ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼, ਵਾਪਰੀ ਵੱਡੀ ਘਟਨਾ
ਨਿਹੰਗ ਸਿੰਘਾਂ ਦੇ ਬਾਣੇ ਚ ਆਏ ਕੁਝ ਬਦਮਾਸ਼ਾਂ ਦੇ ਵੱਲੋਂ ਲੁਧਿਆਣਾ ਵਿੱਚ ਆਲਟੋ ਕਾਰ ਤੇ ਬਠਿੰਡਾ ਵਿੱਚ ਆ 10 ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਦੋਵੇਂ ਥਾਵਾਂ ਦੀਆਂ ਵੀਡੀਓਜ਼ ਵੀ ਸਾਹਮਣਏ ਆਈਆਂ ਹਨ ਤੇ ਨਿਹੰਗ ਸਿੰਘ ਦੇ ਬਾਣਿਆ ਵਿੱਚ ਇਸ ਵਾਰਦਾਤ ਨੂੰ ਸ਼ਰਾਰਤੀ ਅਨਸ਼ਰਾਂ ਵੱਲੋਂ ਜਾਮ ਦਿੱਤੀ ਗਈ ਹੈ।;
ਬਠਿੰਡਾ, ਲੁਧਿਆਣਾ, ਕਵਿਤਾ : ਨਿਹੰਗ ਸਿੰਘਾਂ ਦੇ ਬਾਣੇ ਚ ਆਏ ਕੁਝ ਬਦਮਾਸ਼ਾਂ ਦੇ ਵੱਲੋਂ ਲੁਧਿਆਣਾ ਵਿੱਚ ਆਲਟੋ ਕਾਰ ਤੇ ਬਠਿੰਡਾ ਵਿੱਚ ਆ 10 ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਦੋਵੇਂ ਥਾਵਾਂ ਦੀਆਂ ਵੀਡੀਓਜ਼ ਵੀ ਸਾਹਮਣਏ ਆਈਆਂ ਹਨ ਤੇ ਨਿਹੰਗ ਸਿੰਘ ਦੇ ਬਾਣਿਆ ਵਿੱਚ ਇਸ ਵਾਰਦਾਤ ਨੂੰ ਸ਼ਰਾਰਤੀ ਅਨਸ਼ਰਾਂ ਵੱਲੋਂ ਜਾਮ ਦਿੱਤੀ ਗਈ ਹੈ। ਜਿਸਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣਏ ਆਈਆਂ ਹਨ।
ਇੱਕੋ ਦਿਨ ਵਿੱਚ ਦੋ ਥਾਵਾਂ ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਤੇ ਵੱਡੀ ਗੱਲ ਇਹ ਹੈ ਕਿ ਦੋਵੇਂ ਥਾਵਾਂ ਤੇ ਨਿਹੰਗ ਸਿੰਘ ਦੇ ਬਾਣਿਆਂ ਵਿੱਚ ਸ਼ਰਾਰਤੀ ਅਨਸ਼ਰਾਂ ਵੱਲੋਂ ਅਜਿਹੀ ਕਰਤੂਤ ਕੀਤੀ ਗਈ ਹੈ ਕਿ ਕਈ ਲੋਕ ਨਿਹੰਗ ਸਿੰਘਾਂ ਉੱਤੇ ਉਂਗਲ ਚੁੱਕਣ ਲੱਗਦੇ ਹਨ। ਤੁਹਾਨੂੰ ਦੱਸ ਦਈਏ ਕਿ ਪਹਿਲਾ ਮਾਮਲਾ ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਦਾ ਹੈ ਜਿੱਥੇ ਨਹਿੰਗ ਬਾਣੇ ਵਿੱਚ ਆਏ ਤਿੰਨ ਮੋਟਰਸਾਈਕਲ ਸਵਾਰਾ ਨੇ ਨੌਜਵਾਨ ਤੋਂ ਆਈ 10 ਕਾਰ ਖੋਹ ਲਈ। ਇਸ ਮੁਤੱਲਕ ਪੀੜਤ ਨੇ ਕਿਹਾ ਕਿ ਦੇਰ ਸ਼ਾਮ ਹਥਿਆਰਾਂ ਦੀ ਨੋਕ ਤੇ ਨਿਹੰਗ ਸਿੰਘ ਦੇ ਬਾਣੇ ਚ ਆਏ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ ਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਹਾਲਾਂਕਿ ਇਸ ਲੁੱਟ ਲਈ ਵਰਤੀ ਗਈ ਬਾਈਕ ਭਗਤਾ ਬਰਨਾਲਾ ਰੋਡ ਤੋਂ ਬਰਾਮਦ ਕੀਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਭਗਤਾ ਬਰਨਾਲਾ ਰੋਡ ਤੋਂ ਬਰਾਮਦ ਕੀਤਾ ਗਿਆ ਹੈ। ਥਾਣਾ ਦਿਆਲਪੁਰਾ ਦੇ ਜਾਂਚ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਉੱਤਮ ਚੰਦ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 304 (2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਸ਼ਰਾਰਤੀ ਅਨਸਰਾਂ ਨੇ ਧਾਰਮਿਕ ਪਹਿਰਾਵੇ ਦੀ ਦੁਰਵਰਤੋਂ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਦੂਜੇ ਪਾਸੇ ਲੁਧਿਆਣਾ ਵਿੱਚੋਂ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇੱਕ ਸ਼ਖਸ ਲੁਧਿਆਣਾ ਦੇ ਪਿੰਡ ਸੰਘੋਵਾਲ ਚ ਆਪਣੇ ਖੇਤਾਂ ਚ ਖੜਾ ਸੀ ਤਾਂ ਬਾਈਕ ਦੇ ਉੱਤੇ ਆਏ ਇਹਨਾਂ ਤਿੰਨ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਤਾਂ ਉਸ ਸ਼ਖਸ ਨੂੰ ਤਲਵਾਰਾਂ ਦੀ ਨੌਕ ਤੇ ਖੇਤਾਂ ਚ ਭਜਾਇਆ ਤੇ ਫਿਰ ਪਿੱਛੋਂ ਉਸਦੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਘਟਨਾ ਕੋਲ ਹੀ ਲੱਗੇ ਸੀਸੀਟੀਵੀ ਚ ਕੈਦ ਹੋਈ ਹੈ। ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਤਿੰਨ ਨਿਹੰਗ ਬਾਣੇ ਦੇ ਵਿੱਚ ਬਦਮਾਸ਼ ਆਉਂਦੇ ਹਨ।
ਇਹਨਾਂ ਦੇ ਵੱਲੋਂ ਆਉਂਦੇ ਸਾਰ ਹੀ ਪਹਿਲਾਂ ਤਾਂ ਦੱਸਿਆ ਜਾ ਰਿਹਾ ਕਿ ਕਾਰ ਦੇ ਮਾਲਿਕ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਜਦੋਂ ਉਸਦੇ ਉੱਤੇ ਤਲਵਾਰ ਦੇ ਨਾਲ ਹਮਲਾ ਕਰਨ ਲੱਗਦੇ ਨੇ ਤਾਂ ਉਹ ਖੇਤਾਂ ਦੇ ਵਿੱਚ ਭੱਜ ਕੇ ਆਪਣੀ ਜਾਨ ਬਚਾਉਂਦਾ। ਪਰੰਤੂ ਇੰਨੇ ਦੇ ਵਿੱਚ ਹੀ ਇਹ ਉਸਦੀ ਕੋਲ ਖੜੀ ਆਲਟੋ ਕਾਰ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੋਵੇਂ ਵਾਪਰੀ ਘਟਨਾਵਾਂ ਵਿੱਚ ਪੁਲਿਸ ਵੋੱਲਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਇਨ੍ਹਾਂ ਸ਼ਰਾਰਤੀ ਅਨਸ਼ਰਾਂ ਤੱਕ ਪਹੁੰਚ ਇਨ੍ਹਾਂ ਨੂੰ ਗ੍ਰਿਫਤਾਰ ਕਰਦੀ ਹੈ।