ਅੰਮ੍ਰਿਤਸਰ ਪੁਲਿਸ ਨੇ 24 ਘੰਟੇ ’ਚ ਕਾਬੂ ਕੀਤੇ ਸੋਨਾ ਲੁੱਟਣ ਵਾਲੇ ਲੁਟੇਰੇ

ਅੰਮ੍ਰਿਤਸਰ ਪੁਲਿਸ ਨੇ ਦੋ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪਰਾਗਾ ਚੌਂਕ ਤੋਂ ਇਕ ਵਪਾਰੀ ਕੋਲੋਂ ਇਕ ਕਿਲੋ 710 ਗ੍ਰਾਮ ਸੋਨੇ ਦਾ ਪਾਰਸਲ ਲੁੱਟਣ ਵਾਲੇ ਚਾਰ ਲੁਟੇਰਿਆਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਹੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਐ, ਜਿਨ੍ਹਾਂ ਪਾਸੋਂ ਲੁੱਟ ਕੀਤੇ ਗਏ ਸੋਨੇ ਦੇ ਨਾਲ ਨਾਲ ਇਕ ਪਿਸਟਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਏ।

Update: 2024-09-15 13:23 GMT

ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਦੋ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪਰਾਗਾ ਚੌਂਕ ਤੋਂ ਇਕ ਵਪਾਰੀ ਕੋਲੋਂ ਇਕ ਕਿਲੋ 710 ਗ੍ਰਾਮ ਸੋਨੇ ਦਾ ਪਾਰਸਲ ਲੁੱਟਣ ਵਾਲੇ ਚਾਰ ਲੁਟੇਰਿਆਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਹੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਐ, ਜਿਨ੍ਹਾਂ ਪਾਸੋਂ ਲੁੱਟ ਕੀਤੇ ਗਏ ਸੋਨੇ ਦੇ ਨਾਲ ਨਾਲ ਇਕ ਪਿਸਟਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਏ। ਸੋਨੇ ਦੀ ਵੱਡੀ ਲੁੱਟ ਵਾਲੀ ਇਹ ਘਟਨਾ ਪੁਲਿਸ ਦੇ ਲਈ ਵੱਡੀ ਚੁਣੌਤੀ ਸੀ ਪਰ ਪੁਲਿਸ ਨੇ ਮੁਸ਼ਤੈਦੀ ਦਿਖਾਉਂਦਿਆਂ ਲੁਟੇਰਿਆਂ ਨੂੰ ਥੋੜ੍ਹੇ ਸਮੇਂ ਵਿਚ ਹੀ ਕਾਬੂ ਕਰ ਲਿਆ।

Full View

ਅੰਮ੍ਰਿਤਸਰ ਦੀ ਪੁਲਿਸ ਨੇ ਦੋ ਦਿਨ ਪਹਿਲਾਂ ਇਕ ਵਪਾਰੀ ਕੋਲੋਂ ਡੇਢ ਕਿਲੋ ਤੋਂ ਵੱਧ ਸੋਨੇ ਦਾ ਪਾਰਸਲ ਲੁੱਟਣ ਵਾਲੇ ਲੁਟੇਰਿਆਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 13 ਸਤੰਬਰ ਦੀ ਸ਼ਾਮ ਲੁਟੇਰਿਆਂ ਨੇ ਮੁਕੇਸ਼ ਸੈਣੀ ਨਾਮੀ ਵਿਅਕਤੀ ਕੋਲੋਂ ਸੋਨੇ ਦੀ ਲੁੱਟ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਸ਼ਤੈਦੀ ਦਿਖਾਉਂਦਿਆਂ ਚਾਰ ਲੁਟੇਰਿਆਂ ਨੂੰ ਸੋਨੇ ਸਮੇਤ ਕਾਬੂ ਕਰ ਲਿਆ।

ਦੱਸ ਦਈਏ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਲੁਟੇਰਿਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਐ ਤਾਂ ਜੋ ਉਨ੍ਹਾਂ ਦੇ ਹੋਰ ਘਟਨਾਵਾਂ ਵਿਚ ਸ਼ਾਮਲ ਹੋਣ ਦਾ ਪਤਾ ਲਗਾਇਆ ਜਾ ਸਕੇ।

Tags:    

Similar News