ਵੱਡੀ ਖ਼ਬਰ : ਪਠਾਨਕੋਟ ’ਚ ਸ਼ੱਕੀ ਦਿਸਣ ਮਗਰੋਂ ਮੱਚਿਆ ਹੜਕੰਪ

ਪਠਾਨਕੋਟ ਵਿਚ ਪੁਲਿਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੁਲਿਸ ਨੂੰ ਪਠਾਨਕੋਟ ਦੇ ਇਕ ਪਿੰਡ ਵਿਚ ਸ਼ੱਕੀ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲੀ। ਇਹ ਸ਼ੱਕੀ ਪਾਕਿਸਤਾਨ ਸਰਹੱਦ ਨਾਲ ਲਗਦੇ...

Update: 2024-06-26 11:15 GMT

ਪਠਾਨਕੋਟ : ਪਠਾਨਕੋਟ ਵਿਚ ਪੁਲਿਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੁਲਿਸ ਨੂੰ ਪਠਾਨਕੋਟ ਦੇ ਇਕ ਪਿੰਡ ਵਿਚ ਸ਼ੱਕੀ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲੀ। ਇਹ ਸ਼ੱਕੀ ਪਾਕਿਸਤਾਨ ਸਰਹੱਦ ਨਾਲ ਲਗਦੇ ਆਖ਼ਰੀ ਪਿੰਡ ਕੋਟ ਪੱਟੀਆਂ ਵਿਖੇ ਦੇਖੇ ਗਏ, ਜਿਨ੍ਹਾਂ ਨੇ ਇਕ ਫਾਰਮ ਹਾਊਸ ’ਤੇ ਪਹੁੰਚ ਕੇ ਉਥੇ ਮੌਜੂਦ ਲੇਬਰ ਕੋਲ ਖਾਣਾ ਖਾਧਾ ਅਤੇ ਉਨ੍ਹਾਂ ਨੂੰ ਇਸ ਬਾਰੇ ਅੱਗੇ ਨਾ ਦੱਸਣ ਦੀ ਧਮਕੀ ਦਿੱਤੀ। ਇਹ ਵੀ ਜਾਣਕਾਰੀ ਮਿਲ ਰਹੀ ਐ ਇਨ੍ਹਾਂ ਸ਼ੱਕੀਆਂ ਕੋਲ ਪਿੱਠੂ ਬੈਗ ਅਤੇ ਹਥਿਆਰ ਵੀ ਮੌਜੂਦ ਸਨ। ਇਸ ਸੂਚਨਾ ਮਗਰੋਂ ਪਠਾਨਕੋਟ ਪੁਲਿਸ ਨੂੰ ਹਾਈ ਅਲਰਟ ’ਤੇ ਕਰ ਦਿੱਤਾ ਗਿਆ ਏ।

ਪਠਾਨਕੋਟ ਵਿਚ ਦੇਰ ਰਾਤ ਦੋ ਸ਼ੱਕੀ ਅੱਤਵਾਦੀ ਦਿਸਣ ਮਗਰੋਂ ਪੁਲਿਸ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਏ। ਦਰਅਸਲ ਇਹ ਸ਼ੱਕੀ ਵਿਅਕਤੀ ਪਠਾਨਕੋਟ ਦੇ ਆਖ਼ਰੀ ਪਿੰਡ ਕੋਟ ਪੱਟੀਆਂ ਵਿਖੇ ਦੇਖੇ ਗਏ, ਜਿੱਥੇ ਉਨ੍ਹਾਂ ਨੇ ਇਕ ਫਾਰਮ ਹਾਊਸ ’ਤੇ ਮੌਜੂਦ ਲੇਬਰ ਕੋਲ ਖਾਣਾ ਖਾਧਾ ਅਤੇ ਬਾਅਦ ਵਿਚ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਅੰਜ਼ਾਮ ਭੁਗਤਣਾ ਪਵੇਗਾ। ਲੇਬਰ ਤੋਂ ਮਿਲੀ ਸੂਚਨਾ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸ਼ੱਕੀਆਂ ਦੀਆਂ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਚਲਾਈ ਜਾ ਰਹੀ ਐ।

ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਬਾਰਡਰ ਦੇ ਨਾਲ ਲਗਦੇ ਕੌਮਾਂਤਰੀ ਬਾਰਡਰ ਦੇ ਕੋਲ ਪਠਾਨਕੋਟ ਦੇ ਪਿੰਡ ਕੋਟ ਪੱਟੀਆਂ ਵਿਚ ਅਮਿਤ ਕੁਮਾਰ ਦੇ ਫਾਰਮ ਹਾਊਸ ’ਤੇ ਬੀਤੀ ਰਾਤ ਕਰੀਬ ਨੌਂ ਵਜੇ ਕਾਲੇ ਕੱਪੜਿਆਂ ਵਾਲੇ ਦੋ ਸ਼ੱਕੀ ਵਿਅਕਤੀਆਂ ਨੇ ਲੇਬਰ ਤੋਂ ਖਾਣਾ ਮੰਗਿਆ ਅਤੇ ਫਿਰ ਉਥੇ ਬੈਠ ਹੀ ਖਾਧਾ। ਫਾਰਮ ਹਾਊਸ ’ਤੇ ਰਹਿਣ ਵਾਲੇ ਬਿਹਾਰ ਵਾਸੀ ਮਹੰਸ ਨੇ ਫ਼ੌਜ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਕੀਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਕੁੱਝ ਦੱਸਿਆ ਤਾਂ ਇਸਦਾ ਅੰਜ਼ਾਮ ਭੁਗਤਣਾ ਪਵੇਗਾ, ਅਸੀਂ ਹੁਣੇ ਦਰਿਆ ਦੇ ਕਿਨਾਰੇ ਤੋਂ ਆ ਰਹੇ ਆਂ।

ਉਸ ਨੇ ਦੱਸਿਆ ਕਿ ਦੋਵੇਂ ਸ਼ੱਕੀਆਂ ਦੇ ਕੋਲ ਪਿੱਠੂ ਬੈਗ ਅਤੇ ਹਥਿਆਰ ਵੀ ਸਨ। ਸ਼ੱਕੀਆਂ ਦੀ ਧਮਕੀ ਦੇ ਬਾਵਜੂਦ ਲੇਬਰ ਨੇ ਸ਼ੱਕ ਹੋਣ ’ਤੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਆਸਪਾਸ ਦੇ ਇਲਾਕੇ ਨੂੰ ਸੀਲ ਕਰਕੇ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਚੈਕਿੰਗ ਕੀਤੀ ਜਾ ਰਹੀ ਐ।

ਦੱਸ ਦਈਏ ਕਿ ਪਠਾਨਕੋਟ ਦੇ ਇਸ ਪਿੰਡ ਤੋਂ ਜੰਮੂ ਬਾਰਡਰ ਮਹਿਜ਼ 500 ਮੀਟਰ ਦੂਰ ਐ ਜਦਕਿ ਪਾਕਿਸਤਾਨ ਦਾ ਬਾਰਡਰ ਸੱਤ ਕਿਲੋਮੀਟਰ ਦੂਰ ਸਥਿਤ ਐ। ਫਿਲਹਾਲ ਪੁਲਿਸ ਅਤੇ ਫ਼ੌਜ ਵੱਲੋਂ ਸਾਂਝੇ ਅਪਰੇਸ਼ਨ ਤਹਿਤ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਐ।

Tags:    

Similar News