ਅਕਾਲੀ ਤੇ ਕਾਂਗਰਸੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਾਏ ਤਿਲਕ!

ਸਾਲ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਉਸ ਤੋਂ ਪਹਿਲਾਂ ਸਾਲ 2008 ਦਾ ਇਕ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਗਿਆ ਏ, ਜਿਸ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਕੁੱਝ ਵੱਡੇ ਨੇਤਾਵਾਂ ਵੱਲੋਂ ਇਕ ਡੇਰਾ ਮੁਖੀ ਦੇ ਪਿੱਛੇ ਲੱਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾਏ ਗਏ

Update: 2024-09-16 09:40 GMT

ਅੰਮ੍ਰਿਤਸਰ : ਸਾਲ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਉਸ ਤੋਂ ਪਹਿਲਾਂ ਸਾਲ 2008 ਦਾ ਇਕ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਗਿਆ ਏ, ਜਿਸ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਕੁੱਝ ਵੱਡੇ ਨੇਤਾਵਾਂ ਵੱਲੋਂ ਇਕ ਡੇਰਾ ਮੁਖੀ ਦੇ ਪਿੱਛੇ ਲੱਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾਏ ਗਏ ਸੀ ਜੋ ਕਿ ਸਿੱਖ ਮਰਿਆਦਾ ਦੇ ਖ਼ਿਲਾਫ਼ ਐ। ਹੁਣ ਕੁੱਝ ਸਿੱਖਾਂ ਵੱਲੋਂ ਵੀਡੀਓ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ। 

ਭਾਵੇਂ ਕਿ ਅਕਾਲੀ ਸਰਕਾਰ ਸਮੇਂ ਹੋਈਆਂ ਗ਼ਲਤੀਆਂ ਅਤੇ ਭੁੱਲਾਂ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹਿਲਾਂ ਹੀ ਪੁੱਜਿਆ ਹੋਇਆ ਏ ਪਰ ਹੁਣ ਉਸ ਤੋਂ ਪਹਿਲਾਂ ਯਾਨੀ ਸਾਲ 2008 ਦਾ ਇਕ ਹੋਰ ਮਾਮਲਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹੁੰਚ ਗਿਆ ਏ, ਜਿਸ ਵਿਚ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਰਾਜਾ ਭÇਲੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਣ ਦੇ ਇਲਜ਼ਾਮ ਲਗਾਏ ਗਏ ਨੇ। ਸ਼ਿਕਾਇਤ ਕਰਨ ਵਾਲੇ ਸਿੱਖਾਂ ਦਾ ਕਹਿਣਾ ਏ ਕਿ ਇਹ ਘਟਨਾ ਡੇਰੇਦਾਰ ਬਾਬਾ ਬਲਵੰਤ ਸਿੰਘ ਸਿਹੋੜਾ ਵਾਲਿਆਂ ਦੇ ਡੇਰੇ ’ਤੇ ਵਾਪਰੀ ਸੀ, ਜਿੱਥੇ ਸਿੱਖ ਮਰਿਆਦਾ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਤਿਲਕ ਲਗਾਏ ਗਏ। ਇੱਥੇ ਹੀ ਬਸ ਨਹੀਂ, ਸ਼ਿਕਾਇਤ ਕਰਨ ਵਾਲੇ ਸਿੱਖਾਂ ਵੱਲੋਂ ਇਸ ਘਟਨਾ ਦਾ ਇਕ ਵੀਡੀਓ ਵੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਗਿਆ ਏ। 

ਇਹ ਵੀਡੀਓ ਸਾਲ 2008 ਦੀ ਐ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਏ ਕਿ ਰਾਜਾ ਭÇਲੰਦਰ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੰਦਨ ਦਾ ਤਿਲਕ ਲਗਾਇਆ ਜਾ ਰਿਹਾ ਏ। ਹਾਲਾਂਕਿ ਸੁਰਜੀਤ ਸਿੰਘ ਰੱਖੜਾ ਵੀਡੀਓ ਵਿਚ ਤਿਲਕ ਲਗਾਉਂਦੇ ਦਿਖਾਈ ਨਹੀਂ ਦਿੱਤੇ, ਪਰ ਉਨ੍ਹਾਂ ਨੂੰ ਤਿਲਕ ਲਗਾਉਣ ਲਈ ਡੇਰਾ ਮੁਖੀ ਵੱਲੋਂ ਬੁਲਾਇਆ ਜ਼ਰੂਰ ਜਾ ਰਿਹਾ ਏ ਅਤੇ ਜੋ ਨੇੜੇ ਹੀ ਖੜ੍ਹੇ ਵੀ ਦਿਖਾਈ ਦੇ ਰਹੇ ਨੇ।

ਇਸ ਸਬੰਧੀ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਗੁਰਜੀਤ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਉਣਾ ਸਿੱਖ ਮਰਿਆਦਾ ਦੇ ਬਿਲਕੁਲ ਖ਼ਿਲਾਫ਼ ਐ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਨ੍ਹਾਂ ਆਗੂਆਂ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਐ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਵੱਲੋਂ ਦੋ ਸਾਲ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ’ਤੇ ਸ਼ਿਕਾਇਤ ਦਿੱਤੀ ਗਈ ਸੀ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਹੁਣ ਫਿਰ ਦੁਬਾਰਾ ਸ਼ਿਕਾਇਤ ਦਿੱਤੀ ਗਈ ਐ।

ਦੱਸ ਦਈਏ ਕਿ ਅਕਾਲੀ ਅਤੇ ਕਾਂਗਰਸੀ ਆਗੂਆਂ ਦੀ ਇਸ ਵਿਵਾਦਤ ਵੀਡੀਓ ਨੇ ਹੁਣ ਨਵਾਂ ਕਲੇਸ਼ ਖੜ੍ਹਾ ਕਰਕੇ ਰੱਖ ਦਿੱਤਾ ਏ। ਹੈਰਾਨੀ ਦੀ ਗੱਲ ਇਹ ਐ ਕਿ ਪਿਛਲੀਆਂ ਸਰਕਾਰਾਂ ਸਮੇਂ ਇੰਨੀ ਵੱਡੀ ਪੱਧਰ ’ਤੇ ਸਿੱਖ ਮਰਿਆਦਾ ਦਾ ਘਾਣ ਹੋਇਆ ਪਰ ਅਫ਼ਸੋਸ ਨਾ ਸ਼੍ਰੋਮਣੀ ਕਮੇਟੀ ਨੇ ਕਦੇ ਇਸ ਵਿਰੁੱਧ ਆਵਾਜ਼ ਉਠਾਈ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਕਾਰਵਾਈ ਕਰਨੀ ਮੁਨਾਸਿਬ ਸਮਝੀ ਗਈ। ਹਾਲੇ ਗ਼ਾਇਬ ਹੋਏ 328 ਸਰੂਪਾਂ ਕਿੱਥੇ ਗਏ? ਇਹ ਮਾਮਲਾ ਵੀ ਠੰਡੇ ਬਸਤੇ ਪਿਆ ਹੋਇਆ ਏ। ਖ਼ੈਰ ਹੁਣ ਦੇਖਣਾ ਹੋਵੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮਾਮਲੇ ’ਤੇ ਕੀ ਕਾਰਵਾਈ ਕੀਤੀ ਜਾਂਦੀ ਐ।

Tags:    

Similar News