AI ਨੇ ਸਿੱਖ PM Manmohan Singh ਦੀ ਕੀਤੀ ਬੇਇੱਜ਼ਤੀ, ਭੜਕੇ ਲੋਕ

Whatsapp 'ਤੇ ਮੈਟਾ AI ਵਲੋਂ ਸਾਬਕਾ PM ਡਾ. ਮਨਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਦੀ ਤਸਵੀਰ ਬਿਨਾ ਦਸਤਾਰ ਉਤਾਰ ਤੋਂ ਦਿਖਾਈ ਗਈ ਹੈ । ਜਦ ਕਿ ਡਾ. ਮਨਮੋਹਨ ਸਿੰਘ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ।

Update: 2025-08-15 12:53 GMT

ਚੰਡੀਗੜ੍ਹ (ਵਿਵੇਕ ਕੁਮਾਰ): ਅੱਜ ਦੀ 21ਵੀ ਸਦੀ 'ਚ ਵਿਗਿਆਨ ਦਾ ਬੋਲ ਬਾਲਾ ਹੈ। ਅੱਜ ਕਲ ਤੁਸੀਂ ਘਰ ਬੈਠੇ ਹੀ ਹਰ ਚੀਜ ਦਾ ਹੱਲ 2 ਮਿੰਟ 'ਚ ਆਪਣੇ ਫੋਨ 'ਤੇ ਕਢਕੇ ਦੇਖ ਸਕਦੇ ਹੋ। ਇਸ ਸਭ ਦੇ ਦਰਮਿਆਨ ਹੀ ਵਿਗਿਆਨ AI ਤੱਕ ਪਹੁੰਚ ਗਿਆ। ਜਿਥੇ ਇਕ ਥੜੇ ਦਾ ਇਹ ਕਹਿਣਾ ਹੈ ਕਿ AI ਦੇ ਨਾਲ ਲੋਕਾਂ ਦੀ ਜਿੰਦਗੀ ਹੋਰ ਆਸਾਨ ਹੋਵੇਗੀ ਓਥੇ ਹੀ ਇਕ ਥੜੇ ਦਾ ਕਹਿਣਾ ਹੈ ਕਿ ਇਹ AI ਤਕਨੀਕ ਬਹੁਤ ਖਰਾਬ ਹੈ ਜਿਸਦੇ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਵੇਗਾ। ਪਰ ਅੱਜ ਭਾਰਤ ਦੇ ਵਿਚ AI ਦੇ ਨਾਲ ਇਕ ਅਜਿਹਾ ਵਿਵਾਦ ਜੁੜਿਆ ਜਿਸਨੇ ਸਭ ਦੇ ਦਿਲਾਂ ਨੂੰ ਠੇਸ ਪਹੁੰਚਾਈ।

Full View

ਦਰਅਸਲ Whatsapp 'ਤੇ ਮੈਟਾ AI ਵਲੋਂ ਸਾਬਕਾ PM ਡਾ. ਮਨਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਦੀ ਤਸਵੀਰ ਬਿਨਾ ਦਸਤਾਰ ਉਤਾਰ ਤੋਂ ਦਿਖਾਈ ਗਈ ਹੈ । ਜਦ ਕਿ ਡਾ. ਮਨਮੋਹਨ ਸਿੰਘ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ।ਡਾ. ਮਨਮੋਹਨ ਸਿੰਘ ਦੀਆਂ ਬਿਨਾਂ ਦਸਤਾਰ ਤੋਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਜਿਥੇ ਕਾਂਗਰਸ ਨੇ ਇਸ ਗੱਲ 'ਤੇ ਨਰਾਜ਼ਗੀ ਜਤਾਈ ਹੈ ਓਥੇ ਹੀ ਅੱਜ ਪੂਰੇ ਦੇਸ਼ ਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਧਾਰਮਿਕ ਮਾਮਲਿਆਂ ’ਚ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਧਾਰਮਿਕ ਮਾਮਲਿਆਂ ’ਚ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।

Tags:    

Similar News