ਅੰਮ੍ਰਿਤਸਰ ਪੁਲਿਸ ਨੂੰ ਨਾਜਾਇਜ਼ ਹਥਿਆਰਾਂ ਖਿਲਾਫ ਮਿਲੀ ਵੱਡੀ ਕਾਮਯਾਬੀ
ਸੀ.ਆਈ.ਏ ਸਟਾਫ-2,ਅੰਮ੍ਰਿਤਸਰ ਦੀ ਪੁਲਿਸ ਨੂੰ ਨਜਾਇਜ਼ ਹਥਿਆਰਾਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਿਲ ਹੋਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਟੂ ਦੀ ਪੁਲਿਸ ਨੂੰ ਨਜਾਇਜ਼ ਹਥਿਆਰਾਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਿਲ ਹੋਈ;
ਅੰਮ੍ਰਿਤਸਰ : ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਜੀ ਦੀਆਂ ਹਦਾਇਤਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀ.ਆਈ.ਏ ਸਟਾਫ-2,ਅੰਮ੍ਰਿਤਸਰ ਦੀ ਪੁਲਿਸ ਨੂੰ ਨਜਾਇਜ਼ ਹਥਿਆਰਾਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਿਲ ਹੋਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਟੂ ਦੀ ਪੁਲਿਸ ਨੂੰ ਨਜਾਇਜ਼ ਹਥਿਆਰਾਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਿਲ ਹੋਈ। ਪੁਲਿਸ ਕਰਮਚਾਰੀਆਂ ਵੱਲੋਂ 02 ਵਿਅਕਤੀਆਂ ਕਾਬੂ ਕਰਕੇ ਇਹਨਾਂ ਪਾਸੋਂ 01 ਪਿਸਟਲ .32 ਬੋਰ ਤੇ 02 ਜਿੰਦਾ ਰੋਂਦ, 01 ਰਿਵਾਲਵਰ .32 ਬੋਰ ਤੇ 02 ਜਿੰਦਾ ਰੋਂਦ, ਇੱਕ ਕਾਰ ਕਰੇਟਾ ਬਿਨਾ ਨੰਬਰੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨਾ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਫਤਿਹਗੜ ਸ਼ੁੱਕਰਚੱਕ ਪੁੱਲ ਬਾਈਪਾਸ ਦੇ ਖੇਤਰ ਤੇ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਦੌਰਾਨ ਬਟਾਲਾ ਸਾਈਡ ਵੱਲੋਂ ਇੱਕ ਚਿੱਟੇ ਰੰਗ ਦੀ ਕਾਰ ਕਰੇਟਾ ਬਿਨਾਂ ਨੰਬਰੀ ਬੜੀ ਤੇਜੀ ਨਾਲ ਆਉਂਦੀ ਦਿਖਾਈ ਦਿੱਤੀ ਜੋ ਕਾਰ ਚਾਲਕ ਵਲੋ ਪੁਲਿਸ ਪਾਰਟੀ ਨੂੰ ਵੇਖ ਕੇ ਕਰੇਟਾ ਦੀ ਇਕਦਮ ਬ੍ਰੇਕ ਮਾਰ ਕੇ ਪਿਛੇ ਨੂੰ ਮੁੜਨ ਲੱਗੇ ਨੂੰ ਪੁਲਿਸ ਪਾਰਟੀ ਵੱਲੋ ਬੜੀ ਮੁਸ਼ਤੈਦੀ ਨਾਲ ਕਾਬੂ ਕੀਤੀ ਤੇ ਉਸ ਵਿਚ ਸਵਾਰ 02 ਵਿਅਕਤੀਆਂ ਹਰਪ੍ਰੀਤ ਸਿੰਘ ਉਰਫ ਹਰਮਨ ਅਤੇ ਇਸਮਾਇਲ ਜਿਲਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 01 ਪਿਸਟਲ .32 ਬੋਰ ਤੇ 02 ਜਿੰਦਾ ਰੋਂਦ, 01 ਰਿਵਾਲਵਰ .32 ਬੋਰ ਤੇ 02 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ ਤੇ ਕਾਰ ਮਾਰਕਾ ਕਰੇਟਾ ਬਿਨਾ ਨੰਬਰੀ ਵੀ ਪੁਲਿਸ ਵੱਲੋਂ ਜਬਤ ਕੀਤੀ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਵੱਲੋਂ ਜਿਲ੍ਹਾ ਹੁਸਿਆਰਪੁਰ ਵਿੱਖੇ ਵੈਪਨ ਚੋਰੀ ਕੀਤਾ ਸੀ। ਜਿਹੜਾ ਇਨ੍ਹਾ ਕੋਲੋਂ ਜਾਂਚ ਵਿੱਚ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਫੜੇ ਗਏ ਦੋਨਾਂ ਮੁਲਜ਼ਮਾ ਖਿਲਾਫ ਥਾਣਾ ਕਾਦੀਆ ਜਿਲ੍ਹਾ ਗੁਰਦਾਸਪੁਰ ਵਿੱਖੇ 02/02 ਮੁਕੱਦਮੇਂ, ਇਰਾਦਾ ਕਤਲ ਤੇ ਐਨ.ਡੀ.ਪੀ.ਐਸ ਐਕਟ ਦੇ ਪਹਿਲਾ ਵੀ ਦਰਜ਼ ਹਨ। ਉਨਾ ਕਿਹਾ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਨਜਾਇਜ਼ ਹਥਿਆਰ ਕਿੱਥੋਂ ਲੈ ਕੇ ਆਉਂਦੇ ਹਨ ਤੇ ਅੱਗੇ ਕਿੱਥੇ ਸਪਲਾਈ ਕਰਦੇ ਹਨ।