ਬੱਚੇ ਦਾ ਸਿਰ ਚੁੱਕਣ ਦੀ ਘਟਨਾ ਨੂੰ ਲੈ ਕੇ ਅਕਾਲੀ ਵਫਦ ਰਾਜਿੰਦਰਾ ਹਸਪਤਾਲ ਪੁੱਜਾ
ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਕੁੱਤੇ ਵੱਲੋਂ ਇੱਕ ਬੱਚੇ ਦਾ ਸਿਰ ਚੁੱਕਣ ਦੀ ਘਟਨਾ ਨੂੰ ਲੈਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਮੰਗ ਪੱਤਰ ਦੇਣ ਲਈ ਪੁੱਜਾ।
ਪਟਿਆਲਾ : ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਕੁੱਤੇ ਵੱਲੋਂ ਇੱਕ ਬੱਚੇ ਦਾ ਸਿਰ ਚੁੱਕਣ ਦੀ ਘਟਨਾ ਨੂੰ ਲੈਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਮੰਗ ਪੱਤਰ ਦੇਣ ਲਈ ਪੁੱਜਾ। ਜਿਹਨਾਂ ਨੂੰ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਵੱਲੋਂ ਸਰਕਾਰ ਦੀ ਨਾਕਾਮੀ ਛੁਪਾਉਣ ਲਈ ਰਸਤੇ ਵਿੱਚ ਥਾ ਥਾ ਬੈਰੀਕੇਟ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਮੈਡੀਕਲ ਸੁਪਰਡੈਂਟ ਮੰਗ ਪੱਤਰ ਲੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਏ ਰਫੂਚੱਕਰ। ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਦੇ ਅਸਤੀਫੇ ਦੀ ਕੀਤੀ ਮੰਗ।
ਇਸ ਵਫਦ ਵਿੱਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਬਰ ਕੋਰ ਕਮੇਟੀ,ਅਮਿਤ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਅਮਰਿੰਦਰ ਸਿੰਘ ਬਜਾਜ ਹਲਕਾ ਇੰਚਾਰਜ ਪਟਿਆਲਾ ਸ਼ਹਿਰੀ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਅੰਮ੍ਰਿਤਪਾਲ ਸਿੰਘ ਲੰਗ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਦਿਹਾਤੀ, ਕਰਨਵੀਰ ਸਿੰਘ ਸਾਹਨੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਸ਼ਹਿਰੀ ਤੇ ਬੀਬੀ ਸਮਿੰਦਰ ਕੌਰ ਸੰਧੂ ਮੁੱਖ ਬੁਲਾਰਾ ਸ਼ਾਮਿਲ ਸਨ।