ਬਾਬਾ ਸਿੱਦੀਕੀ ਹੱਤਿਆ ਕਾਂਡ ਮਗਰੋਂ ਲਾਰੈਂਸ ਦੀ ਵੀਡੀਓ ਵਾਇਰਲ

ਮੁੰਬਈ ਵਿਚ ਐਨਸੀਪੀ ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ। ਇਸੇ ਦੌਰਾਨ ਹੁਣ ਲਾਰੈਂਸ ਬਿਸ਼ਨੋਈ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਐ

Update: 2024-10-15 13:13 GMT

ਚੰਡੀਗੜ੍ਹ : ਮੁੰਬਈ ਵਿਚ ਐਨਸੀਪੀ ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ। ਇਸੇ ਦੌਰਾਨ ਹੁਣ ਲਾਰੈਂਸ ਬਿਸ਼ਨੋਈ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਐ, ਜਿਸ ਵਿਚ ਉਹ ਜੇਲ੍ਹ ਦੇ ਅੰਦਰ ਤੋਂ ਸ਼ਾਇਰੀ ਸੁਣਾਉਂਦੇ ਹੋਏ ਦਿਵਾਲੀ ਦੀਆਂ ਮੁਬਾਰਕਾਂ ਦਿੰਦਾ ਦਿਖਾਈ ਦੇ ਰਿਹਾ ਏ। 

ਮੁੰਬਈ ਵਿਚ ਸਲਮਾਨ ਖ਼ਾਨ ਦੇ ਦੋਸਤ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਬਾਅਦ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਏ, ਜਿਸ ਵਿਚ ਲਾਰੈਂਸ ਜੇਲ੍ਹ ਦੇ ਅੰਦਰ ਬੈਠਾ ਹੋਇਆ ਸ਼ਾਇਰੀ ਕਰਦਾ ਦਿਖਾਈ ਦੇ ਰਿਹਾ ਏ ਅਤੇ ਦੀਵਾਲੀ ਦੀਆਂ ਮੁਬਾਰਕਾਂ ਦੇ ਰਿਹਾ ਏ। ਤੁਸੀਂ ਵੀ ਦੇਖੋ ਇਹ ਵੀਡੀਓ।

ਇਹ ਪੂਰਾ ਵੀਡੀਓ 3 ਮਿੰਟ 23 ਸਕਿੰਟ ਦਾ ਏ। ਕੁੱਝ ਲੋਕਾਂ ਵੱਲੋਂ ਅਫ਼ਵਾਹ ਫੈਲਾਈ ਜਾ ਰਹੀ ਐ ਕਿ ਇਹ ਨਵੀਂ ਵੀਡੀਓ ਐ ਪਰ ਜਦੋਂ ਇਸ ਬਾਰੇ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਵੀਡੀਓ ਚਾਰ ਸਾਲ ਪੁਰਾਣੀ ਨਿਕਲੀ। ਕੁੱਝ ਰਿਪੋਰਟਾਂ ਮੁਤਾਬਕ ਇਹ ਵੀਡੀਓ ਪੰਜਾਬ ਦੀ ਕਿਸੇ ਜੇਲ੍ਹ ਦੀ ਦੱਸੀ ਜਾ ਰਹੀ ਐ ਹਾਲਾਂਕਿ ਹਮਦਰਦ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ। ਵੀਡੀਓ ਵਿਚ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਵੀ ਦਿਖਾਈ ਦੇ ਰਿਹਾ ਏ।

ਇਸ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਭੱਟੀ ਦੇ ਨਾਲ ਗੱਲਬਾਤ ਕਰਦੇ ਦਾ ਵੀਡੀਓ ਵੀ ਵਾਇਰਲ ਹੋਇਆ ਸੀ। 17 ਸਕਿੰਟ ਦੇ ਇਸ ਵੀਡੀਓ ਵਿਚ ਲਾਰੈਂਸ ਬਿਸ਼ਨੋਈ ਪਾਕਿਸਤਾਨੀ ਡੌਨ ਭੱਟੀ ਨੂੰ ਈਦ ਦੀਆਂ ਵਧਾਈਆਂ ਦਿੰਦਾ ਦਿਖਾਈ ਦੇ ਰਿਹਾ ਸੀ। ਮਾਫ਼ੀਆ ਸ਼ਹਿਜ਼ਾਦ ਭੱਟੀ ’ਤੇ ਪਾਕਿਸਤਾਨ ਵਿਚ ਹੱਤਿਆ, ਜ਼ਮੀਨ ਵਿਵਾਦ, ਹਥਿਆਰਾਂ ਦੀ ਤਸਕਰੀ ਸਮੇਤ ਕਈ ਸੰਗੀਨ ਮਾਮਲੇ ਦਰਜ ਨੇ।

ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ’ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਹੱਤਿਆ ਕਰਵਾਉਣ ਦਾ ਇਲਜ਼ਾਮ ਐ, ਜਿਸ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸ਼ਰ੍ਹੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਕਤਲ ਲਾਰੈਂਸ ਦੇ ਕਹਿਣ ’ਤੇ ਉਸ ਦੇ ਕਰੀਬੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਕਰਵਾਇਆ ਗਿਆ ਸੀ।

Tags:    

Similar News