ਆਪ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ
ਖਡੂਰ ਸਾਹਿਬ ਤੋਂ ਮੌਜੂਦ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਲਾਲਪਰਾ ਨੂੰ 4 ਸਾਲ ਦੀ ਸਜ਼ਾ ਹੋਈ ਹੈ
By : Upjit Singh
Update: 2025-09-12 12:15 GMT
ਚੰਡੀਗੜ੍ਹ : ਖਡੂਰ ਸਾਹਿਬ ਤੋਂ ਮੌਜੂਦ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਲਾਲਪਰਾ ਨੂੰ 4 ਸਾਲ ਦੀ ਸਜ਼ਾ ਹੋਈ ਹੈ ।ਤਰਨ ਤਾਰਨ ਜ਼ਿਲ੍ਹੇ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਇਹ ਵੱਡ ਫੈਸਲਾ ਸੁਣਾਇਆ ਹੈ। ਕਾਬਲੇਜ਼ਿਕ ਹੈ ਕਿ ਉਸਮਾ ਕਾਂਡ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ। ਜਦੋ ਪਿੰਡ ਉਸਮਾਨ ਦੀ ਰਹਿਣ ਵਾਲੀ ਹਰਬਿੰਦਰ ਕੌਰ 3 ਮਾਰਚ 2013 ਨੂੰ ਆਪਣੇ ਪਰਿਵਾਰ ਨਾਲ ਆਪਣੇ ਚਚੇਰੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਗਈ ਸੀ।ਜਿਥੇ ਟੈਕਸੀ ਡਰਾਈਵਰ ਹੁੰਦਿਆ ਲਾਲਪੁਰਾ ਤੇ ਹੋਰ ਲੋਕਾਂ ਵੱਲੋਂ ਉਸ ਨਾਲ ਛੇੜਛਾੜ ਤੇ ਕੁੱਟਮਾਰ ਕੀਤੀ ਗਈ।ਇਸ ਮਾਮਲੇ ‘ਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਧਰ ਪੀੜਤ ਪੱਖ ਨੇ ਅਦਾਲਤ ਦੇ ਫੈਸਲੇ ਤੇ ਸੰਤੁਸ਼ਟੀ ਪ੍ਰਗਟਾਈ ਹੈ।