ਵਿਆਹ ਤੋਂ ਵਾਪਸ ਪਰਤ ਰਹੇ ਪਿਓ-ਪੁੱਤ ਨਾਲ ਵਾਪਰੀ ਮੰਦਭਾਗੀ ਘਟਨਾ
ਵਿਆਹ ਤੋਂ ਬਾਅਦ ਘਰ ਵਾਪਸ ਪਰਤ ਰਹੇ ਪਿਓ ਪੁੱਤ ਨਾਲ ਬਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਲੁਟੇਰਿਆਂ ਨੇ ਉਨ੍ਹਾਂ ਦੇ ਕੋਲੋਂ ਮੋਬਾਈਲ, ਘੜੀ ਅਤੇ 20 ਹਜ਼ਾਰ ਰੁਪਏ ਖੋਹ ਲਏ।;
ਲੁਧਿਆਣਾ : ਆਏ ਦਿਨ ਪੰਜਾਬ 'ਚ ਕੋਈ ਨਾ ਕੋਈ ਚੋਰੀ ਜਾਂ ਅਪਰਾਧ ਹੋਣ ਦੀ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ, ਜਿਸ ਕਾਰਨ ਆਮ ਲੋਕਾਂ ਦੇ ਮਨਾ 'ਚ ਵੀ ਕਾਫੀ ਦਹਿਸ਼ਤ ਪੈਦਾ ਹੋ ਗਈ ਹੈ । ਇਹੋ ਜਹਿ ਇੱਕ ਹੋਰ ਵਾਰਦਾਤ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਵਿਆਹ ਤੋਂ ਬਾਅਦ ਘਰ ਵਾਪਸ ਪਰਤ ਰਹੇ ਪਿਓ ਪੁੱਤ ਨਾਲ ਬਦਮਾਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਜਾਣਕਾਰੀ ਅਨੁਸਾਰ ਬਾਈਕ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੇ ਕੋਲੋਂ ਮੋਬਾਈਲ, ਘੜੀ ਅਤੇ 20 ਹਜ਼ਾਰ ਰੁਪਏ ਖੋਹ ਲਏ । ਬਦਮਾਸ਼ਾਂ ਨੇ ਪੁੱਤਰ ਅਤੇ ਪਿਤਾ 'ਤੇ ਚਾਕੂ ਨਾਲ ਹਮਲਾ ਵੀ ਕੀਤਾ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ । ਇਸ ਘਟਨਾ ਤੋਂ ਪੀੜਤ ਸ਼ਿਵਮ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਰੇਸ਼ ਨਾਲ 12.30 ਵਜੇ ਬੱਸ ਸਟੈਂਡ ਨੇੜੇ ਆਯੋਜਿਤ ਵਿਆਹ ਸਮਾਗਮ ਤੋਂ ਘਰ ਪਰਤ ਰਿਹਾ ਸੀ ਤਾਂ ਉਸ ਵਕਤ ਬਦਮਾਸ਼ਾਂ ਵੱਲੋਂ ਉਸ ਦੇ ਪਿਤਾ ਤੇ ਹਮਲਾ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਨੇ ਪਹਿਲਾਂ ਕੈਲਾਸ਼ ਨਗਰ ਰੋਡ ਸਰਕਾਰੀ ਸਕੂਲ ਵੜੈਚ ਬਾਜ਼ਾਰ ਨੇੜੇ ਬਾਈਕ ਸਵਾਰ 3 ਬਦਮਾਸ਼ਾਂ ਨੇ ਉਸ ਦੇ ਪਿਤਾ ਨੂੰ ਘੇਰ ਲਿਆ ਅਤੇ ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਭੱਜਣ ਲਈ ਕਿਹਾ । ਸ਼ਿਵਮ ਅਨੁਸਾਰ ਉਹ ਮੌਕੇ ਤੋਂ ਭੱਜ ਗਿਆ ਪਰ ਕੁਝ ਦੂਰੀ 'ਤੇ ਬਾਕੀ ਲੁਟੇਰਿਆਂ ਦੇ ਸਾਥੀਆਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਘੇਰ ਲਿਆ। ਉਨ੍ਹਾਂ ਉਸ ਦਾ ਮੋਬਾਈਲ ਅਤੇ ਉਸ ਦੀ ਭੈਣ ਵੱਲੋਂ ਦਿੱਤੀ ਸਮਾਰਟ ਘੜੀ ਖੋਹ ਲਈ । ਬਦਮਾਸ਼ਾਂ ਨੇ ਉਸ ਦੀ ਪਿੱਠ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ । 5 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਉਸ ਨੂੰ ਘਟਨਾ ਦੀ ਸੀਸੀਟੀਵੀ ਫੁਟੇਜ ਮਿਲੀ ਅਤੇ ਉਸ ਨੇ ਮਾਮਲਾ ਮੀਡੀਆ ਦੇ ਸਾਹਮਣੇ ਰੱਖਿਆ ।