Punjab ਦੇ ਸਾਰੇ School ਹੁਣ ਲੋਹੜੀ ਤੱਕ ਰਹਿਣਗੇ Closed
ਪੰਜਾਬ ਵਿੱਚ ਵੱਧ ਰਹੀ ਠੰਢ ਤੇ ਧੁੰਦ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਪੰਜਾਬ ਸਰਕਾਰ ਦੇ ਵਲੋਂ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਪੰਜਾਬ ਦੇ ਸਾਰੇ ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਚੰਡੀਗੜ੍ਹ (ਵਿਵੇਕ ਕੁਮਾਰ): ਪੰਜਾਬ ਵਿੱਚ ਵੱਧ ਰਹੀ ਠੰਢ ਤੇ ਧੁੰਦ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਪੰਜਾਬ ਸਰਕਾਰ ਦੇ ਵਲੋਂ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਪੰਜਾਬ ਦੇ ਸਾਰੇ ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਰਾਜ ਵਿੱਚ ਠੰਢ ਅਤੇ ਧੁੰਦ ਵਧ ਰਹੀ ਹੈ। ਬੱਚਿਆਂ ਅਤੇ ਸਟਾਫ਼ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ, ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ।ਇਹ ਹੁਕਮ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ 'ਤੇ ਲਾਗੂ ਹੁੰਦਾ ਹੈ।
ਜਿਕਰਯੋਗ ਹੈ ਕਿ ਸੂਬੇ ਦੇ ਸਕੂਲ 24 ਦਸੰਬਰ ਤੋਂ ਠੰਢ ਕਾਰਨ ਬੰਦ ਹਨ। ਸਕੂਲ ਕੱਲ੍ਹ, 8 ਜਨਵਰੀ ਨੂੰ ਦੁਬਾਰਾ ਖੁੱਲ੍ਹਣੇ ਸਨ, ਪਰ ਦੁਬਾਰਾ ਖੁੱਲ੍ਹਣ ਦੀ ਮਿਤੀ ਵਧਾ ਦਿੱਤੀ ਗਈ ਹੈ।ਠੰਢ ਦੀ ਸੰਭਾਵਨਾ ਦੇ ਮੱਦੇਨਜ਼ਰ 31 ਦਸੰਬਰ ਤੱਕ ਵਧਾ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਸਰਕਾਰ ਨੇ ਸੂਬੇ ਵਿੱਚ ਵਧਦੀ ਠੰਢ ਕਾਰਨ 1 ਜਨਵਰੀ ਨੂੰ ਸੱਤ ਦਿਨਾਂ ਦੀ ਹੋਰ ਛੁੱਟੀ ਦਾ ਐਲਾਨ ਕੀਤਾ। ਅੱਜ ਫਿਰ ਵਿਭਾਗ ਨੇ ਫਿਰ ਵਧਦੀ ਠੰਢ ਦੀ ਲਹਿਰ ਕਾਰਨ ਛੁੱਟੀਆਂ ਨੂੰ 13 ਜਨਵਰੀ ਤੱਕ ਵਧਾਉਣ ਦਾ ਐਲਾਨ ਕੀਤਾ। ਇਸ ਤਰ੍ਹਾਂ, ਹੁਣ ਤੱਕ ਛੁੱਟੀਆਂ ਦੋ ਵਾਰ ਵਧਾਈਆਂ ਜਾ ਚੁੱਕੀਆਂ ਹਨ।