ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਮੀਡੀਆ ਨੂੰ ਪਾਈਆਂ ਲਾਹਣਤਾਂ

ਖਡੂਰ ਸਾਹਿਬ ਤੋਂ ਸਾਂਸਦ ਬਣੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਬਿਆਨ ਦਿੱਤਾ ਗਿਆ ਏ ਕਿ ਮੀਡੀਆ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਏ, ਮੀਡੀਆ ਜਾਣਬੁੱਝ ਕੇ ਉਨ੍ਹਾਂ ਦੇ ਮੂੰਹੋਂ ਗੱਲਾਂ ਕਢਵਾਉਣ ਦੀ ਕੋਸ਼ਿਸ਼ ਕਰਦਾ ਏ

Update: 2024-07-07 08:17 GMT

ਅੰਮ੍ਰਿਤਸਰ : ਖਡੂਰ ਸਾਹਿਬ ਤੋਂ ਸਾਂਸਦ ਬਣੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਬਿਆਨ ਦਿੱਤਾ ਗਿਆ ਏ ਕਿ ਮੀਡੀਆ ਵੱਲੋਂ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਏ, ਮੀਡੀਆ ਜਾਣਬੁੱਝ ਕੇ ਉਨ੍ਹਾਂ ਦੇ ਮੂੰਹੋਂ ਗੱਲਾਂ ਕਢਵਾਉਣ ਦੀ ਕੋਸ਼ਿਸ਼ ਕਰਦਾ ਏ, ਜਦਕਿ ਸੰਗਤ ਨੂੰ ਇਸ ’ਤੇ ਬਿਲਕੁਲ ਵੀ ਯਕੀਨ ਨਹੀਂ ਕਰਨਾ ਚਾਹੀਦਾ।

ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਇਕ ਬਿਆਨ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਛਾਇਆ ਹੋਇਆ ਏ, ਜਿਸ ਵਿਚ ਉਨ੍ਹਾਂ ਵੱਲੋਂ ਇਹ ਬਿਆਨ ਦਿਖਾਇਆ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਲੋਕਤੰਤਰਿਕ ਤਰੀਕੇ ਨਾਲ ਚੋਣ ਲੜੀ ਅਤੇ ਸੰਵਿਧਾਨ ਦੀ ਸਹੁੰ ਚੁੱਕੀ, ਜਿਸ ਕਰਕੇ ਉਹ ਵੱਖਰੇ ਖਿੱਤੇ ਦਾ ਹਾਮੀ ਨਹੀਂ, ਪਰ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਦੇ ਨਾਂਅ ’ਤੇ ਬਣੇ ਇਕ ਟਵਿੱਟਰ ਅਕਾਊਂਟ ’ਤੇ ਪਾਈ ਇਕ ਪੋਸਟ ਵਿਚ ਅੰਮ੍ਰਿਤਪਾਲ ਵੱਲੋਂ ਆਪਣੀ ਮਾਂ ਦੇ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਗਿਆ ਏ ਤਾਂ

ਹੁਣ ਅੰਮ੍ਰਿਤਪਾਲ ਸਿੰਘ ਦੀ ਮਾਂ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਏ ਕਿ ਮੀਡੀਆ ਉਸ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਦਾ ਏ, ਉਸ ਨੇ ਸਿਰਫ਼ ਇੰਨਾ ਕਿਹਾ ਸੀ ਕਿ ਅੰਮ੍ਰਿਤਪਾਲ ਨੇ ਸੰਵਿਧਾਨ ਅਨੁਸਾਰ ਸਹੁੰ ਚੁੱਕੀ ਐ, ਅਗਲਾ ਫ਼ੈਸਲਾ ਉਹ ਖ਼ੁਦ ਹੀ ਕਰੇਗਾ। ਉਨ੍ਹਾਂ ਇਹ ਵੀ ਆਖਿਆ ਕਿ ਅੰਮ੍ਰਿਤਪਾਲ ਕੋਈ ਕ੍ਰਿਮੀਨਲ ਬੰਦਾ ਨਹੀਂ, ਜਿਸ ਨੂੰ ਇੰਨੀ ਸੁਰੱਖਿਆ ਵਿਚ ਲਿਆਂਦਾ ਗਿਆ। ਉਸ ਨੂੰ ਰਾਤ ਦੇ ਇਕ ਵਜੇ ਉਠਾ ਕੇ ਭੁੱਖਣ ਭਾਣੇ ਦਿੱਲੀ ਲਿਆਂਦਾ ਗਿਆ, ਮੀਡੀਆ ਵੱਲੋਂ ਇਹ ਸਭ ਕੁੱਝ ਤਾਂ ਦਿਖਾਇਆ ਨਹੀਂ ਜਾ ਰਿਹਾ, ਝੂਠੀਆਂ ਖ਼ਬਰਾਂ ਪੇਸ਼ ਕਰਨ ’ਤੇ ਜ਼ੋਰ ਲਗਾ ਰਿਹਾ ਏ।

https://x.com/singhamriitpal/status/1809624214384648409

ਦੱਸ ਦਈਏ ਕਿ ਆਪਣੀ ਮਾਤਾ ਦੇ ਬਿਆਨ ਦੀਆਂ ਖ਼ਬਰਾਂ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸੇ ਜਾ ਰਹੇ ਟਵਿੱਟਰ ਅਕਾਊਂਟ ਤੋਂ ਪਰਿਵਾਰ ਨੂੰ ਅਜਿਹੇ ਬਿਆਨ ਦੇਣ ’ਤੇ ਸਖ਼ਤ ਤਾੜਨਾ ਕੀਤੀ ਗਈ ਐ। ਇਸ ਪੋਸਟ ਵਿਚ ਲਿਖਿਆ ਗਿਆ ਸੀ ਖ਼ਾਲਸਾ ਰਾਜ ਮੰਗਣਾ ਕੋਈ ਗੁਨਾਹ ਨਹੀਂ, ਇਹ ਸਾਡਾ ਹੱਕ ਐ।

Tags:    

Similar News