ਸੰਸਦ 'ਚ ਅੰਮ੍ਰਿਤਪਾਲ ਸਿੰਘ ਵਾਲੇ ਬਿਆਨ ਤੋਂ ਬਾਅਦ ਸੀਐਮ ਮਾਨ ਦਾ ਪਲਟਵਾਰ , ਜਾਣੋ ਖਬਰ

ਸੀਐਮ ਮਾਨ ਨੇ ਪ੍ਰੈਸ ਕਾਨਫਰੈਂਸ ਦੌਰਾਨ ਇਸ ਬਾਰੇ ਆਪਣਾ ਬਿਆਨ ਜਾਰੀ ਕੀਤਾ ਹੈ , ਜਿਸ ਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ "ਕਾਂਗਰਸ ਦਾ ਸਟੈਂਡ ਕੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲਦੀ ਹੈ ਅਤੇ ਅੱਧੀ ਕੁਝ ਹੋਰ"

Update: 2024-07-25 13:22 GMT

ਦਿੱਲੀ : ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਸਦ ਚ ਆਪਣੀ ਸਪੀਚ ਦੌਰਾਨ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇੱਕ ਚੁਣੇ ਹੋਏ ਸੰਸਦ ਮੈਂਬਰ 'ਤੇ ਐਨ.ਐਸ.ਏ ਲਗਾ ਕੇ ਉਸ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ ਹੈ, ਜਿਸ ਕਾਰਨ ਉਹ ਆਪਣੇ ਇਲਾਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ | ਉਨ੍ਹਾਂ ਉਦਾਹਰਨ ਦਿੰਦਿਆਂ ਇਸ ਸੰਦਰਭ ਵਿੱਚ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਵੱਲ ਇਸ਼ਾਰਾ ਕੀਤਾ ਸੀ । ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੈਂਸ ਦੌਰਾਨ ਇਸ ਬਾਰੇ ਆਪਣਾ ਬਿਆਨ ਜਾਰੀ ਕੀਤਾ ਹੈ , ਜਿਸ ਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ "ਕਾਂਗਰਸ ਦਾ ਸਟੈਂਡ ਕੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲਦੀ ਹੈ ਅਤੇ ਅੱਧੀ ਕੁਝ ਹੋਰ । ਉਨ੍ਹਾਂ ਇਸ ਗੱਲ ਨੂੰ ਹੋਰ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਮੈਂ ਸਾਢੇ ਤਿੰਨ ਕਰੋੜ ਲੋਕਾਂ ਦਾ ਕਸਟੋਡਿਅਨ ਹਾਂ ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਕਾਨੂੰਨ ਦੀ ਖਾਤਰ ਲੜਨ ਦੇ ਹੱਕ ਵੀ ਦਿੱਤੇ ਨੇ । ਸੀਐਮ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਕੱਲ੍ਹ ਨੂੰ ਕੋਈ ਫੈਸਲਾ ਆਉਂਦਾ ਹੈ ਤਾਂ ਉਹ ਉਸਨੂੰ ਮੰਨਣ ਨੂੰ ਤਿਆਰ ਹਨ।"

ਇਸ ਮੁੱਦੇ ਤੇ ਬੋਲਦੇ ਹੋਏ ਰਵਨੀਤ ਬਿੱਟੂ ਨੇ ਵੀ ਆਪਣਾ ਬਿਆਨ ਜਾਰੀ ਕੀਤਾ ਹੈ ਜਿਸ ਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ਼ੋਂ ਦੇਸ਼ ਦੇ ਐਮਪੀ ਦੇ ਤੌਰ ਤੇ ਨਹੀਂ ਸਗੋਂ ਉਨ੍ਹਾਂ ਦੇਸ਼ ਦੇ ਦੁਸ਼ਮਨ ਦੇ ਤੌਰ ਤੇ ਅੱਜ ਇਹ ਬਿਆਨਬਾਜ਼ੀ ਕੀਤੀ ਹੈ । ਬਿੱਟੂ ਨੇ ਆਪਣੇ ਬਿਆਨ 'ਚ ਇਹ ਵੀ ਕਿਹਾ ਕਿ ਇੱਕ ਐਕਸ ਮੁੱਖ ਮੰਤਰੀ ਨੂੰ ਇਹੋ ਜਹੇ ਬਿਆਨ ਸ਼ੋਭਾ ਨਹੀਂ ਦਿੰਦੇ ਅਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । 

Tags:    

Similar News