ਚੰਡੀਗੜ੍ਹ ਵਿਸਫ਼ੋਟ ਮਗਰੋਂ ਕਸ਼ਮੀਰ ਭੱਜਣਾ ਚਾਹੁੰਦੇ ਸੀ ਹਮਲਾਵਰ
ਚੰਡੀਗੜ੍ਹ ਦੇ ਸੈਕਟਰ 10 ਵਿਚ ਹੈਂਡ ਗ੍ਰਨੇਡ ਸੁੱਟਣ ਵਾਲੇ ਹਮਲਾਵਰ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਐ, ਜਿਸ ਦੌਰਾਨ ਕਈ ਅਹਿਮ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਇਹ ਵੀ ਜਾਣਕਾਰੀ ਮਿਲ ਰਹੀ ਐ...
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 10 ਵਿਚ ਹੈਂਡ ਗ੍ਰਨੇਡ ਸੁੱਟਣ ਵਾਲੇ ਹਮਲਾਵਰ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਐ, ਜਿਸ ਦੌਰਾਨ ਕਈ ਅਹਿਮ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਜੰਮੂ ਕਸ਼ਮੀਰ ਭੱਜਣ ਦੀ ਤਿਆਰੀ ਵਿਚ ਲੱਗੇ ਹੋਏ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਪਾਕਿਸਤਾਨੀ ਕੁਨੈਕਸ਼ਨ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਐ।
ਚੰਡੀਗੜ੍ਹ ਵਿਚ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਜਾਣਕਾਰੀ ਸਾਹਮਣੇ ਆ ਰਹੀ ਐ ਕਿ ਹਮਲਾਵਰ ਵਾਰਦਾਤ ਕਰਨ ਮਗਰੋਂ ਜੰਮੂ ਕਸ਼ਮੀਰ ਭੱਜਣ ਦੀ ਤਾਕ ਵਿਚ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਹਨ ਮਸੀਹ ਨੇ ਦੱਸਿਆ ਕਿ ਉਸ ਨੂੰ ਇਸ ਕੰਮ ਦੇ ਲਈ ਵਿਦੇਸ਼ ਤੋਂ 5 ਲੱਖ ਰੁਪਏ ਦੀ ਪੇਸ਼ਕਸ਼ ਹੋਈ ਸੀ ਪਰ ਹਾਲੇ ਤੱਕ ਉਸ ਨੂੰ ਸਿਰਫ਼ 20 ਹਜ਼ਾਰ ਰੁਪਏ ਹੀ ਮਿਲੇ ਸੀ।
ਏਜੰਸੀਆਂ ਦੀ ਪਕੜ ਤੋਂ ਬਚਣ ਲਈ ਉਹ ਪੰਜਾਬ ਤੋਂ ਬਾਹਰ ਜਾਣ ਦੀ ਤਿਆਰੀ ਵਿਚ ਲੱਗੇ ਹੋਏ ਸੀ ਪਰ ਇਸੇ ਦੌਰਾਨ ਉਹ ਪੁਲਿਸ ਦੇ ਹੱਥੇ ਚੜ੍ਹ ਗਏ। ਰੋਹਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੰਡੀਗੜ੍ਹ ਵਿਸਫ਼ੋਟ ਕਰਨ ਤੋਂ ਬਾਅਦ ਉਹ ਦੋਵੇਂ ਅੰਮ੍ਰਿਤਸਰ ਆ ਗਏ ਸੀ ਪਰ ਕਿਸੇ ਕੰਮ ਕਰਕੇ ਉਸ ਨੂੰ ਖੰਨੇ ਜਾਣਾ ਪਿਆ ਸੀ ਪਰ ਉਹ ਜਲਦ ਹੀ ਫਿਰ ਅੰਮ੍ਰਿਤਸਰ ਵਾਪਸ ਆ ਗਿਆ ਸੀ ਅਤੇ ਬੱਸ ਸਟੈਂਡ ਕੋਲ ਇਕ ਹੋਟਲ ਵਿਚ ਲੁਕਿਆ ਹੋਇਆ ਸੀ। ਜਿਵੇਂ ਹੀ ਉਹ ਹੋਟਲ ਤੋਂ ਬਾਹਰ ਨਿਕਲਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਜਿਸ 55 ਨੰਬਰ ਐਫਆਈਆਰ ਵਿਚ ਰੋਹਨ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਏ, ਉਹ ਇਸੇ ਮਹੀਨੇ ਦੀ 8 ਤਰੀਕ ਨੂੰ ਦਰਜ ਕੀਤੀ ਗਈ ਸੀ। ਐਫਆਈਆਰ ਦੇ ਅਨੁਸਾਰ ਰੋਹਨ ਕੋਲੋਂ ਜੋ ਪਿਸਟਲ ਬਰਾਮਦ ਹੋਇਆ ਏ, ਉਹ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਇੱਧਰ ਆਇਆ ਸੀ। ਪੁਲਿਸ ਪਹਿਲਾਂ ਹੀ ਇਸ ਮਾਮਲੇ ਵਿਚ ਘਰਿੰਡਾ ਵਿਚ ਰਹਿਣ ਵਾਲੇ ਆਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀ ਐ। ਆਕਾਸ਼ ਅਤੇ ਅਮਰਜੀਤ ਪਹਿਲਾਂ ਤੋਂ ਹੀ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿਚ ਨੇ। ਪੁਲਿਸ ਦਾ ਅਨੁਮਾਨ ਐ ਕਿ ਇਹ ਹੈਂਡ ਗ੍ਰਨੇਡ ਵੀ ਪਾਕਿਸਤਾਨ ਤੋਂ ਹੀ ਆਇਆ ਹੋ ਸਕਦਾ ਏ ਅਤੇ ਪਾਕਿਸਤਾਨੀ ਫ਼ੌਜ ਇਸ ਦੀ ਵਰਤੋਂ ਕਰਦੀ ਐ।
ਗ੍ਰਿਫ਼ਤਾਰ ਕੀਤੇ ਗਏ ਰੋਹਨ ਮਸੀਹ ਨੇ ਦੱਸਿਆ ਉਸ ਦਾ ਦੂਜਾ ਵਿਸ਼ਾਲ ਐ ਜੋ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਏ। ਉਹ ਦੋਵੇਂ ਹੀ ਜੰਮੂ ਕਸ਼ਮੀਰ ਭੱਜਣ ਦੀ ਤਿਆਰੀ ਕਰ ਰਹੇ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸਾਰੇ ਬਾਰਡਰ ਸੀਲ ਕਰ ਦਿੱਤੇ ਅਤੇ ਵਿਸ਼ਾਲ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਐ। ਪੁਲਿਸ ਸੂਤਰਾਂ ਦੇ ਅਨੁਸਾਰ ਵਿਸ਼ਾਲ ਅਜੇ ਪੰਜਾਬ ਵਿਚ ਹੀ ਕਿਤੇ ਲੁਕਿਆ ਹੋਇਆ ਏ ਅਤੇ ਪੁਲਿਸ ਦੇ ਅਲਰਟ ਤੋਂ ਬਾਅਦ ਉਸ ਦਾ ਪੰਜਾਬ ਤੋਂ ਭੱਜਣਾ ਮੁਸ਼ਕਲ ਹੋ ਗਿਆ ਏ।
ਰੋਹਨ ਮਸੀਹ ਵੱਲੋਂ ਪੁਲਿਸ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਐ ਕਿ ਹੈਪੀ ਪਾਸ਼ੀਆ ਉਸ ਦੇ ਪਿੰਡ ਦਾ ਹੀ ਰਹਿਣ ਵਾਲਾ ਏ ਅਤੇ ਉਸ ਨੇ ਉਨ੍ਹਾਂ ਦੀ ਆਰਥਿਕ ਮਦਦ ਕਰਨ ਦੀ ਗੱਲ ਆਖੀ ਸੀ। ਉਸ ਦੇ ਨਾਲ ਪੰਜ ਲੱਖ ਰੁਪਏ ਵਿਚ ਗੱਲ ਤੈਅ ਹੋਈ ਸੀ ਪਰ ਹਾਲੇ ਤੱਕ ਉਸ ਨੇ ਸਿਰਫ਼ 20 ਹਜ਼ਾਰ ਰੁਪਏ ਹੀ ਦਿੱਤੇ ਸੀ। ਰੋਹਨ ਮਸੀਹ ਦੇ ਮੁਤਾਬਕ ਹੈਪੀ ਪਾਸ਼ੀਆ ਆਪਣੇ ਭਰਾ ਜ਼ੋਬਨ ਦੇ ਨਾਲ ਜੰਮੂ ਕਸ਼ਮੀਰ ਵਿਚ ਲੱਕੜ ਦਾ ਕੰਮ ਕਰਦਾ ਸੀ, ਉਥੇ ਉਸ ਨੂੰ ਪੰਜਾਬ ਤੋਂ ਦੁੱਗਣੀ ਦਿਹਾੜੀ ਮਿਲਦੀ ਸੀ। ਜੰਮੂ ਵਿਚ ਕੰਮ ਕਰਦੇ ਹੀ ਉਸ ਦੀ ਦੋਸਤੀ ਰੋਹਨ ਨਾਲ ਹੋ ਗਈ ਸੀ। ਫਿਲਹਾਲ ਪੁਲਿਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਰੋਹਨ ਦੇ ਦੂਜੇ ਸਾਥੀ ਦੀ ਭਾਲ ਲਈ ਥਾਂ ਥਾਂ ਛਾਪੇਮਾਰੀ ਕੀਤੀ ਜਾ ਰਹੀ ਐ, ਪੁਲਿਸ ਦਾ ਕਹਿਣਾ ਏ ਕਿ ਉਹ ਜ਼ਿਆਦਾ ਦੇਰ ਤੱਕ ਪੁਲਿਸ ਤੋਂ ਨਹੀਂ ਬਚ ਸਕੇਗਾ।