ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਚਾਰ ਗਲੌਕ ਪਿਸਤੌਲ ਸਮੇਤ ਦੋ ਨੌਜਵਾਨ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਸ਼ੱਕੀ ਨੌਜਵਾਨ ਆਪਣੇ ਮੂੰਹ ਤੇ ਕੱਪੜਾ ਬੰਨ ਕੇ ਮੋਟਰਸਾਈਕਲ ਤੇ ਅਟਾਰੀ ਸਾਈਡ ਤੋ ਆ ਰਹੇ ਹਨ ਤੇ ਮੋਟਰਸਾਈਕਲ ਦੇ ਅਗਲੀ ਨੰਬਰ ਪਲੇਟ ਵੀ ਨਹੀਂ ਹੈ। ਜਦੋਂ ਪੁਲਿਸ ਨੇ ਘੇਰਾਬੰਦੀ ਕਰਕੇ ਉਹਨਾਂ ਨੂੰ ਕਾਬੂ ਕਰਕੇ ਬਰੀਕੀ ਨਾਲ ਪੁੱਛ ਗਿੱਛ ਕੀਤੀ

Update: 2024-09-21 07:24 GMT

ਅੰਮ੍ਰਿਤਸਰ : ਅੰਮ੍ਰਿਤਸਰ ਚ ਵੱਧ ਰਹੀਆਂ ਲੁੱਟ ਖੋਹ ਤੇ ਕਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਜਿੱਥੇ ਅੰਮ੍ਰਿਤਸਰ ਪੁਲਿਸ ਵੱਲੋਂ ਚੱਪੇ ਚੱਪੇ ਤੇ ਨਾਕੇਬੰਦੀਆਂ ਕਰਕੇ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਹਰ ਸ਼ੱਕੀ ਵਿਅਕਤੀ ਦੀ ਵੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਤੇ ਚੱਲ ਰਹੇ ਅੰਮ੍ਰਿਤਸਰ ਦਿਹਾਤੀ ਨੂੰ ਇੱਕ ਵਾਰ ਵੱਡੀ ਸਫਲਤਾ ਹੱਥ ਲੱਗੀ ਹੈ ਪੁਲਿਸ ਨੇ ਪਸਤੋਲਾਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ।

Full View

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਹਰਿੰਦਰ ਸਿੰਘ ਗਿੱਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਸ਼ੱਕੀ ਨੌਜਵਾਨ ਆਪਣੇ ਮੂੰਹ ਤੇ ਕੱਪੜਾ ਬੰਨ ਕੇ ਮੋਟਰਸਾਈਕਲ ਤੇ ਅਟਾਰੀ ਸਾਈਡ ਤੋ ਆ ਰਹੇ ਹਨ ਤੇ ਮੋਟਰਸਾਈਕਲ ਦੇ ਅਗਲੀ ਨੰਬਰ ਪਲੇਟ ਵੀ ਨਹੀਂ ਹੈ। ਜਦੋਂ ਪੁਲਿਸ ਨੇ ਘੇਰਾਬੰਦੀ ਕਰਕੇ ਉਹਨਾਂ ਨੂੰ ਕਾਬੂ ਕਰਕੇ ਬਰੀਕੀ ਨਾਲ ਪੁੱਛ ਗਿੱਛ ਕੀਤੀ ਤਾਂ ਦੋਨਾਂ ਨੌਜਵਾਨਾਂ ਦੇ ਕੋਲੋਂ ਚਾਰ (9 ਐਮਐਮ) ਤੇ ਗਲੋਕ ਪਸਤੋਲ ਬਰਾਮਦ ਹੋਏ ਹਨ ਅਤੇ ਇਹਨਾਂ ਦੋਵਾਂ ਦੀ ਪਹਿਚਾਣ ਸੁਰਜੀਤ ਸਿੰਘ ਉਰਫ ਗੁਰਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਨੇ ਪਾਕਿਸਤਾਨ ਤੋਂ ਹਥਿਆਰ ਮੰਗਵਾਏ ਸੀ ਅਤੇ ਇਹ ਹਥਿਆਰ ਉਹਨਾਂ ਪੰਜਾਬ ਵਿੱਚ ਵੇਚਣੇ ਸੀ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਬਾਰੇ ਜਾਂਚ ਚੱਲ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਤੇ ਪਹਿਲਾ ਕਿਸੇ ਵੀ ਤਰੀਕੇ ਦਾ ਕੋਈ ਮਾਮਲਾ ਦਰਜ ਨਹੀਂ ਹੈ ਲੇਕਿਨ ਫਿਰ ਵੀ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਡੁੰਘਾਈ ਦੇ ਨਾਲ ਪੁੱਚਗਿਛ ਕੀਤੀ ਜਾਵੇਗੀ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਦੋ ਮੋਬਾਇਲ ਫੋਨ ਵੀ ਬਰਾਮਦ ਹੋਇਆ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ।

ਜ਼ਿਕਰਯੋਗ ਹੈ ਕਿ ਲਗਾਤਾਰ ਹੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਕਰਦਾ ਦਿਖਾਈ ਦੇ ਰਿਹਾ ਲੇਕਿਨ ਦੂਸਰੇ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਚੁਸਤੀ ਦਿਖਾਉਂਦੇ ਹੋਏ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ। ਪਹਿਲਾਂ ਵੀ ਕਈ ਵਾਰ ਪਾਕਿਸਤਾਨ ਵੱਲੋਂ ਨਸ਼ੇ ਦੀਆਂ ਵੱਡੀਆਂ ਖੇਪਾਂ ਭਾਰਤ ਭੇਜੀਆਂ ਗਈਆਂ ਲੇਕਿਨ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਹਨਾਂ ਨਸ਼ੇ ਦੀਆਂ ਖੇਪਾਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਗਈ ਸੀ।

ਹੁਣ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਖੇਪ ਭਾਰਤ ਆਈ ਹੈ ਅਤੇ ਦੋ ਨੌਜਵਾਨ ਉਹਨਾਂ ਹਥਿਆਰਾਂ ਦੀ ਖ਼ੇਪ ਨੂੰ ਲੈ ਕੇ ਜਦੋਂ ਅਟਾਰੀ ਵਾਲੀ ਸਾਈਡ ਤੋਂ ਵਾਪਸ ਆ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਜਿਨਾਂ ਦੇ ਕੋਲ ਚਾਰ ਗਲੋਕ ਪਿਸਤੋਲ ਪੁਲਿਸ ਵੀ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਡੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

Tags:    

Similar News