ਵੋਟਾਂ ਦੀ ਗਿਣਤੀ ਮਗਰੋਂ ਪਿੰਡ ਸਾਰੀ ’ਚ ਪੈ ਗਿਆ ਗਾਹ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਾਰੀ ਵਿਖੇ ਪੰਚਾਇਤੀ ਚੋਣਾਂ ਵਿਚ ਕਥਿਤ ਘਪਲੇਬਾਜ਼ੀ ਨੂੰ ਲੈ ਕੇ ਪਿੰਡ ਦੇ ਸਰਪੰਚੀ ਉਮੀਦਵਾਰ ਬਲਦੇਵ ਸਿੰਘ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ। ਉਨ੍ਹਾਂ ਆਖਿਆ ਕਿ ਸਾਡੇ ਨਾਲ ਹੇਰਾਫੇਰੀ ਕੀਤੀ ਗਈ ਐ ਕਿਉਂਕਿ ਸਾਨੂੰ ਸਿਰਫ਼ ਕੈਂਸਲ ਵੋਟਾਂ ਹੀ ਦਿਖਾਈਆਂ ਗਈਆਂ।
ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਾਰੀ ਵਿਖੇ ਪੰਚਾਇਤੀ ਚੋਣਾਂ ਵਿਚ ਕਥਿਤ ਘਪਲੇਬਾਜ਼ੀ ਨੂੰ ਲੈ ਕੇ ਪਿੰਡ ਦੇ ਸਰਪੰਚੀ ਉਮੀਦਵਾਰ ਬਲਦੇਵ ਸਿੰਘ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ। ਉਨ੍ਹਾਂ ਆਖਿਆ ਕਿ ਸਾਡੇ ਨਾਲ ਹੇਰਾਫੇਰੀ ਕੀਤੀ ਗਈ ਐ ਕਿਉਂਕਿ ਸਾਨੂੰ ਸਿਰਫ਼ ਕੈਂਸਲ ਵੋਟਾਂ ਹੀ ਦਿਖਾਈਆਂ ਗਈਆਂ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਾਰੀ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਸਰਪੰਚੀ ਦੇ ਇਕ ਉਮੀਦਵਾਰ ਨੇ ਪੋÇਲੰਗ ਸਟਾਫ਼ ’ਤੇ ਹੇਰਾਫੇਰੀ ਕਰਨ ਦੇ ਇਲਜ਼ਾਮ ਲਗਾ ਦਿੱਤੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸਿਰਫ਼ ਕੈਂਸਲ ਵੋਟਾਂ ਹੀ ਦਿਖਾਈਆਂ ਗਈਆਂ ਅਤੇ ਸਾਈਨ ਕਰਵਾ ਲਏ। ਬਾਅਦ ਵਿਚ ਆਖਿਆ ਕਿ ਤੁਸੀਂ ਚਾਰ ਵੋਟਾਂ ਨਾਲ ਹਾਰ ਗਏ ਹੋ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਹਿਣਾ ਏ ਕਿ ਵੋਟਾਂ ਦੀ ਗਿਣਤੀ ਦੁਬਾਰਾ ਤੋਂ ਕਰਵਾਈ ਜਾਵੇ।
ਦੱਸ ਦਈਏ ਕਿ ਇਸ ਤੋਂ ਬਾਅਦ ਐਸਡੀਐਮ ਹੁਸ਼ਿਆਰਪੁਰ ਅਤੇ ਪੁਲਿਸ ਪ੍ਰਸਾਸ਼ਨ ਵੀ ਮੌਕੇ ’ਤੇ ਪਹੁੰਚ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।