ਅੰਮ੍ਰਿਤਪਾਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਗਠਜੋੜ! ਹੋ ਚੁੱਕੀ ਗੱਲਬਾਤ!

ਹੁਣ ਸਿਆਸੀ ਗਲਿਆਰਿਆਂ ਵਿਚ ਚਰਚਾ ਚੱਲ ਰਹੀ ਐ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕੀਤਾ ਜਾ ਸਕਦਾ ਏ, ਜਿਸ ਦੀਆਂ ਅੰਦਰਖ਼ਾਤੇ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ,, ਪਰ ਇਕ ਖ਼ਾਸ ਸਮੇਂ ਦਾ ਇੰਤਜ਼ਾਰ ਕੀਤਾ ਜਾ ਰਿਹੈ, ਉਸ ਤੋਂ ਬਾਅਦ ਹੀ ਅਗਲਾ ਪ੍ਰੋਸੈੱਸ ਸ਼ੁਰੂ ਹੋਵੇਗਾ। ਦੇਖੋ, ਸਾਡੀ ਇਹ ਖ਼ਾਸ ਰਿਪੋਰਟ।

Update: 2025-08-07 13:10 GMT

ਚੰਡੀਗੜ੍ਹ : 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ, ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਏ। ਭਾਵੇਂ ਕਿ ਵਿਧਾਨ ਸਭਾ ਚੋਣਾਂ ਵਿਚ ਹਾਲੇ ਕਾਫ਼ੀ ਸਮਾਂ ਬਾਕੀ ਪਿਆ ਏ ਪਰ ਤਰਨਤਾਰਨ ਸੀਟ ਦਾ ਖਾਲੀ ਹੋਣਾ ਇਨ੍ਹਾਂ ਚਰਚਾਵਾਂ ਦੀ ਵਜ੍ਹਾ ਬਣਿਆ ਹੋਇਆ ਏ। ਹੁਣ ਸਿਆਸੀ ਗਲਿਆਰਿਆਂ ਵਿਚ ਚਰਚਾ ਚੱਲ ਰਹੀ ਐ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕੀਤਾ ਜਾ ਸਕਦਾ ਏ, ਜਿਸ ਦੀਆਂ ਅੰਦਰਖ਼ਾਤੇ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ,, ਪਰ ਇਕ ਖ਼ਾਸ ਸਮੇਂ ਦਾ ਇੰਤਜ਼ਾਰ ਕੀਤਾ ਜਾ ਰਿਹੈ, ਉਸ ਤੋਂ ਬਾਅਦ ਹੀ ਅਗਲਾ ਪ੍ਰੋਸੈੱਸ ਸ਼ੁਰੂ ਹੋਵੇਗਾ। ਦੇਖੋ, ਸਾਡੀ ਇਹ ਖ਼ਾਸ ਰਿਪੋਰਟ।

Full View

ਭਾਵੇਂ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਲੇ ਡੇਢ ਸਾਲ ਦਾ ਸਮਾਂ ਬਾਕੀ ਪਿਆ ਏ, ਪਰ ਸੂਬੇ ਵਿਚ ਜੋੜ ਤੋੜ ਦੀ ਸਿਆਸਤ ਹੁਣੇ ਤੋਂ ਸ਼ੁਰੂ ਹੋ ਚੁੱਕੀ ਐ। 2027 ਦੀਆਂ ਵਿਧਾਨ ਸਭਾ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਤੋਂ ਕਾਫ਼ੀ ਵੱਖ ਹੋਣਗੀਆਂ ਕਿਉਂਕਿ ਇਸ ਵਾਰ ਇਕ ਹੋਰ ਨਵੀਂ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਐਂਟਰੀ ਹੋਣ ਜਾ ਰਹੀ ਐ। ਇਹ ਪਾਰਟੀ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਐ, ਜਿਸ ਨੂੰ ਲੈ ਕੇ ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਬਹੁਤ ਜਲਦ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਕਰ ਸਕਦੀ ਐ,, ਸਿਰਫ਼ 11 ਅਗਸਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਏ।


ਦਰਅਸਲ 11 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਡੈਲੀਗੇਟ ਇਜਲਾਸ ਜ਼ਰੀਏ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਐ, ਜਿਸ ਵਿਚ ਦੋ ਨਾਮ ਪ੍ਰਧਾਨਗੀ ਲਈ ਕਾਫ਼ੀ ਅਹਿਮ ਮੰਨੇ ਜਾ ਰਹੇ ਨੇ,, ਪਹਿਲਾ ਗਿਆਨੀ ਹਰਪ੍ਰੀਤ ਸਿੰਘ ਦਾ ਅਤੇ ਦੂਜਾ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਦਾ। ਜੇਕਰ ਇਨ੍ਹਾਂ ਤੋਂ ਇਲਾਵਾ ਵੀ ਕੋਈ ਹੋਰ ਪ੍ਰਧਾਨ ਬਣਦਾ ਹੈ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਾਲ ਗਠਜੋੜ ਹੋਣਾ ਤੈਅ ਮੰਨਿਆ ਜਾ ਰਿਹਾ ਏ ਕਿਉਂਕਿ ਇਸ ਤੋਂ ਪਹਿਲਾਂ ਹੀ ਪੰਜ ਮੈਂਬਰੀ ਕਮੇਟੀ ਦੇ ਆਗੂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੂੰ ਮਿਲ ਚੁੱਕੇ ਨੇ, ਜਿਸ ਨੂੰ ਅਗਾਮੀ ਗਠਜੋੜ ਦੀ ਜ਼ਮੀਨ ਤਿਆਰੀ ਵਜੋਂ ਦੇਖਿਆ ਜਾ ਚੁੱਕਿਆ ਏ। ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਆਖ ਚੁੱਕੇ ਨੇ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਣ ਵਾਲੀਆਂ ਧਿਰਾਂ ਇਕਜੁੱਟ ਹੋਣਗੀਆਂ ਤਾਂ ਹੀ ਸਿੱਖਾਂ ਦੇ ਅਹਿਮ ਮਸਲਿਆਂ ਨੂੰ ਹੱਲ ਕਰਵਾਇਆ ਜਾ ਸਕੇਗਾ।


ਇਸ ਤੋਂ ਇਲਾਵਾ ਫਰੀਦਕੋਟ ਤੋਂ ਸਾਂਸਦ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਖ਼ਾਲਸਾ ਵੀ ਇਸ ਮੀਟਿੰਗ ਹੋਣ ’ਤੇ ਖ਼ੁਸ਼ੀ ਜਤਾ ਚੁੱਕੇ ਨੇ,,, ਜਦਕਿ ਪੰਜ ਮੈਂਬਰੀ ਕਮੇਟੀ ਦੇ ਅਹਿਮ ਆਗੂ ਬੀਬੀ ਸਤਵੰਤ ਕੌਰ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਆਵਾਜ਼ ਵੀ ਬੁਲੰਦ ਕਰ ਚੁੱਕੇ ਨੇ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਆਖਿਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਲੋਕਤੰਤਰੀ ਤਰੀਕੇ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਐ, ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਏ।


ਦਰਅਸਲ ਦੋਵੇਂ ਧਿਰਾਂ ਵੱਲੋਂ ਜਿੱਥੇ ਜ਼ੋਰ ਸ਼ੋਰ ਨਾਲ ਪੰਥਕ ਮੁੱਦਿਆਂ ’ਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਐ, ਉਥੇ ਹੀ ਲੈਂਡ ਪੂÇਲੰਗ ਸਮੇਤ ਵੱਖ-ਵੱਖ ਮੁੱਦਿਆਂ ’ਤੇ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਏ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਡਰ ਸਤਾ ਰਿਹਾ ਏ ਕਿ ਜੇਕਰ ਕਿਤੇ ਇਹ ਦੋਵੇਂ ਧਿਰਾਂ ਇਕੱਠੀਆਂ ਹੋ ਗਈਆਂ ਤਾਂ ਉਨ੍ਹਾਂ ਨੂੰ ਹੋਰ ਭਾਰੀ ਸਿਆਸੀ ਨੁਕਸਾਨ ਝੱਲਣਾ ਪੈ ਸਕਦਾ ਏ। ਸੰਭਾਵੀ ਤੌਰ ’ਤੇ ਕਿਸੇ ਲੰਬੇ ਸਮੇਂ ਤੱਕ ਰਹਿਣ ਵਾਲੇ ਸਿਆਸੀ ਨੁਕਸਾਨ ਨੂੰ ਦੇਖਦਿਆਂ ਸੁਖਬੀਰ ਬਾਦਲ ਵੱਲੋਂ ਵੀ ਅਪੀਲ ਕੀਤੀ ਗਈ ਐ ਕਿ ਜੋ ਵੀ ਅਕਾਲੀ ਦਲ ਵਿਚ ਰੁੱਸ ਕੇ ਗਏ ਨੇ, ਉਹ ਉਨ੍ਹਾਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਨੇ, ਕ੍ਰਿਪਾ ਕਰਕੇ ਵਾਪਸ ਆਪਣੀ ਮਾਂ ਪਾਰਟੀ ਵਿਚ ਆ ਜਾਣ।

Full View

ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਏ ਜਦੋਂ ਇਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਕਾਲ ਤਖ਼ਤ ਦਾ ਆਦੇਸ਼ ਇੰਨ ਬਿੰਨ ਨਾ ਮੰਨਣ ਨੂੰ ਉਨ੍ਹਾਂ ਦੀ ਸਿਆਸਤ ਮੁਬਾਰਕ ਕਿਹਾ ਗਿਆ ਏ ਅਤੇ ਦੂਜੇ ਪਾਸੇ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਐ।


ਹੁਣ ਸੁਖਬੀਰ ਬਾਦਲ ਵੱਲੋਂ ਇਹ ਬਿਆਨ ਕਿਸੇ ਡਰ ਕਾਰਨ ਦਿੱਤਾ ਗਿਆ ਏ ਜਾਂ ਕਿਸੇ ਹੋਰ ਕਾਰਨ,, ਇਸ ਬਾਰੇ ਰੱਬ ਹੀ ਜਾਣਦਾ ਏ ਪਰ ਇਕ ਗੱਲ ਦਾ ਤੱਥ ਜ਼ਰੂਰ ਸਿਆਸੀ ਮਾਹਿਰਾਂ ਵੱਲੋਂ ਕੱਢਿਆ ਜਾ ਰਿਹੈ,, ਕਿ ਜੇਕਰ ਨਵਾਂ ਪ੍ਰਧਾਨ ਜਾਂ ਨਵਾਂ ਅਕਾਲੀ ਦਲ ਬਣਿਆ ਅਤੇ ਕੁੱਝ ਪ੍ਰਮੁੱਖ ਪੰਥਕ ਧਿਰਾਂ ਇਕੱਠੀਆਂ ਹੋ ਗਈਆਂ ਤਾਂ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਦਾ ਹਸ਼ਰ ਪਹਿਲਾਂ ਨਾਲੋਂ ਵੀ ਮਾੜਾ ਹੋ ਸਕਦਾ ਏ।


ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News