕਪੁਰਥਲੇ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਜਾਣ ਦੀ ਖਬਰ ਤੁਹਾਨੂੰ ਦਿੱਤੀ ਸੀ ਜਿਸਦਾ ਕਿ 18 ਅਕਤੂਬਰ ਨੂੰ ਵਿਆਹ ਸੀ ਜਿਸਦੇ ਲਈ ਓਸਨੇ ਪੰਜਾਬ ਦੀ ਫਲਾਈਟ ਫੜਨੀ ਸੀ ਪਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਓਸਦੀ ਮੌਤ ਹੋ ਗਈ ਤੇ ਹੁਣ ਵਿਦੇਸ਼ ਦੀ ਧਰਤੀ ਉੱਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਮਿਲੀ ਹੈ ।

ਦਰਅਸਲ ਸਮਰਾਲਾ ਦੇ ਪਿੰਡ ਸਲੌਦੀ ਦੇ 24 ਸਾਲਾਂ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ l ਪਰਮਵੀਰ ਸਿੰਘ ਪਿੰਡ ਸਲੌਦੀ ਡੇਢ ਮਹੀਨਾ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਿਆ ਸੀ l ਪਰਮਵੀਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਰਮਵੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਜਾ ਰਿਹਾ ਸੀ l ਜਦੋਂ ਉਹ ਆਪਣੇ ਤਿੰਨ ਹੋਰ ਦੋਸਤਾਂ ਨਾਲ ਸਾਈਕਲ ਤੇ ਸੜਕ ਪਾਰ ਕਰ ਰਿਹਾ ਸੀl ਕਿ ਅਚਾਨਕ ਇੱਕ ਤੇਜ਼ ਰਫਤਾਰ ਗੱਡੀ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆl ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈl

ਮ੍ਰਿਤਕ ਪਰਮਵੀਰ ਸਿੰਘ ਦੇ ਘਰਦਿਆਂ ਦਾ ਕਹਿਣਾ ਹੈ ਕਿ ਪਰਮਵੀਰ ਬੇਹੱਦ ਹੀ ਹੋਣਹਾਰ ਨੌਜਵਾਨ ਸੀ ਜੋ ਕਿ ਘਰਦੀ ਮੰਦੀ ਹਾਲਤ ਨੂੰ ਠੀਕ ਕਰਨ ਲਈ ਮਹਿਜ਼ ਡੇਢ ਮਹੀਨੇ ਪਹਿਲਾਂ ਹੀ ਇਟਲੀ ਗਿਆ ਸੀ। ਪਰਿਵਾਰ ਨੇ ਆਪਣੇ ਪੁੱਤਰ ਪਰਮਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮ੍ਰਿਤਕ ਪਰਮਵੀਰ ਸਿੰਘ ਦੀ ਦੇਹ ਪੰਜਾਬ ਕਦੋਂ ਤੱਕ ਆਉਂਦੀ ਹੈ।

Tags:    

Similar News