ਖਡੂਰ ਸਾਹਿਬ ਸੀਟ ਤੋਂ ਜਿੱਤੇ ਅੰਮ੍ਰਿਤਪਾਲ, 368560 ਵੋਟਾਂ ਮਿਲੀਆਂ, ਜੇਲ 'ਚੋਂ ਲੜੀ ਚੋਣ, ਦਿੱਗਜਾਂ ਨੂੰ ਦਿੱਤਾ ਮੁਕਾਬਲਾ

ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੇ ਪੰਜਾਬ ਦੀ ਖਡੂਰ ਸਾਹਿਬ ਸੀਟ ਜਿੱਤ ਲਈ ਹੈ। ਅੰਮ੍ਰਿਤਪਾਲ ਨੂੰ 368560 ਵੋਟਾਂ ਮਿਲੀਆਂ ਹਨ। ਉਥੇ ਹੀ ਕੁਲਬੀਰ ਜ਼ੀਰਾ ਨੂੰ 196279 ਵੋਟਾਂ ਮਿਲੀਆ, ਲਾਲਜੀਤ ਭੁੱਲਰ 184812 ਵੋਟਾਂ ਪ੍ਰਾਪਤ ਹੋਈਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਵਿਰਸਾ ਸਿੰਘ ਵਲਟੋਹਾ ਨੂੰ 80 ਹਜ਼ਾਰ ਵੋਟਾਂ ਮਿਲੀਆ ਹਨ।

Update: 2024-06-04 11:33 GMT

ਖਡੂਰ ਸਾਹਿਬ: ਖਾਲਿਸਤਾਨੀ ਸਮਰਥਕ ਅਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੇ ਪੰਜਾਬ ਦੀ ਖਡੂਰ ਸਾਹਿਬ ਸੀਟ ਜਿੱਤ ਲਈ ਹੈ। ਅੰਮ੍ਰਿਤਪਾਲ ਨੂੰ 368560 ਵੋਟਾਂ ਮਿਲੀਆਂ ਹਨ। ਉਥੇ ਹੀ ਕੁਲਬੀਰ ਜ਼ੀਰਾ ਨੂੰ 196279 ਵੋਟਾਂ ਮਿਲੀਆ, ਲਾਲਜੀਤ ਭੁੱਲਰ 184812 ਵੋਟਾਂ ਪ੍ਰਾਪਤ ਹੋਈਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਵਿਰਸਾ ਸਿੰਘ ਵਲਟੋਹਾ ਨੂੰ 80 ਹਜ਼ਾਰ ਵੋਟਾਂ ਮਿਲੀਆ ਹਨ।

ਅੰਮ੍ਰਿਤਪਾਲ ਨੇ ਆਸਾਮ ਦੀ ਜੇਲ੍ਹ ਵਿੱਚ ਬੰਦ ਰਹਿੰਦਿਆਂ ਇਹ ਚੋਣ ਜਿੱਤੀ ਸੀ। ਖਡੂਰ ਸਾਹਿਬ ਸੀਟ 'ਤੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲਾਂ ਮੁਕਾਬਲਾ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਅਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਵਿਚਕਾਰ ਸੀ ਪਰ ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਪ੍ਰਵੇਸ਼ ਕਰ ਲਿਆ ਅਤੇ ਸਾਰੇ ਸਮੀਕਰਨ ਹੀ ਬਦਲ ਗਏ।

ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਸ 'ਤੇ ਰਾਸ਼ਟਰੀ ਸੁਰੱਖਿਆ ਐਕਟ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਵਿਰੁੱਧ 12 ਵੱਖ-ਵੱਖ ਕੇਸ ਦਰਜ ਹਨ। NSA ਕਾਰਨ ਉਹ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹੈ। ਅਦਾਲਤ ਵਿੱਚ ਅਪੀਲ ਕਰਨ ਤੋਂ ਬਾਅਦ ਵੀ ਉਸ ਨੂੰ ਜ਼ਮਾਨਤ ਨਹੀਂ ਮਿਲੀ। ਜਿਸ ਕਾਰਨ ਉਸ ਨੇ ਜੇਲ੍ਹ ਤੋਂ ਹੀ ਪ੍ਰਚਾਰ ਕੀਤਾ ਅਤੇ ਮਾਤਾ-ਪਿਤਾ ਉਸ ਦੀ ਥਾਂ ਲੋਕਾਂ ਵਿਚ ਚਲੇ ਗਏ।ਖਡੂਰ ਸਾਹਿਬ ਸੀਟ ਤੋਂ ਜਿੱਤੇ ਅੰਮ੍ਰਿਤਪਾਲ, 368560 ਵੋਟਾਂ ਮਿਲੀਆਂ, ਜੇਲ 'ਚੋਂ ਲੜੀ ਚੋਣ, ਦਿੱਗਜਾਂ ਨੂੰ ਦਿੱਤਾ ਮੁਕਾਬਲਾ

Tags:    

Similar News